HOME 57ਵੇਂ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਨਗਰ ਨਿਵਾਸੀਆਂ, ਦਰਸ਼ਕਾਂ ਤੇ ਖਿਡਾਰੀਆਂ...

57ਵੇਂ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਨਗਰ ਨਿਵਾਸੀਆਂ, ਦਰਸ਼ਕਾਂ ਤੇ ਖਿਡਾਰੀਆਂ ਦਾ ਕਲੱਬ ਧੰਨਵਾਦੀ ਹੈ – ਘੁੰਮਣ

1

ਭੁਲੱਥ,  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਉੱਘੇ ਕਬੱਡੀ ਪ੍ਰਮੋਟਰ ਸਵ: ਅਵਤਾਰ ਸਿੰਘ ਬੱਲ ਦੀ ਯਾਦ ਵਿੱਚ ਭੁਲੱਥ ਵਿਖੇ ਕਰਵਾਇਆ ਗਿਆ 57ਵਾਂ ਕਬੱਡੀ ਕੱਪ ਸਫਲਤਾਪੂਰਵਕ ਸੰਪੰਨ ਹੋਇਆ, ਜਿਸਦਾ ਮੁੱਖ ਸਿਹਰਾ ਦਰਸ਼ਕਾਂ ਨੂੰ ਜਾਦਾ ਹੈ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਭੁਲੱਥ ਕਬੱਡੀ ਕਲੱਬ ਦੇ ਪ੍ਰਧਾਨ ਪ੍ਰਭਜੋਤ ਸਿੰਘ ਘੁੰਮਣ ਨੇ ਕਰਦੇ ਕਿਹਾ ਕਿ ਗੁਰੂ ਸਾਹਿਬ ਜੀ ਦੇ ਆਸ਼ੀਰਵਾਦ, ਨਗਰ ਨਿਵਾਸੀਆਂ ਦੇ ਸਹਿਯੋਗ ਅਤੇ ਦੂਰ-ਦੁਰਾਡੇ ਤੋਂ ਪਹੁੰਚੇ ਦਰਸ਼ਕਾਂ ਦੇ ਪਿਆਰ ਨਾਲ ਇਹ ਤਿੰਨ ਦਿਨ੍ਹਾਂ ਕਬੱਡੀ ਮੇਲਾ ਕਾਮਯਾਬ ਹੋਇਆ ਹੈ।ਉਨ੍ਹਾਂ ਕਿਹਾ ਕਿ ਕਬੱਡੀ ਜਗਤ ਦੇ ਨਾਮਵਰ ਖਿਡਾਰੀਆਂ ਨੇ ਕੱਪ ਵਿੱਚ ਭਾਗ ਲੈ ਕੇ ਕਲੱਬ ਤੇ ਭੁਲੱਥ ਦਾ ਮਾਣ ਵਧਾਇਆ ਹੈ। ਖਿਡਾਰੀਆਂ ਦੀ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਭੁਲੱਥ ਦਾ ਕਬੱਡੀ ਕੱਪ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਸਫਲ ਹੋਇਆ ਅਤੇ ਵਿਸ਼ਵ ਭਰ ‘ਚ ਪ੍ਰਸਿੱਧ ਹੋਇਆ ਹੈ। ਪ੍ਰਧਾਨ ਘੁੰਮਣ ਨੇ ਕਿਹਾ ਕਿ ਭਰਵੇਂ ਇਕੱਠ ਅੱਗੇ ਕੀਤੇ ਪ੍ਰਬੰਧ ਛੋਟੇ ਰਹਿ ਗਏ ਸਨ ਇਸਨੂੰ ਮੁੱਖ ਰੱਖਦੇ ਪ੍ਰਬੰਧਾਂ ਵਿੱਚ ਰਹਿ ਗਈਆਂ ਕਮੀਆਂ ਨੂੰ ਆਉਣ ਵਾਲੇ ਸਾਲ ਵਿੱਚ ਦੂਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਬੱਡੀ ਕੱਪ ਦੀ ਅਰੰਭਤਾ ਮੌਕੇ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਦੌਰਾਨ ਨਗਰ ਦੀਆਂ ਸੰਗਤਾਂ ਦੇ ਮਿਲੇ ਸਹਿਯੋਗ ਲਈ ਨਗਰ ਦੀਆਂ ਸੰਗਤਾਂ ਦੇ ਸਮੂਹ ਕਲੱਬ ਖ਼ਾਸ ਧੰਨਵਾਦ ਹੈ ਅਤੇ ਕਿਹਾ ਕਿ ਉਸ ਸਮੇਂ ਵੇਖਣ ਨੂੰ ਮਿਲੀ ਭਾਈਚਾਰਕ ਸਾਂਝ ਇੱਕ ਮਿਸਾਲ ਹੈ। ਉਨ੍ਹਾਂ ਹੋਰ ਕਿਹਾ ਕਿ ਇਹ ਕਬੱਡੀ ਮੇਲਾ ਸਿਰਫ ਕਲੱਬ ਦਾ ਨਹੀਂ, ਸਗੋਂ ਸਮੂਹ ਨਗਰ ਦਾ ਸਾਂਝਾ ਮੇਲਾ ਹੈ, ਜਿਸ ਵਿੱਚ ਹਰ ਵਰਗ ਦੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਜੋ ਪ੍ਰਸੰਸਾ ਯੋਗ ਹੈ। ਅਖੀਰ ਉਹਨਾਂ ਕਿਹਾ 57ਵੇਂ ਕਬੱਡੀ ਕੱਪ ਨੂੰ ਸਫਲ ਬਣਾਉਣ ਵਾਲੇ ਦਰਸ਼ਕਾਂ ਤੇ ਸਹਿਯੋਗੀਆਂ ਦਾ ਕਲੱਬ ਧੰਨਵਾਦੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਹਿਤਪੁਰ ਚੋਂ ਭਗਵਾਨ ਸ੍ਰੀ ਪਰਸੂਰਾਮ ਜਯੰਤੀ ਧੂਮਧਾਮ ਨਾਲ ਮਨਾਈ ਗਈ
Next articleਕੌਣ ਬਲਵਾਨ ?