ਮੋਗਾ, (ਸਮਾਜ ਵੀਕਲੀ) (ਜਸਵੰਤ ਗਿੱਲ) ਪੰਜਾਬ ਸਰਕਾਰ ਅਤੇ ਮਾਨਯੋਗ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਤੋਂ ਲਗਭਗ 2 ਸਾਲ ਪਹਿਲਾ ਮੈਨੂੰ ਨਗਰ ਸੁਧਾਰ ਟਰੱਸਟ ਮੋਗਾ ਦਾ ਚੇਅਰਮੈਨ ਲਗਾਇਆ ਗਿਆ ਸੀ। ਮੇਰੇ ਵੱਲੋਂ ਹਮੇਸ਼ਾ ਮਿਹਨਤ ਅਤੇ ਇਨਾਮਦਾਰੀ ਨਾਲ ਕੰਮ ਕੀਤਾ ਗਿਆ, ਕੋਸ਼ਿਸ਼ ਕੀਤੀ ਕਿਸੇ ਦਾ ਵੀ ਦਿਲ ਨਾ ਦੁੱਖੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦੀਪਕ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੇਰੀ ਰਹਿਨੁਮਾਈ ਹੇਠ ਟਰੱਸਟ ਦੀ ਆਮਦਨ ਨੂੰ ਦੋ ਗੁਣਾ ਵਾਧਾ ਹੋਇਆ ਹੈ। ਮੋਗਾ ਟਰੱਸਟ ਕੋਲ ਪਹਿਲਾਂ ਹੀ ਰਿਹਾਇਸ਼ੀ ਅਤੇ ਕਮਰਸ਼ੀਅਲ ਸਾਈਟਸ ਸਨ, ਜੋ ਕਿ ਖ਼ਰਾਬ ਹੋ ਰਹੀਆਂ ਸਨ, ਜਿਹਨਾਂ ਨੂੰ ਸੰਭਾਲਣ ਦੀ ਲੋੜ ਸੀ ਮੈਂ ਉਹਨਾਂ ਦੀ ਰੈਨੋਵੇਸ਼ਨ ਸ਼ੁਰੂ ਕਰਵਾਈ, ਜਿਵੇਂ ਕਿ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਦੀ ਫਰੰਟ ਐਲੀਵੇਸ਼ਨ ਬਦਲ ਕੇ ਵਧੀਆ ਦਿੱਖ ਦਿੱਤੀ ਗਈ, ਜਿਸ ਨਾਲ ਦੁਕਾਨਾਂ ਅਤੇ ਬੂਥ ਬਹੁਤ ਆਕਰਸ਼ਿਤ ਲੱਗਣ ਲੱਗੇ। ਜਿਸ ਤੋਂ ਆਉਣ ਵਾਲੇ ਸਮੇਂ ਵਿੱਚ ਟਰੱਸਟ ਨੂੰ ਬਹੁਤ ਵਿੱਤੀ ਲਾਭ ਹੋਵੇਗਾ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਮਾਰਕੀਟ ਐਕਸਟੈਂਨਸ਼ਨ ਸਕੀਮ ਵਿੱਚ ਨਵਾਂ ਪ੍ਰਾਜੈਕਟ ਜੋ ਕਿ ਸੱਤ ਸ਼ੋ ਰੂਮ ਦਾ ਪ੍ਰਾਜੈਕਟ ਸ਼ੁਰੂ ਕੀਤਾ ਅਤੇ ਉਹ ਸੇਲ ਲਈ ਤਿਆਰ ਹੈ। ਜਿਸ ਨਾਲ ਟਰੱਸਟ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਵਿੱਤੀ ਲਾਭ ਹੋਵੇਗਾ ਅਤੇ ਸ਼ਹਿਰ ਵਾਸੀਆ ਲਈ ਵੀ ਬਹੁਤ ਲਾਹੇਵੰਦ ਪ੍ਰਾਜੈਕਟ ਸਾਬਤ ਹੋਵੇਗਾ। ਇਸ ਤੋਂ ਇਲਾਵਾ ਥਾਣਾ ਸਿਟੀ-1 ਦੇ ਮਗਰ ਜੋ ਕਿ ਆਰਜੀ ਪਾਰਕਿੰਗ ਹੈ, ਓੱਥੇ ਕੰਪਲੈਕਸ ਦਾ ਡਿਜ਼ਾਈਨ ਤਿਆਰ ਕਰ ਲਿਆ ਗਿਆ ਹੈ ਅਤੇ ਸਾਰੀਆਂ NCO ਵਗੈਰਾ ਲੈ ਲਈਆਂ ਹਨ ਅਤੇ ਸਰਕਾਰ ਤੋਂ ਲੇ ਆਉਟ ਪ੍ਰਵਾਨ ਕਰਵਾਉਣ ਲਈ ਮੁੱਖ ਦਫਤਰ ਚੰਡੀਗੜ੍ਹ ਭੇਜਣ ਲਈ ਤਿਆਰ ਕੀਤਾ ਹੋਇਆ ਹੈ ਜੋ ਕਿ ਤਕਰੀਬਨ ਮੋਗੇ ਦਾ ਸੱਭ ਤੋਂ ਸੋਹਣਾ ਪ੍ਰਾਜੈਕਟ ਹੋਵੇਗਾ। ਇਸ ਤੋਂ ਇਲਾਵਾ ਟਰੱਸਟ ਦਫ਼ਤਰ ਵਿਖੇ ਦਫ਼ਤਰੀ ਸਟਾਫ ਦੇ ਬੈਠਣ ਲਈ ਨਵੇਂ ਕਮਰਿਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਸਕੀਮ ਨੰਬਰ 6 ਐਕਸਟੈਂਸ਼ਨ ਵਿੱਚ ਪਈ ਟਰੱਸਟ ਦੀ ਕਰੋੜਾ ਰੁਪਏ ਦੀ ਪ੍ਰਾਪਰਟੀ ਜੋ ਕਿ ਵਿਕਣ ਵੱਲੋਂ ਰੁਕੀ ਹੋਈ ਸੀ, ਉਸ ਦੇ ਕੁਝ ਹਿੱਸੇ ‘ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਦਾ ਕੇਸ 2009 ਤੋਂ ਅਧੂਰਾ ਪਿਆ ਸੀ। ਉਸ ਵਿੱਚ ਪੁਰਾਣਾ ਵਕੀਲ ਬਦਲ ਕੇ ਨਵਾਂ ਐਡਵੋਕੇਟ ਅਪਾਇੰਟ ਕੀਤਾ ਗਿਆ, ਉਕਤ ਕੇਸ ਫੈਸਲੇ ਦੀ ਆਖਰੀ ਤਰੀਕ ‘ਤੇ ਹੈ ਅਤੇ ਇਹ ਸਕੀਮ ਦੀ ਨਿਸ਼ਾਨਦੇਹੀ ਕਰਕੇ ਵੇਚਣ ਲਈ ਤਿਆਰ ਹੈ। ਇਸ ਤੋ ਇਲਾਵਾ ਟਰੱਸਟ ਦੀ ਸਕੀਮ ਨੰ:6 ਜੋ ਕਿ 3 ਨੰਬਰ ਚੁੰਗੀ ਕੋਲ 16 ਦੁਕਾਨਾਂ ਜੋ ਬਰਬਾਦ ਹੋ ਰਹੀਆਂ ਸਨ ਦਾ ਨਵੀਨੀਕਰਨ ਕਰ ਰਹੇ ਹਾਂ, ਉਹ ਵੀ ਈ ਨਿਲਮੀ ਰਾਹੀ ਵੇਚਣ ਲਈ ਤਿਆਰ ਹੋ ਜਾਣਗੀਆਂ। ਦਫਤਰ ਵੱਲੋਂ ਮੇਰੀ ਰਹਿਨੁਮਾਈ ਹੇਠ 5-6 ਨਵੀਆਂ ਸਕੀਮਾਂ ਬਣਾਉਣ ਲਈ ਦੇਖੀਆਂ ਗਈਆਂ ਸਨ ਪ੍ਰੰਤੂ ਇਹ ਸਕੀਮਾਂ ਬਣਾਉਣੀਆਂ ਲਾਹੇਵੰਦ ਨਹੀਂ ਸਨ, ਮੈਂ ਨਹੀਂ ਸੀ ਚਾਹੁੰਦਾ ਉਹ ਵੀ ਚਿੱਟਾ ਹਾਥੀ ਬਣਕੇ ਰਹਿ ਜਾਣ। ਟਰੱਸਟ ਦੀਆਂ ਨਵੀਆਂ ਰਿਹਾਇਸ਼ੀ ਸਕੀਮਾਂ ਬਣਾਉਣ ਸੰਬੰਧੀ ਵੀ ਵਿਚਾਰ ਵਟਾਂਦਰਾ ਅਤੇ ਨਗਰ ਨਿਗਮ ਮੋਗਾ ਨਾਲ ਪੱਤਰ ਵਿਹਾਰ ਕੀਤਾ ਗਿਆ, ਜੋ ਕਿ ਕਿਸੇ ਕਾਰਨ ਕਰਕੇ ਪ੍ਰਾਜੈਕਟ ਲਾਗੂ ਨਹੀ ਹੋ ਸਕੇ। ਮੇਰੇ ਕਾਰਜਕਾਲ ਦੌਰਾਨ ਟਰੱਸਟ ਦੀਆਂ ਪੁਰਾਣੀਆਂ ਵੇਚਣ ਯੋਗ ਸਕੀਮਾਂ ਨੂੰ ਆਧੁਨਿਕ ਢੰਗ ਨਾਲ ਡਿਵੈਲਪ ਕਰਵਾਇਆ ਗਿਆ ਅਤੇ ਇਸ ਤੋਂ ਇਲਾਵਾ ਮੇਰੇ ਕਾਰਜਕਾਲ ਦੌਰਾਨ ਟਰੱਸਟ ਦਾ ਕਿਸੇ ਤਰ੍ਹਾਂ ਦਾ ਕੋਈ ਵਾਧੂ ਖਰਚ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਕਿਸਮ ਦੀ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਸੰਬੰਧੀ ਕੋਈ ਸ਼ਿਕਾਇਤ ਪ੍ਰਾਪਤ ਹੋਈ ਹੈ ਇਸ ਤਰ੍ਹਾਂ ਨਾਲ ਮੇਰੇ ਵੱਲੋਂ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਮੁਕਤ ਸੋਚ ਨੂੰ ਅਪਣਾ ਕੇ ਕੰਮ ਕਾਜ ਨੂੰ ਵਧੀਆ ਢੰਗ ਨਾਲ ਚਲਾਇਆ ਗਿਆ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਮਾਰਕੀਟ ਵਿੱਚ ਦੋ ਦੁਕਾਨਾਂ ਦਾ ਕਬਜ਼ਾ ਛੁਡਵਾਇਆ ਗਿਆ, ਜੋ ਕਿ ਕੁਝ ਲੋਕਾ ਵੱਲੋਂ ਨਜਾਇਜ਼ ਕਬਜਾ ਕੀਤਾ ਗਿਆ ਸੀ, ਜੋ ਕਿ ਅੱਜ ਦੇ ਸਮੇਂ ਵਿੱਚ ਟਰੱਸਟ ਦੀ ਲੱਖਾ ਰੁਪਏ ਦੀ ਜਾਇਦਾਦ ਹੈ। ਪੰਜਾਬ ਸਰਕਾਰ ਅਤੇ ਮਾਨਯੋਗ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਜੀ ਵੱਲੋ ਅੱਜ ਤੋਂ ਲਗਭਗ ਦੋ ਸਾਲ ਪਹਿਲਾ ਮੈਨੂੰ ਟਰੱਸਟ ਦਾ ਚੇਅਰਮੈਨ ਲਗਾਇਆ ਗਿਆ ਸੀ, ਜਿਸ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਹੁਣ ਦੋ ਦਿਨ ਪਹਿਲਾ ਰਮਨ ਮਿੱਤਲ ਜੀ ਦੇ ਨਵੇੰ ਚੇਅਰਮੈਨ ਵਜੋਂ ਆਰਡਰ ਹੋਏ ਹਨ, ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj


