(ਸਮਾਜ ਵੀਕਲੀ)
ਏਕੇ ਦੀ ਲੋੜ
————–
ਕਿਸੇ ਦੇ ਘਰ ਵਿੱਚ ਭੰਗ ਭੁਜਦੀ ਹੈ ,
ਪਰ ਕੋਈ ਧਨਵਾਨ ਬੜਾ ।
ਮਾੜੂਆਂ ਸਾਹਮਣੇ ਦੌਲਤ ਵਾਲ਼ਾ ,
ਬਣਦੈ ਖੱਬੀ ਖ਼ਾਨ ਬੜਾ ।
ਸਭ ਲਈ ਇੱਕ ਕਾਨੂੰਨ ਹੈ ਭਾਵੇਂ ,
ਤਿੰਨ ਤਰ੍ਹਾਂ ਨਾ ਲਾਗੂ ਹੁੰਦੈ ;
ਚੰਦਰੀ ਫੁੱਟ ਨੇ ਹਿੰਦੋਸਤਾਨ ਦਾ ,
ਕੀਤਾ ਹੈ ਨੁਕਸਾਨ ਬੜਾ ।
ਤਬਾਹੀ ਦਾ ਮੁੱਢ – ਸ਼ੱਕ
————————
ਸ਼ੱਕ ਬੁਰੀ ਬੀਮਾਰੀ ਹੁੰਦੀ ਐ ,
ਇਹ ਤੋਂ ਬਚ ਕੇ ਰਹਿਣਾ ਚਾਹੀਦੈ ।
ਜਿਸ ਬਾਰੇ ਵੀ ਸ਼ੱਕ ਹੋ ਜਾਵੇ ,
ਉਸ ਦੇ ਮੂੰਹ ‘ਤੇ ਕਹਿਣਾ ਚਾਹੀਦੈ ।
ਅਪਣਾ ਹੀ ਨੁਕਸਾਨ ਹੁੰਦਾ ਹੈ ,
ਜੇਕਰ ਰੱਖੀਏ ਗ਼ਲਤ ਫ਼ਹਿਮੀਆਂ ;
ਸ਼ੱਕੀ ਕਿਲਾ ਬਣਨ ਤੋਂ ਪਹਿਲਾਂ ,
ਹਰ ਇੱਕ ਹੀਲੇ ਢਹਿਣਾ ਚਾਹੀਦੈ ।
ਪੱਥਰ ‘ਤੇ ਲਕੀਰਾਂ
——————–
ਦੌਲਤ ਦਾ ਹੰਕਾਰ ਬੰਦੇ ਨੂੰ ਪਾਗ਼ਲ ਕਰ ਦਿੰਦੈ ।
ਕੁਰਸੀ ਦਾ ਅਭਿਮਾਨ ਵੀ ਅਕਸਰ ਜ਼ਾਲਮ ਕਰ ਦਿੰਦੈ।
ਗੁਰੂਆਂ ਦੇ ਲੜ ਲੱਗਣ ਵਾਲ਼ਾ ਪਾਰਸ ਬਣ ਜਾਂਦੈ ;
ਸਾਹਿਤ ਪੜ੍ਹਨ ਦਾ ਨਸ਼ਾ ਦਿਮਾਗ਼ ਨੂੰ ਰੌਸ਼ਨ ਕਰ ਦਿੰਦੈ।
——————–
ਦੌਲਤ ਦਾ ਹੰਕਾਰ ਬੰਦੇ ਨੂੰ ਪਾਗ਼ਲ ਕਰ ਦਿੰਦੈ ।
ਕੁਰਸੀ ਦਾ ਅਭਿਮਾਨ ਵੀ ਅਕਸਰ ਜ਼ਾਲਮ ਕਰ ਦਿੰਦੈ।
ਗੁਰੂਆਂ ਦੇ ਲੜ ਲੱਗਣ ਵਾਲ਼ਾ ਪਾਰਸ ਬਣ ਜਾਂਦੈ ;
ਸਾਹਿਤ ਪੜ੍ਹਨ ਦਾ ਨਸ਼ਾ ਦਿਮਾਗ਼ ਨੂੰ ਰੌਸ਼ਨ ਕਰ ਦਿੰਦੈ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



