ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ.ਇਸ਼ਾਂਕ ਕੁਮਾਰ ਇਨ੍ਹੀਂ ਦਿਨੀਂ ਆਪਣੀ ਸਾਦਗੀ ਅਤੇ ਸੁਹਿਰਦ ਵਿਵਹਾਰ ਕਾਰਨ ਲੋਕਾਂ ਵਿੱਚ ਚਰਚਾ ਦਾ ਕੇਂਦਰ ਬਣੇ ਹੋਏ ਹਨ। ਕੋਈ ਵੀ ਸਰਕਾਰੀ ਸਮਾਗਮ ਹੋਵੇ ਜਾਂ ਨਿੱਜੀ ਸਮਾਗਮ, ਡਾਕਟਰ ਇਸ਼ਾਂਕ ਕੁਮਾਰ ਜਿੱਥੇ ਵੀ ਜਾਂਦੇ ਹਨ, ਲੋਕ ਖਾਸ ਕਰਕੇ ਬੱਚੇ, ਨੌਜਵਾਨ ਅਤੇ ਬਜ਼ੁਰਗ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਸੈਲਫੀ ਲੈਣ ਲਈ ਉਤਾਵਲੇ ਰਹਿੰਦੇ ਹਨ। ਵਿਧਾਇਕ ਡਾ: ਇਸ਼ਾਂਕ ਨਾ ਸਿਰਫ਼ ਲੋਕਾਂ ਨਾਲ ਸੈਲਫ਼ੀਆਂ ਖਿਚਵਾ ਕੇ ਖ਼ੁਸ਼ੀ ਜ਼ਾਹਰ ਕਰਦੇ ਹਨ, ਸਗੋਂ ਕਦੇ-ਕਦਾਈਂ ਆਪਣੇ ਮੋਬਾਈਲ ਫ਼ੋਨ ਦੀ ਵਰਤੋਂ ਕਰਕੇ ਜਾਂ ਉਨ੍ਹਾਂ ਦੇ ਫੋਨ ਲੈ ਕੇ ਖੁਦ ਵੀ ਸੈਲਫ਼ੀਆਂ ਲੈਂਦੇ ਹਨ। ਇਸ ਵਿਹਾਰ ਨਾਲ ਉਹ ਲੋਕਾਂ ਦੇ ਦਿਲਾਂ ਵਿਚ ਡੂੰਘੀ ਛਾਪ ਛੱਡਦਾ ਹਨ । ਉਹਨਾਂ ਦੀ ਸਧਾਰਨ ਵਿਵਹਾਰ ਸ਼ੈਲੀ ਨੇ ਉਹਨਾਂ ਨੂੰ ਲੋਕਾਂ ਵਿਚ ਬਹੁਤ ਮਸ਼ਹੂਰ ਕਰ ਦਿੱਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਡਾਕਟਰ ਇਸ਼ਾਂਕ ਦਾ ਵਿਵਹਾਰ ਉਹਨਾਂ ਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦਾ ਹੈ। ਉਹ ਹਰ ਵਰਗ ਦੇ ਲੋਕਾਂ ਨਾਲ ਸਿੱਧਾ ਜੁੜਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦੇ ਹਨ । ਇਹੀ ਕਾਰਨ ਹੈ ਕਿ ਲੋਕ ਉਹਨਾਂ ਨੂੰ ਨੇਤਾ ਨਾਲੋਂ ਆਪਣੇ ਪਰਿਵਾਰ ਦਾ ਹਿੱਸਾ ਜ਼ਿਆਦਾ ਮੰਨਦੇ ਹਨ। ਹਾਲ ਹੀ ‘ਚ ਇਕ ਪ੍ਰੋਗਰਾਮ ਦੌਰਾਨ ਡਾਕਟਰ ਇਸ਼ਾਂਕ ਨੇ ਬੱਚਿਆਂ ਅਤੇ ਨੌਜਵਾਨਾਂ ਨਾਲ ਹੱਸਦੇ-ਮਜ਼ਾਕ ਕਰਦੇ ਹੋਏ ਕਈ ਸੈਲਫੀਆਂ ਲਈਆਂ। ਇਸ ਦੌਰਾਨ ਉਨ੍ਹਾਂ ਕਿਹਾ, “ਤੁਹਾਡਾ ਪਿਆਰ ਅਤੇ ਸਮਰਥਨ ਹੀ ਮੇਰੀ ਅਸਲ ਤਾਕਤ ਹੈ। ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਅਤੇ ਤੁਹਾਡੀ ਸੇਵਾ ਨੂੰ ਸਮਰਪਿਤ ਹਾਂ।” ਚੱਬੇਵਾਲ ਇਲਾਕੇ ਦੇ ਲੋਕ ਵਿਧਾਇਕ ਦੀ ਸਾਦਗੀ ਅਤੇ ਜਨਤਾ ਨਾਲ ਜੁੜੇ ਰਹਿਣ ਦੀ ਸ਼ਲਾਘਾ ਕਰ ਰਹੇ ਹਨ। ਡਾ ਇਸ਼ਾਂਕ ਦਾ ਸੁਭਾਵਿਕ ਅਤੇ ਨਿਮਰ ਵਿਵਹਾਰ ਉਹਨਾਂ ਨੂੰ ਜਨਤਾ ਵਿੱਚ ਇੱਕ ਹਰਮਨ ਪਿਆਰੇ ਨੇਤਾ ਵਜੋਂ ਸਥਾਪਿਤ ਕਰ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly