ਰੱਬਾ ਲਿਖਾਰੀ ਨਾ ਬਣਾਉਂਦਾ

 ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਘਰ ਦੇ ਕਹਿਣ ਲੱਗੇ ਕਿ ਕੀ ਕਰੀਂ ਜਾਂਦੇ ਹੋ ਮੋਬਾਇਲ ਚੁੱਕ ਕੇ, ਕਦੇ ਕੁਝ ਪੜ੍ਹਨ ਲੱਗ ਜਾਂਦੇ ਹੋ,ਕਦੇ ਕੁਝ ਲਿਖਣ ਬਹਿ ਜਾਂਦੇ ਹੋ।ਚੁੱਪ ਕਰਕੇ ਸੌਂ ਜਾਓ,ਰਾਤ ਦੀ ਡਿਊਟੀ ਕਰਕੇ ਆਏ ਹੋ। ਤੁਹਾਡੇ ਮੋਬਾਇਲ ਨੇ ਜਾਂ ਤੁਹਾਡੀਆਂ ਲਿਖਤਾਂ ਨੇ ਸਾਨੂੰ ਖਾਣ ਪੀਣ ਲਈ ਕੁਝ ਨਹੀਂ ਦੇਣਾ। ਤੁਹਾਡੀਆਂ ਲਿਖਤਾਂ ਨੇ, ਰਚਨਾਵਾਂ ਨੇ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਨੀਆਂ।ਜੇ ਜਾਗਣਾ ਹੀ ਹੈ ਤਾਂ ਦਿਨੇ ਕੋਈ ਕੰਮ ਕਰ ਲਿਆ ਕਰੋ,12ਘੰਟੇ ਡਿਊਟੀ ਕਰਕੇ ਤੁਹਾਨੂੰ ਜੋ 7200/-ਰੁਪੈ ਮਿਲਦੇ ਨਾ,ਇਸ ਨਾਲ ਗੁਜ਼ਾਰਾ ਨਹੀਂ ਹੋਣਾ। ਕੁਝ ਵੀ ਕਰੋ ਮਰੋ,ਕੋਈ ਖੂਹ ਖਾਤਾ ਪੁੱਟੋ, ਨੋਟਾਂ ਦੇ ਦੱਬਿਆਂ ਦੇ ਥੱਬੇ ਵੱਡੇ ਡੱਬੇ ਲਿਆਓ।

ਮੈਂ ਕਿਹਾ ਕਿ ਮੈਂ ਕੋਈ ਲੀਡਰ ਜਾਂ ਬਦਮਾਸ਼ ਨਹੀਂ, ਸਾਧ ਸੰਤ ਸੁਭਾਅ ਦਾ ਮਾਲਕ ਹਾਂ। ਤਾਂ ਫਿਰ ਕਹਿਣ ਲੱਗੇ ਕਿ ਚੱਲੋ ਮੰਨ ਲੈਂਦੇ ਹਾਂ,ਕਿ ਤੁਸੀਂ ਸਾਧ ਸੰਤ ਸੁਭਾਅ ਵਾਲੇ ਲੁੱਟ ਕੁੱਟ ਨਹੀਂ ਸਕਦੇ।ਪਰ ਰਾਮ ਰਾਮ ਜਪਣਾ ,ਪਰਾਇਆ ਮਾਲ ਆਪਣਾ। ਰਾਮ ਰਾਮ ਆਪਣਾ,ਪਰਾਇਆ ਮਾਲ ਛੱਕਣਾ। ਨਹੀਂ ਕਰ ਸਕਦੇ, ਤੁਸੀਂ ਵੀ ਕੋਈ ਡੇਰਾ ਪੂਰਾ ਖੋਲ੍ਹ ਲਵੋ। ਕਿਸੇ ਨੂੰ ਕਹੋ, ਧਰਮ ਸਥਾਨ ਲਈ ਜ਼ਮੀਨ ਦਾਨ ਕਰੇ, ਜਿਉਂਦੇ ਜੀ ਸਵਰਗ ਦਿਖਾਵਾਂਗੇ। ਫਿਰ ਸਰਕਾਰਾਂ ਵੀ ਤਾਂ ਮਦਦ ਕਰਨ ਗਈਆਂ।

ਕਦ ਤੱਕ ਕਿਰਾਏ ਦੇ ਮਕਾਨਾਂ ਵਿੱਚ ਧੱਕੇ ਖਾਂਦੇ ਰਹਾਂਗੇ। ਆਪਣੇ ਕਾਕੇ ਦਾ ਵੀ ਸੱਤ ਅੱਠ ਸਾਲਾਂ ਨੂੰ ਵਿਆਹ ਕਰਨਾ। ਅਸੀਂ ਕੱਲ੍ਹ ਰਿਸ਼ਤੇ ਮੁੰਡੇ ਜਾਂ ਮੁੰਡੇ ਦਾ ਖਾਨਦਾਨ ਦੇਖ ਕੇ ਕਿੰਨੀ ਜ਼ਮੀਨ ਜਾਇਦਾਦ ਹੈ,ਵੇਖ ਕੇ ਹੁੰਦੇ ਨੇ।

ਮੈਂ ਕਿਹਾ ਭਾਗਵਾਨੇ ਤੂੰ ਭਗਵਾਨ ਦੀ ਕਿਰਪਾ ਨਾਲ ਮੈਨੂੰ ਇਨਸਾਨ ਬਣਿਆ ਰਹਿਣ ਦੇ। ਮੈਂ ਭੋਲਾ ਭਾਲਾ ਇਨਸਾਨ ਹੀ ਚੰਗਾ ਹਾਂ।
ਘਰਦੇ ਕਹਿਣ ਲੱਗੇ ਕਿ ਮੈਨੂੰ ਤੁਹਾਡੇ ਇਨਸਾਨ ਹੋਣ ਤੇ ਕੋਈ ਰੋਕ ਸ਼ੱਕ ਨਹੀਂ ਹੈ।ਪਰ ਜੋ ਤੁਸੀਂ ਭੋਲੇ ਭਾਲੇ ਦਾ ਚੋਲਾ ਪਾਇਆ ਹੋਇਆ ਏ ਨਾ, ਇਸ ਨੂੰ ਉਤਾਰ ਸੁੱਟੋ, ਚੁਸਤ ਚਲਾਕ ਬਣੋ, ਨਹੀਂ ਚੁਸਤ ਚਲਾਕਾਂ ਨੇ ਤੁਹਾਡੇ ਕੱਪੜੇ ਉਤਾਰ ਵੇਚ ਦੇਣਾ ਏ।

ਕਈ ਲੋਕ ਤਾਂ ਐਨੇ ਕਾਹਲੇ ਨੇ ਕਿ ਕੱਪੜਿਆਂ ਸਮੇਤ ਇਨਸਾਨ ਤੇ ਇਨਸਾਨਾਂ ਸਮੇਤ ਦੇਸ਼ ਵੇਚ ਵੱਟ ਕੇ ਵੀ ਡਕਾਰ ਨਹੀਂ ਮਾਰਦੇ। ਜਿਹੜੇ ਕਿਸੇ ਵੀ ਕਿਸਮ ਦੇ ਸੇਵਾਦਾਰ ਨੇ ਸੇਵਾਦਾਰ ਘੱਟ ਅੰਦਰੋਂ ਅੰਦਰੀਂ ਲੁਟੇਰੇ ਜ਼ਿਆਦਾ ਨੇ।

ਬਾਕੀ ਕਹਾਣੀ ਫਿਰ ਸਹੀ ਨੈਟ ਪੈਕ ਖ਼ਤਮ ਹੋਣ ਵਾਲਾ ਹੈ।

ਕੋਈ ਮੋਬਾਇਲ ਦਾ ਨੈੱਟ ਪੈਕ ਪਵਾ ਕੇ ਫੋਨ ਰਿਚਾਰਜ ਕਰਵਾਉਣ ਦੀ ਖੁੱਲ੍ਹੀ ਸੇਵਾ ਕਰ ਸਕਦੈ।ਕਦ ਤੱਕ ਘਰਦਿਆਂ ਤੋਂ ਪੈਸੇ ਮੰਗਦੇ ਰਹਾਂਗੇ। ਘਰਦੇ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਪੈਸੇ ਦੇਵਾਂਗੇ,ਜਿੰਨੇ ਕਹੋਗੇ,ਉਸ ਤੋਂ ਜ਼ਿਆਦਾ ਕੀ ਤੁਸੀਂ ਸਾਡੇ ਨਾਲ ਵਾਅਦਾ ਕਰ ਸਕਦੇ ਹੋ, ਜ਼ਿਆਦਾ ਨਹੀਂ ਤਾਂ ਦਸ ਗੁਣਾਂ ਜ਼ਿਆਦਾ ਤਾਂ ਮੋੜ ਸਕਦੇ ਹੋ। ਹਰ ਵਾਰ ਸਾਨੂੰ ਨੌਂ ਗੁਣਾਂ ਮੋੜ ਲਿਆ ਕਰੋ ਤੇ ਇੱਕ ਗੁਣਾਂ ਨੂੰ,ਦੁਗਣਾ,ਦੁਗਣੇ ਨੂੰ ਚੌਗਣਾ। ਮੈਂ ਕਿਹਾ ਭਗਵਾਨੇ ਬੱਸ ਕਰ ,ਨਾ ਮੈਂ ਸਰਮਾਏਦਾਰਾਂ ਦਾ ਸਾਥੀ,ਨਾ ਵਿਕਾਊ ਲੀਡਰ।

ਮੈਂ ਤਾਂ ਸ਼ੌਂਕ ਲਈ ਲੋਕਾਂ ਲਈ ਲਿਖਦਾ ਹਾਂ। ਤਾਂ ਘਰ ਦੇ ਕਹਿਣ ਲੱਗੇ ਕਿ ਫਿਰ ਲੋਕਾਂ ਤੋਂ ਹੀ ਮੰਗੋ, ਸਾਡੇ ਤੋਂ ਕਿਉਂ ਮੰਗਦੇ। ਸਾਨੂੰ ਨਹੀਂ ਚੰਗੇ ਲੱਗਦੇ ਤੁਸੀਂ ਘਰ ਫੂਕ ਤਮਾਸ਼ਾ ਦੇਖ ਦੇ। ਤੁਸੀਂ ਤਾਂ ਲਿਖ ਲਿਖ ਆਪਣਾ ਤੇ ਲੋਕਾਂ ਦਾ ਦਿਲ ਪਰਚਾਈ ਜਾਂਦੇ ਹੋ।ਤੇ ਸਾਡੇ ਬਾਰੇ ਨਾ ਸੋਚ ਕੇ ਸਾਡਾ ਖੂਨ ਸੁਕਾਈ ਜਾਂਦੇ ਹੋ। ਤੁਸੀਂ ਆਪਣੇ ਭੈਣ ਭਰਾਵਾਂ ਨੂੰ ਦੇਖੋ,ਕਿੰਨੀ ਤਰੱਕੀ ਕਰ ਗਏ ਨੇ,ਬੱਚੇ ਤੇ ਖੁਦ ਵਿਦੇਸ਼ਾਂ ਵਿਚ ਸੈਟ ਨੇ। ਤੁਸੀਂ ਸਾਨੂੰ ਉਥੇ ਤਾਂ ਕੀ ਲੈ ਕੇ ਜਾਣਾ ਸੀ ਕਦੇ ਪੰਜਾਬ ਦਾ ਬਾਰਡਰ ਨਹੀਂ ਟੱਪਾਇਆ।

ਨਾ ਦਿੱਲੀ ਤੇ ਚੰਡੀਗੜ੍ਹ ਭੈਣਾਂ ਨਾਲ ਮਿਲਾਇਆ। ਬਹਾਨੇ ਸਿਰ ਮੈਂ ਨਣਦਾਂ ਨੂੰ ਮਿਲ ਆਉਂਦੀ,ਨਾਲੇ ਚਾਰ ਪੰਜ ਸ਼ਹਿਰ ਘੁੰਮ ਆਉਂਦੀ। ਨਿਆਣੇ ਵੀ ਭੂਆ ਭੂਆ ਕਰਦੇ ਰਹਿੰਦੇ। ਤੁਸੀਂ ਬਹੁਤ ਤਰਸਾਇਆ, ਲੱਗਦੈ ਤੁਹਾਨੂੰ ਵੀ ਕਿਸੇ ਨੇ ਸਤਾਇਆ, ਤੜਫਾਇਆ, ਤਪਾਇਆ ਹੋਵੇਗਾ।ਪਤਾ ਨਹੀਂ ਤੁਸੀਂ ਸਾਡੇ ਤੋਂ ਕਿਹੜੇ ਜਨਮਾਂ ਦਾ ਹਿਸਾਬ ਕਿਤਾਬ ਲੈਂ ਰਹੇ ਹੋ। ਸਾਡੇ ਨਾਲ ਕਿਹੜਾ ਵੈਰ ਕੱਢ ਰਹੇ ਹੋ। ਮੈਂ ਤਾਂ ਫਸ ਗਈ, ਲਿਖਾਰੀ ਨਾਲ ਵਿਆਹ ਕਰਵਾ ਕੇ ਬਰਬਾਦ ਹੋ ਗਈ। ਰੱਬਾ ਚੁੱਕ ਲੈ ਵੇ ਮੈਨੂੰ। ਮੇਰੇ ਘਰਵਾਲੇ ਨੂੰ ਵਪਾਰੀ ਬਣਾ ਦਿੰਦਾ, ਰੱਬਾ ਲਿਖਾਰੀ ਨਾ ਬਣਾਉਂਦਾ।

ਜੇ ਲਿਖਾਰੀ ਬਣਾਉਣਾ ਸੀ, ਤਾਂ ਐਨੀ ਜ਼ਿਆਦਾ ਮਿਹਰ ਕਰਦਾ ਕਿ ਮੇਰਾ ਘਰਵਾਲਾ ਸਟਾਰ ਕਲਾਕਾਰ ਵੀ ਹੁੰਦਾ। ਸਾਡੀ ਵੀ ਪੁੱਛ ਪੜਤਾਲ ਹੁੰਦੀ। ਸਾਨੂੰ ਮੋਇਆਂ ਨੂੰ ਕੋਈ ਪੁੱਛਦਾ ਵੀ ਨਹੀਂ ਕੋਈ ਕਿ ਜਿਉਂਦੇ ਹੱਸਦੇ ਵੱਸਦੇ ਹੋ ਜਾਂ ਫਿਰ ……….
ਕਹਿ ਰੋ ਰੋ ਦਿੱਲੀ ਸ਼ਹਿਰ ਪਾਣੀ ਪਾਣੀ ਕਰਤਾ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ 9463162463

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHumza Yousaf officially elected as Scotland’s new First Minister
Next articleਸਾਹਿਤਕਾਰ ਦੀ ਚੁੱਪ