ਕੰਨਿਆਂ ਦਾਨ

ਰਮੇਸ਼ ਸੇਠੀ ਬਾਦਲ 
ਰਮੇਸ ਸੇਠੀ ਬਾਦਲ
(ਸਮਾਜ ਵੀਕਲੀ) ਗਰੀਨ ਮੈਰਿਜ ਪੈਲੇਸ ਰੰਗ ਬਰੰਗੇ ਬਿਜਲੀ ਦੇ ਲਾਟੂਆਂ ਨਾਲ ਜਗਮਗਾਰਿਹਾ  ਇੱਕ ਸ਼ਾਹੀ  ਮਹਿਲ ਨਜਰ ਆ ਰਿਹਾ ਸੀ। ਚਾਰੇ ਪਾਸੇ ਗਹਿਮਾ-ਗਹਿਮੀ ਸੀ। ਕਿਤੇ ਔਰਤਾਂ ਜਾਂ ਕੁਝ ਜੋੜੇ ਗਰਮਾ ਗਰਮ ਕਾਫੀ ਪੀ ਰਹੇ ਸੀ ਤੇ ਕੁਝ ਵੰਨ ਸਵੰਨੀਆਂ ਖੁਸ਼ਬੂਆਂ ਛੱਡ ਰਹੀਆਂ ਸਨੈਕਸ ਅਤੇ ਦੂਸਰੀਆਂ ਸਟਾਲਾਂ ਤੇ ਰੌਣਕ ਵਧਾ ਰਹੇ ਸਨ। ਅੱਜ ਗਰੋਵਰ ਅੰਕਲ ਦੀ ਬੇਟੀ ਦੀ ਸ਼ਾਦੀ  ਜੋ ਸੀ। ਪੈਲੇਸ ਦੇ ਇੱਕ ਵੱਡੇ ਥਮਲੇ ਨਾਲ ਖੜੀ ਮੈ ਹਰ ਇੱਕ ਦਾ ਚਿਹਰਾ ਪੜ੍ਨ ਦੀ ਕੋਸ਼ਿਸਸ ਕਰ ਰਹੀ ਸੀ। ਪਰ ਮੇਰੀਆਂ ਅੱਖਾ ਵਿੱਚੋ ਪਾਣੀ ਦੀਆਂ ਬੂੰਦਾਂ ਬਾਹਰ ਆ ਰਹੀਆਂ ਸਨ। ਕਿਉ …………..  ਇਹ ਵੀ ਇੱਕ ਦੁਖਦਾਈ ਕਹਾਣੀ ਹੈ।
 ਵਿਦਿਆ ਦੇ ਖੇਤਰ ਨਾਲ ਜੁੜੇ  ਗਰੋਵਰ ਪਰਿਵਾਰ ਵਿੱਚ ਕਿਸੇ ਲੜਕੀ ਦੀ ਸ਼ਾਦੀ  21 ਸਾਲਾ ਬਾਅਦ ਹੋ ਰਹੀ ਸੀ। 1985 ਨੂੰ ਸਾਇਦ ਗਰੋਵਰ ਅੰਕਲ ਦੀ ਭੈਣ ਦੀ ਸਾਦੀ ਹੋਈ ਸੀ। ਇਸ ਕਰਕੇ ਮਹਿਮਾਨ ਵੀ ਬਹੁਤੇ ਸਿੱਖਿਆ ਖੇਤਰ ਨਾਲ ਜੁੜੇ ਲੋਕ ਸਨ। ਬਾਕੀ ਲੜਕੇ ਦੇ ਮਾਤਾ ਪਿਤਾ ਵੀ ਅਧਿਆਪਕ ਸਨ ਤੇ ਬਰਾਤੀਆਂ ਵਿੱਚ ਵੀ ਸਿੱਖਿਆ ਖੇਤਰ ਨਾਲ ਸੰਬਧਿਤ ਲੋਕ ਹੀ  ਸਨ।
 ਗਰੋਵਰ ਅੰਕਲ ਤੇ ਅੰਟੀ ਹਰ ਇੱਕ ਨੂੰ ਬੜੇ ਚਾਅ ਅਤੇ ਅਦਬ ਨਾਲ ਮਿਲਦੇ ਉਹਨਾਂ ਨੂੰ ਜੀ ਆਇਆ ਕਹਿੰਦੇ ਅਤੇ ਵਧਾਈ ਕਬੂਲਦੇ, ਬਾਗੋ ਬਾਗ ਨ॥ਰ ਆ ਰਹੇ ਸਨ। ਆਏ ਮਹਿਮਾਨਾਂ ਨੂੰ ਖਾਣੇ ਵਾਲੇ ਪੰਡਾਲ ਵੱਲ ਜਾਣ ਦਾ ਇਸ਼ਾਰਾ  ਹੀ ਨਹੀ ਕਰਦੇ, ਸਗੋਂ ਉਹਨਾਂ ਨੂੰ ਖਾਣ ਲਈ ਪ੍ਰੇਰਿਤ ਵੀ ਕਰਦੇ। ਇਸ ਗੱਲ ਦੀ ਚਿੰਤਾ ਵੀ ਕਰਦੇ ਕਿਤੇ ਕੋਈ ਮਹਿਮਾਨ ਬਿਨਾ ਆਉ ਭਗਤ ਦੇ ਵਾਪਿਸ ਨਾ ਚਲਾ ਜਾਵੇ । ਲੜਕੀ ਦੀ ਸ਼ਾਦੀ  ਦਾ ਏਨਾ ਚਾਅ ਹੁੰਦਾ ਹੈ ਮੈ ਪਹਿਲੀ ਵਾਰੀ ਦੇਖ ਰਹੀ ਸੀ। ਕਾਸ ਮੇਰੇ ਵੀ ਦੋ ਮੁੰਡਿਆਂ ਦੇ ਨਾਲ ਇੱਕ ਕੁੜੀ ਹੁੰਦੀ। ਮੈ ਵੀ ਏਸੇ ਤਰ੍ਹਾਂ ਚਾਅ ਅਤੇ ਖੁਸ਼ੀਆਂ ਨਾਲ ਉਸਦੀ ਸ਼ਾਦੀ  ਕਰਦੀ।
 ਕੁਝ ਲੋਕ ਆਪਣੇ ਕੰਨਾਂ ਤੇ ਮੁਬਾਇਲ ਲਾ ਕੇ ਗੱਲਾਂ ਕਰ ਰਹੇ ਸਨ। ਦਿੱਤੇ ਸਮੇਂ ਤੇ ਠੀਕ ਨੌ ਵਜੇ  ਬਰਾਤ ਦੀ ਆਮਦ ਦੀ ਸੂਚਨਾ ਮਿਲ ਗਈ ਤੇ ਰਾਤ ਸਾਢੇ ਨੌ ਵਜੇ ਬਰਾਤ ਪੈਲੇਸ ਦੇ ਬੂਹੇ ਤੇ ਸੀ ਚਾਰ ਘੋੜਿਆ ਦੇ ਰੱਥ ਤੇ ਸਵਾਰ ਦੂਲ੍ਹਾ ਨਵੀਨ ਇਕ ਸਹਿਜਾਦਾ ਨਜਰ ਆ ਰਿਹਾ ਸੀ। ਆਤਿਸਬਾਜੀ ਨੇ ਮਾਹੌਲ ਹੋਰ ਵੀ ਰੰਗੀਨ ਬਣਾ ਦਿੱਤਾ ਸੀ । ਅਸਮਾਨ ਵਿੱਚ ਟਿਮਟਿਮਾਉਂਂਦੇ ਰੰਗ ਬਰੰਗੇ ਸਿਤਾਰੇ ਅਤੇ ਬੈਂਡ ਦੀਆਂ ਧੁੰਨਾਂ ਤੇ ਨੱਚ ਰਹੇ ਬਰਾਤੀ ਕਿੰਨੇ ਚੰਗੇ ਲੱਗ ਰਹੇ ਸੀ। ਦੂਲ੍ਹੇ ਦਾ ਜੀਜਾ ਨੋਟਾਂ ਦਾ ਮੀਂਹ ਵਰ੍ਹਾ ਰਿਹਾ ਸੀ, ਜਿਵੇ ਸ਼ਾਇਦ ਉਸਨੇ ਜਿਆਦਾ ਪੀਤੀ ਹੋਵੇ। ਸਰਾਬੀ ਹਾਲਤ ਵਿੱਚ ਨੋਟ ਲੁਟਾ ਰਿਹਾ ਹੇਵੋ। ਨਹੀਂ ਉਸ ਨੂੰ ਸਰਾਬ ਦਾ ਨਹੀ, ਸਾਲੇ ਦੀ ਸ਼ਾਦੀ  ਦਾ ਨਸ਼ਾ  ਸੀ, ਖੁਸ਼ ਸੀ। ਜਿਹੜੀ ਜੱਗ ਜਾਹਿਰ ਹੋ ਰਹੀ ਸੀ। ਮਨ ਦੀ ਖੁਸ਼ੀ  ਚੇਹਰੇ ਤੇ ਪ੍ਰਤੱਖ ਨਜਰ ਆ ਰਹੀ ਸੀ।
 ਵਿਚੋਲੇ ਨੇ ਫਟਾ ਫਟ ਸਾਰਿਆਂ ਨੂੰ ਬੁਲਾ ਕੇ ਮਿਲਣੀਆਂ ਦੀ ਰਸਮ ਨੂੰ ਪੂਰਾ ਕੀਤਾ। ਭੱਜ ਭੱਜ ਕੇ ਉਹ ਹਰ ਇੱਕ ਨੂੰ ਪੁੱਛ ਰਿਹਾ ਸੀ ਤੇ ਪੂਰਾ ਖੁਸ ਨਜਰ ਆ ਰਿਹਾ ਸੀ। ਵਿਚੋਲਾ ਸਾਇਦ ਰੀਤੂ ਦਾ ਫੁੱਫੜ ਹੀ ਸੀ। ਰੀਤੂ ਯਾਨਿ ਗਰੋਵਰ ਅੰਕਲ ਦੀ ਬੇਟੀ, ਜਿਸ ਦੀ ਅੱਜ ਸ਼ਾਦੀ  ਸੀ, ਦੀ ਭੂਆ ਵੀ ਡਾਢੀ ਖੁਸ ਸੀ। ਕਿਉਂਕਿ ਭੂਆ ਦੇ ਸਹਿਰ ਭਤੀਜੀ ਦਾ ਵਿਆਹ ਹੋਣਾ ਕਿੱਡੀ ਚੰਗੀ ਗੱਲ ਹੈ। ਭੂਆ ਭਤੀਜੀ ਹੁਣ ਲਗਾਤਾਰ ਰੋਜ ਮਿਲ ਸਕਦੀਆਂ ਸਨ। ਭਤੀਜੀ ਦੀ ਭੂਆ ਹੀ ਉਸਦੀ ਵਿਚੋਲਣ ਹੋਵੇ ਤਾਂ ਕਿੰਨਾ ਚੰਗਾ ਲੱਗਦਾ ਹੈ। ਮੈਂ ਵੇਖਿਆ ਰੀਤੁ ਦੇ ਦਾਦਾ ਦਾਦੀ ਵੀ ਬਹੁਤ ਖੁਸ ਸਨ। ਘਰ ਵਿੰਚ ਲੜਕੀ ਦੀ ਸ਼ਾਦੀ ਸੀ । ਅੱਜ ਫਿਰ ਉਹਨਾਂ ਵੱਲੋਂ ਕੰਨਿਆਂ ਦਾਨ ਹੋਵੇਗਾ। ਪਰ ਇੱਧਰ ਇੱਕ ਮੈਂ ਨਿਭਾਗੀ ਜਿਹੜੀ ਕੰਨਿਆਂ ਦਾਨ ਦੇ ਸੁੱਖ ਤੋਂ ਖਾਲੀ ਸੀ ।
 ਛੋਟੇ ਮਨੀ ਨੇ ਫੋਮ ਵਾਲੀ ਪਿਚਕਾਰੀ ਜਿਹੀ ਚਲਾ ਕੇ ਭਾਵਨਾ ਅਤੇ ਸੀਤੂ ਦੇ ਚਿਹਰੇ ਸਫੇਦ- ਸਫੇਦ ਝੱਗ ਜਿਹੀ ਨਾਲ ਭਰ ਦਿੱਤੇ। ਹੁਣ ਮਨੀ ਅੱਗੇ -ਅੱਗੇ ਸੀ ਤੇ ਉਹ ਦੋਵੇ ਜਣੀਆਂ ਪਿੱਛੇ- ਪਿੱਛੇ।  ਪੰਡਾਲ ਵਿੱਚ ਖੜੇ ਸਾਰੇ  ਮਹਿਮਾਨ ਇਹਨਾਂ ਬੱਚਿਆ ਦੀਆਂ ਖੜ ਮਸਤੀਆਂ ਦਾ ਮਜਾ  ਲੈ ਰਹੇ ਸਨ। ਤਰ੍ਹਾਂ-ਤਰ੍ਹਾਂ ਦੇ ਕੋਲਡ ਡਰਿੰਕਸ, ਭਾਂਤ-ਭਾਂਤ ਦੇ ਸਨੈਕਸ, ਦਹੀ ਭੱਲੇ, ਟਿੱਕੀ, ਚਿਉਮਿਨ ਖਾਂਦੇ ਬਹੁਤੇ ਮਹਿਮਾਨ ਗਰੋਵਰ ਅੰਕਲ ਅਤੇ ਉਸ ਦੀ ਬੇਟੀ ਦੀਆਂ ਹੀ ਗੱਲਾਂ ਕਰ ਰਹੇ ਸਨ। ਵੈਟਰਨਰੀ ਸਾਇੰਸ ਵਿੱਚ ਪੋਸਟ ਗਰੇਜੂਏਸaਨ ਪੂਰੀ ਹੁੰਦਿਆਂ ਸਾਰ ਹੀ ਉਸ ਦਾ ਵਿਆਹ ਹੋ ਗਿਆ ਤੇ ਲਗਦਾ ਸੀ ਏਸੇ ਹਫਤੇ ਉਹ ਸਰਕਾਰੀ ਨੌਕਰੀ ਤੇ ਵੀ ਲੱਗ ਜਾਊਗੀ। ਕਿੰਨੀ ਖੁਸa ਕਿਸਮਤ ਹੋਵੇਗੀ, ਇਹ ਜੋੜੀ।
 ਹਾਲ ਵਿੱਚ ਚਲਦੇ ਸੱਭਿਆਚਾਰਕ ਪ੍ਰੋਗਰਾਮ ਨੇ ਸਾਰੇ ਬਰਾਤੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਬਿਨਾਂ ਪੀਤੇ ਵੀ ਇਹ ਬਰਾਤੀ ਮਸਤੀ ਵਿੱਚ ਝੂਮ ਰਹੇ ਸਨ। ਜੈ ਮਾਲਾ ਦੀ ਰਸਮ ਨੂੰ ਗਹੁ ਨਾਲ ਦੇਖ ਰਹੇ ਮਹਿਮਾਨ ਨਵੀ ਜੋੜੀ ਨੂੰੰ ਨਿਹਾਰ ਰਹੇ ਸਨ। ਵਾਕਿਆ ਹੀ ਸੰਜੋਗ ਤਾਂ ਧੁਰੋ ਹੀ ਲਿਖੇ ਹੁੰਦੇ ਹਨ।  ਕਿਤੇ ਨ॥ਰ ਨਾ ਲੱਗ ਜਾਵੇ। ਮੈਂ ਵਾਰ-ਵਾਰ ਆਪਣੇ ਕੰਨ ਫੜ੍ਹ ਕੇ ਰੱਬ ਕੋਲੋ ਨਜਰ ਨਾ ਲੱਗਣ ਦੀ ਦੁਆ ਕਰਦੀ ਕਿ ਕਿਤੇ ਮੇਰੀ ਨਜਰ ਹੀ ਨਾ ਲੱਗ ਜਾਵੇ। ਸਭ ਕੁਝ ਵਧੀਆ ਹੋ ਗਿਆ ਸੀ ਪਰ ਮੇਰੀਆਂ ਅੱਖਾਂ ਵਿੱਚ ਅੱਥਰੂ, ਕਿਤੇ ਇਹ ਬੇ-ਸ਼ਗਨੀ ਤਾਂ ਨਹੀ। ਪਰ ਮੇਰੀ ਤਾਂ ਮਜਬੂਰੀ ਸੀ।
ਮੇਰਾ ਦੁੱਖ ਤਾਂ ਆਪਣਾ ਸੀ। ਇਸ ਦਾ ਰੀਤੂ ਦੀ ਸaਾਦੀ ਨਾਲ ਕੋਈ ਮਤਲਬ ਨਹੀ ਸੀ ਪਰ ਮੇਰਾ ਦੁੱਖ ਤਾਂ ਮੇਰਾ ਹੀ ਸੀ। ਵੇਦ ਪ੍ਰਕਾਸ ਜੀ ਨੇ ਬਾਕੀ ਰਸਮਾਂ ਤੋਂ ਬਾਅਦ ਫੇਰਿਆਂ ਦੀ ਰਸਮ ਵੀ ਸ਼ੁਰੂ  ਕਰਵਾ ਦਿੱਤੀ। ਕਿਉਂਕਿ ਵੇਦ ਪ੍ਰਕਾਸ ਤੇ ਗਰੋਵਰ ਅੰਕਲ ਤਰਕਸੀਲ ਸੋਚ ਦੇ ਆਦਮੀ ਹਨ। ਬਹੁਤੇ ਵਹਿਮਾ ਭਰਮਾ ਵਿੱਚ ਨਹੀ ਪੈਂਦੇ । ਘੜੀ, ਲਗਣ, ਸੁਭ ਮਹੂਰਤ ਦੇ ਚੱਕਰਾਂ ਤੋ ਬਚਦਿਆਂ, ਸਮੇ ਅਨੁਸਾਰ ਫੇਰਿਆਂ ਦੀ ਰਸਮ  ਸੁਰੂ ਕਰਵਾ ਦਿੱਤੀ। ਦੋਹਾਂ ਪਾਸਿਆਂ ਤੋਂ ਆਏ ਰਿਸਤੇਦਾਰ ਠੱਠਾ ਮਖੌਲ ਕਰਦੇ ਮਾਹੋਲ ਨੂੰ ਵਧੀਆ ਬਣਾ ਰਹੇ ਸਨ । ਆਮ ਕਰਕੇ ਮੈਂ  ਦੇਖਿਆ ਹੈ ਕਿ ਫੇਰਿਆਂ ਸਮੇ ਲੜਕੀ ਵਾਲੇ ਤੇ ਰਿਸਤੇਦਾਰ ਔਰਤਾਂ ਰੋਣਾਂ ਸ਼ੁਰੂ  ਕਰ ਦਿੰਦੀਆਂ ਹਨ ਅਤੇ ਆਪਣਾ ਮੇਕ ਅੱਪ ਕੀਤਾ ਚਿਹਰਾ ਵਿਗਾੜ ਲੈਦੀਆਂ ਹਨ। ਪਰ ਏਥੇ ਤਾ ਤੀਆਂ ਵਰਗਾ ਮਾਹੌਲ ਸੀ। ਵੇਦ ਪ੍ਰਕਾਸ ਜੀ ਯਾਨਿ  ਦੁਲ੍ਹੇ ਦਾ ਪਿਉ ਤਾ ਇਹ ਚਾਹੁੰਦਾ ਸੀ ਕਿ ਡੋਲੀ ਸਿਧੀ ਮੈਰਿਜ ਪੈਲੇਸ ਤੋ ਵਿਦਾ ਕਰ ਦਿੱਤੀ ਜਾਵੇ ਤਾਂ ਕਿ ਸਾਰੇ ਬਰਾਤੀ ਸਮੇਂ ਸਿਰ ਆਪਣੇ ਆਪਣੇ ਘਰ ਪਹੁੰਚ ਸਕਣ ਸਾਰੀ ਰਾਤ ਦਾ ਉਨੀਦਰਾ ਜੁ ਸੀ ਅਤੇ ਸਾਰੇ ਥੱਕੇ ਹੋਏ ਵੀ ਸਨ। ਪਰ ਗਰੋਵਰ ਅੰਕਲ ਤੇ ਅੰਟੀ ਦੀ ਇੱਛਾ ਸੀ ਕਿ ਡੋਲੀ ਘਰੋ ਹੀ ਤੋਰੀ ਜਾਏ। ਭਾਵੇ ਇਸ ਕੰਮ ਲਈ ਉਹਨਾਂ ਨੂੰ ਇੱਕ ਘੰਟਾ ਹੋਰ  ਕਿਉਂ ਨਾ ਲੱਗ  ਜਾਵੇ। ਅੰਕਲ ਅੰਟੀ ਦੀ ਰੀਝ ਸੀ ਅਤੇ ਉਹਨਾਂ ਦੀ ਤਮੰਨਾ ਵੀ ਏਹੋ ਸੀ। ਰੀਤੂ ਦੇ ਦਾਦਾ ਦਾਦੀ ਵੀ ਡੋਲੀ ਘਰੋ ਤੋਰਣ ਦੇ ਹੱਕ ਵਿੱਚ ਸਨ। ਕਿੰਨਾ ਚਾਅ ਹੁੰਦਾ ਮਾਪਿਆ ਨੂੰ  ਕੰਨਿਆਂ ਦਾਨ ਦਾ। ਕਿੰਨਾ ਸਕੂਨ ਜਿਹਾ ਮਿਲਦਾ ਹੈ ਮਨ ਨੂੰ । ਇਹ ਹੀ ਤਾਂ ਸਾਡੇ ਸਾਮਾਜ  ਦੀ ਖਾਸੀਅਤ ਹੈ।ਏਸੇ ਗੱਲ ਨੂੰ ਲੈ ਕੇ ਰੀਤੂ ਦੇ ਫੁੱਫੜ ਦੀ ਰੀਤੂ ਦੇ ਚਾਚੇ ਨਾਲ ਤਕਰਾਰ ਵੀ ਹੋਈ। ਪਰ ਘਰ ਵਾਲਿਆਂ ਦੀ ਦਿਲੀ ਇੱਛਾ ਨੂੰ ਵੇਖ ਕੇ ਡੋਲੀ ਘਰੋਂ ਹੀ ਤੋਰੀ ਗਈ। ਜਾਂਦੀ-ਜਾਂਦੀ ਰੀਤੂ ਸਾਰਿਆਂ ਨੂੰ ਰੁਆ ਗਈ। ਹਰ ਇੱਕ ਦੇ ਗਲੇ ਲੱਗ ਕੇ ਰੋਈ। ਆਪਣੇ ਮੰਮੀ-ਪਾਪਾ ਤੇ ਦਾਦਾ-ਦਾਦੀ ਤੋ ਇਲਾਵਾ ਰੀਤੂ ਆਪਣੇ ਚਾਚੇ ਚਾਚੀਆਂ, ਮਾਮੇ- ਮਾਮੀਆਂ, ਮਾਸੀ- ਮਾਸੜ, ਭੂਆ ਦੇ ਗਲ ਲਗ ਕੇ ਰੋਈ । ਇਥੋ ਤੱਕ ਕਿ ਪਾਪਾ ਦੀਆਂ ਭੂਆ ਵੀ ਰੋਈਆਂ। ਸਾਰੀਆਂ ਰਸਮਾਂ  ਪੂਰੀਆਂ ਹੋ ਗਈਆਂ । ਰੀਤੂ ਆਪਣੇ ਘਰ ਚਲੀ ਗਈ। ਪਰ ਮੇਰੀਆਂ ਅੱਖਾਂ ਵਿੱਚ ਅੱਥਰੂ ਸਨ। ਉਹ ਮੇਰੇ ਆਪਣੇ ਹੀ ਸਨ। ਕਾਰਨ ਵੀ ਮੈਂ ਹੀ ਸਾਂ । ਮੈਨੂੰ ਯਾਦ ਹੈ ਉਹ ਦਿਨ ਜਿਸ ਦਿਨ ਮੇਰੇ ਘਰ ਆਲੇ ਨੂੰ ਪਤਾ ਲੱਗਿਆ ਕਿ ਮੇਰੇ ਪੇਟ ਵਿੱਚ ਪਲ ਰਿਹਾ ਮੇਰਾ ਤੀਸਰਾ ਬੱਚਾ ਲੜਕਾ ਨਹੀ ਲੜਕੀ ਹੈ ਤਾਂ ਉਸ ਨੇ  ਅਣਜੰਮੀ ਧੀ ਨੂੰ ਸੰਸਾਰ ਵਿੱਚ ਆਉਣੋ ਰੋਕਣ ਲਈ ਮੈਨੂੰ ਮਜਬੂਰ ਕਰ ਦਿੱਤਾ ਤੇ ਮੈਨੂੰ ਮਾਂ ਤੋ ਕਾਤਲ ਬਣਾ ਦਿੱਤਾ। ਮੈਨੂੰ ਕੰਨਿਆਂ ਦਾਨ  ਦੇ ਸੁੱਖ ਤੋਂ ਵਾਝਾਂ ਕਰ ਦਿੱਤਾ ।
ਰਮੇਸ ਸੇਠੀ ਬਾਦਲ
98 766 27 233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article ਪਤੀਆਂ ਦੇ ਮਜ਼ਾਕ ਦਾ ਪਾਤਰ ਨਹੀ ਹਨ ਪਤਨੀਆਂ
Next articleਨਾਨਕਸਰ ਨਾਲ ਸੰਬੰਧਿਤ ਇੱਕ ਹੋਰ ਚਿੱਟ ਕੱਪੜੀਆ ਕਾਮੀ ਬੂਬਨਾ ਪੁਲਿਸ ਨੇ ਕਾਬੂ ਕੀਤਾ