ਮਹੇੜੂ ਦਾ ਛਿੰਝ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ 10 ਲੱਖ ਰੁਪਏ ਦੀ ਕੁਸਤੀ ਜੱਸਾ ਪੱਟੀ ਤੇ ਪ੍ਰਿਤਪਾਲ ਫਗਵਾੜਾ ਵਿਚਕਾਰ ਬਰਾਬਰ 

 ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਨਕੋਦਰ ਰੋਡ ਤੇ ਸਥਿਤ ਪਿੰਡ ਮਹੇੜੂ ਵਿੱਚ ਨਗਰ ਨਿਵਾਸੀ, ਐਨ. ਆਰ. ਆਈ. ਵੀਰ ਦਸਮੇਸ਼ ਸਪੋਰਟਸ ਕਲੱਬ ਅਤੇ  ਛਿੰਝ ਕਮੇਟੀ  ਵੱਲੋਂ ਕਰਵਾਇਆ ਗਿਆ ਛਿੰਜ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਛਿੰਝ ਮੇਲੇ ਦਾ ਉਦਘਾਟਨ ਗੁਰਮੇਲ ਸਿੰਘ ਯੂ. ਕੇ, ਮੱਖਣ ਸਿੰਘ ਕਨੇਡਾ ਵਲੋਂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਬਲਬੀਰ ਸਿੰਘ ਰਾਜੇਵਾਲ, ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ, ਰਤਨ ਸਿੰਘ ਕਾਕੜ ਕਲਾਂ, ਬਚਿੱਤਰ ਸਿੰਘ ਕੋਹਾੜ, ਪਿੰਦਰ ਪੰਡੋਰੀ ਆਪ, ਮਨਜੀਤ ਸਿੰਘ ਡੀ. ਐਸ. ਪੀ, ਸੁਖਵਿੰਦਰ ਸਿੰਘ ਸੰਧੂ  ਡੀ. ਐਸ. ਪੀ, ਜਤਿੰਦਰ ਕੁਮਾਰ ਐਸ ਐਚ ਓ ਮਹਿਤਪੁਰ ਵਿਸੇਸ ਤੋਰ ਤੇ ਪਹੁੰਚੇ।  ਛਿੰਝ ਮੇਲੇ ਪ੍ਰਤੀ ਲੋਕਾਂ ਇੰਨਾਂ ਉਤਸ਼ਾਹ ਵੇਖਣ ਨੂੰ ਮਿਲਿਆ ਕਿ ਛਿੰਝ ਮੈਦਾਨ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਸੀ।ਕਰੀਬ ਅੱਧਾ ਘੰਟਾ ਚਲੀ ਇਸ ਕੁਸ਼ਤੀ ਨੂੰ ਦਰਸ਼ਕਾਂ ਨੇ ਸਾਹ ਰੋਕ ਵੇਖਿਆ। ਪਟਕੇ ਦੀਆਂ ਦੋਨੋ ਕੁਸਤੀਆ ਬਰਾਬਰ ਰਹੀਆਂ। ਇਸ ਮੌਕੇ ਹਰਮੇਲ ਸਿੰਘ ( ਯੂ. ਕੇ ) ਨਿਰਮਲ ਸਿੰਘ, ਮੁਖਤਿਆਰ ਸਿੰਘ, ਗੁਰਪ੍ਰੀਤ ਸਿੰਘ, ਗੋਰਾ, ਕੁਲਦੀਪ ਸਿੰਘ ਕੀਪਾ( ਪ੍ਰਧਾਨ ਛਿੰਝ ਕਮੇਟੀ) ਕੁਲਵੰਤ ਸਿੰਘ ( ਪ੍ਰਧਾਨ
ਸਪੋਰਟਸ ਕਲੱਬ ), ਨਿਰਮਲ ਸਿੰਘ ਨਿੰਮਾ, ਪਲਵਿੰਦਰ ਸਿੰਘ ਮਾਨ  ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਾਇਓਮੈਟ੍ਰਿਕ ਮਸ਼ੀਨਾਂ ਚੋ ਤਕਨੀਕੀ ਹੋਣ ਕਾਰਨ ਰਾਸ਼ਨ ਕਾਰਡ ਧਾਰਕ ਤੇ ਡਿੱਪੂ ਹੋਲਡਰ ਹੋ ਰਹੇ ਪਰੇਸ਼ਾਨ  
Next articleਗਰਭਵਤੀ ਮਾਵਾਂ ਅਤੇ ਦੁੱਧ ਚੁੰਘਾਉਂਦੀਆਂ ਮਾਵਾਂ ਨੂੰ “ਸੰਤੁਲਿਤ ਖੁਰਾਕ ਸਿਹਤ ਦਾ ਅਧਾਰ ” ਸਬੰਧੀ ਦਿੱਤੀ ਜਾ ਰਹੀ ਹੈ ਜਾਣਕਾਰੀ :- ਡਾ.ਅਸ਼ਵਨੀ ਕੁਮਾਰ