ਬਾਇਓਮੈਟ੍ਰਿਕ ਮਸ਼ੀਨਾਂ ਚੋ ਤਕਨੀਕੀ ਹੋਣ ਕਾਰਨ ਰਾਸ਼ਨ ਕਾਰਡ ਧਾਰਕ ਤੇ ਡਿੱਪੂ ਹੋਲਡਰ ਹੋ ਰਹੇ ਪਰੇਸ਼ਾਨ  

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਪਰਿਵਾਰਾਂ ਚੋਂ ਰਾਸ਼ਨ ਡਿਪੂਆਂ ਤੇ ਵੰਡੀ ਜਾ ਰਹੀ ਕਣਕ ਮਾਮਲੇ ਨੂੰ ਲੈਕੇ ਬਾਇਓਮੈਟਿਕ ਮਸ਼ੀਨਾਂ ‘ਚ ਆਈ ਤਕਨੀਕੀ ਖਰਾਬੀ ਕਾਰਨ ਕਣਕ ਦਾ ਕੰਮ ਵਿਚਾਲੇ ਲਟਕਿਆ ਹੋਇਆ ਹੈ। ਜਿਸ ਕਾਰਨ ਯੋਜਨਾ ਨਾਲ ਜੁੜੇ ਪਰਿਵਾਰਾਂ ਅਤੇ ਡੀਪੂ ਹੋਲਡਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮਹਿਤਪੁਰ ਤੇ ਆਸ-ਪਾਸ ਪਿੰਡਾਂ ਦੇ ਡਿਪੂ ਹੋਲਡਰ ਤੇ ਤੇਜਿੰਦਰ ਪਾਲ ਸਿੰਘ, ਕਸਮੀਰੀ ਲਾਲ, ਹਰਵਿੰਦਰ ਸਿੰਘ ਬਾਲੋਕੀ, ਜਸਵੀਰ ਸਿੰਘ ਆਦਰਾਮਾਨ, ਸਤਵੰਤ ਸਿੰਘ ਸਾਹਪੁਰ, ਕਮਲ ਕਿਸੋਰ, ਮਹਿਸਮਪੁਰ ਸੁਸਾਇਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡਿਪੂ ਹੋਲਡਰ ਕੋਲ ਕਣਕ ਦਾ ਕੋਟਾ ਬਕਾਇਆ ਪਿਆ ਹੋਇਆ ਹੈ। ਜੋ ਕਿ ਬਾਇਓ ਮੈਟ੍ਰਿਕ ਮਸ਼ੀਨਾ ਖਰਾਬ ਹੋਣ ਕਾਰਨ ਪਿਛਲੇ ਕਰੀਬ 14 ਦਿਨਾਂ ਤੋ ਲਾਭਪਾਤਰ ਪਰਿਵਾਰ ਚੋ ਕਣਕ ਵੰਡਣ ਨੂੰ ਲੈ ਕੇ ਡਿਪੂ ਹੋਲਡਰਾ ਨੂੰ  ਭਾਰੀ ਪਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਡਿਪੂ ਹੋਲਡਰ ਵਲੋਂ ਸਮੇਂ ਸਮੇਂ ਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੀਆਂ ਸਮੱਸਿਆ ਸਬੰਧੀ ਜਾਣੂ ਕਰਵਾਇਆ ਗਿਆ ਹੈ। ਬਾਵਜੂਦ ਇਸਦੇ ਮਸ਼ੀਨਾ ਚੋਂ ਆਈ ਤਕਨੀਕੀ ਖਰਾਬੀ ਦਾ ਹਾਲ ਵੀ ਘੜੀ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਲੋਕ ਰਾਸ਼ਨ ਡਿਪੂਆਂ ਦੇ ਗੇੜੇ ਕੱਢ ਰਹੇ ਹਨ।  ਜਿਸ ਨਾਲ ਡਿਪੂ ਹੋਲਡਰ ਤੇ ਲਾਭਪਾਤਰ ਪਰਿਵਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਦੋਂ ਮਸ਼ੀਨਾ ਚੋਂ ਤਕਨੀਕੀ ਖਰਾਬੀ ਬਾਰੇ ਫੂਡ ਸਪਲਾਈ ਇੰਸਪੈਕਟਰ ਰਾਜਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪੱਤਰਕਾਰਾ ਨੂੰ ਦੱਸਿਆ ਕਿ ਬਾਇਓਮੈਟ੍ਰਿਕ ਮਸ਼ੀਨਾਂ ਹਾਲ ਦੀ ਘੜੀ ਕੰਮ ਨਹੀਂ ਕਰ ਰਹੀਆਂ ਜਿਸ ਬਾਰੇ ਜਿਲਾ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਹੈ। ਦਫਤਰ ਵਲੋਂ ਵਿਸਵਾਸ ਦਿਵਾਇਆ ਕਿ ਜਲਦੀ ਹੀ ਤਕਨੀਕੀ ਸਮੱਸਿਆ ਦਾ ਹੱਲ ਕਰਕੇ ਯੋਜਨਾ ਨਾਲ ਜੁੜੇ ਲਾਭਪਾਤਰ ਪਰਿਵਾਰਾਂ ਨੂੰ ਕਣਕ ਦਾ ਇੱਕ ਇੱਕ ਦਾਣਾ ਪਹੁੰਚਾ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਹੌੜਾ ਵਿਖੇ ਸਵੱਛਤਾ ਅਭਿਆਨ ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ।
Next articleਮਹੇੜੂ ਦਾ ਛਿੰਝ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ 10 ਲੱਖ ਰੁਪਏ ਦੀ ਕੁਸਤੀ ਜੱਸਾ ਪੱਟੀ ਤੇ ਪ੍ਰਿਤਪਾਲ ਫਗਵਾੜਾ ਵਿਚਕਾਰ ਬਰਾਬਰ