ਮੁੰਬਈ (ਸਮਾਜ ਵੀਕਲੀ): ਮਹਾਰਾਸ਼ਟਰ ਦੇ ਡੀਜੀਪੀ ਸੰਜੇ ਪਾਂਡੇ ਨੇ ਹਾਲ ਹੀ ਵਿਚ ਆਈਪੀਐੱਸ ਅਧਿਕਾਰੀ ਪਰਮਬੀਰ ਸਿੰਘ ਤੇ ਹੋਰਾਂ ਨੂੰ ਮੁਅੱਤਲ ਕਰਨ ਦੀ ਤਜਵੀਜ਼ ਗ੍ਰਹਿ ਵਿਭਾਗ ਨੂੰ ਭੇਜੀ ਹੈ। ਪਰ ਗ੍ਰਹਿ ਵਿਭਾਗ ਨੇ ਹੋਰ ਜਾਣਕਾਰੀ ਮੰਗੀ ਹੈ। ਇਨ੍ਹਾਂ ਪੁਲੀਸ ਅਫ਼ਸਰਾਂ ਦਾ ਨਾਂ ਕਥਿਤ ਤੌਰ ’ਤੇ ਫਿਰੌਤੀ ਲੈਣ ਨਾਲ ਜੁੜਿਆ ਹੋਇਆ ਹੈ ਤੇ ਕੇਸ ਚੱਲ ਰਹੇ ਹਨ। ਪਰਮਬੀਰ ਖ਼ਿਲਾਫ਼ ਕਰੀਬ ਚਾਰ ਐਫਆਈਆਰ ਇਸੇ ਮਾਮਲੇ ਵਿਚ ਦਰਜ ਹਨ।
ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਬਾਰੇ ਭੇਜੀ ਗਈ ਤਜਵੀਜ਼ ਨੂੰ ਮੋੜ ਦਿੱਤਾ ਗਿਆ ਹੈ ਤੇ ਡੀਜੀਪੀ ਤੋਂ ਹੋਰ ਜਾਣਕਾਰੀ ਮੰਗੀ ਗਈ ਹੈ। ਮੁਲਜ਼ਮ ਬਣਾਏ ਗਏ ਹਰੇਕ ਅਧਿਕਾਰੀ ਦੀ ਇਨ੍ਹਾਂ ਕੇਸਾਂ ਵਿਚ ਭੂਮਿਕਾ ਬਾਰੇ ਵੇਰਵੇ ਮੰਗੇ ਗਏ ਹਨ। ਸਿੰਘ ਤੋਂ ਇਲਾਵਾ ਐਫਆਈਆਰਜ਼ ਵਿਚ ਡੀਸੀਪੀ ਤੇ ਏਸੀਪੀ ਰੈਂਕ ਦੇ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਦਾ ਮਾਰਚ ਵਿਚ ਤਬਾਦਲਾ ਕਰ ਦਿੱਤਾ ਗਿਆ ਸੀ। ਆਈਪੀਐੱਸ ਅਧਿਕਾਰੀ ਨੂੰ ਹੋਮ ਗਾਰਡਜ਼ ਵਿਚ ਅਧਿਕਾਰੀ ਲਾਇਆ ਗਿਆ ਸੀ ਤੇ ਉਨ੍ਹਾਂ ਤਤਕਾਲੀ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਉਤੇ ਗੰਭੀਰ ਦੋਸ਼ ਲਾਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly