ਮਹਾਰਾਸ਼ਟਰ: ਮਾਰੇ ਗਏ 26 ਨਕਸਲੀਆਂ ’ਚ ਤੇਲਤੁੰਬੜੇ ਵੀ ਸ਼ਾਮਲ, 50 ਲੱਖ ਰੁਪਏ ਸੀ ਉਸ ਦੇ ਸਿਰ ਦਾ ਇਨਾਮ

ਮੁੰਬਈ (ਸਮਾਜ ਵੀਕਲੀ):  ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਪੁਲੀਸ ਨਾਲ ਮੁਕਾਬਲੇ ਵਿੱਚ ਮਾਰੇ ਗਏ 26 ਨਕਸਲੀਆਂ ਵਿੱਚ ਮਾਓਵਾਦੀ ਆਗੂ ਮਿਲਿੰਦ ਤੇਲਤੁੰਬੜੇ ਵੀ ਸ਼ਾਮਲ ਹੈ। ਉਸ ’ਤੇ 50 ਲੱਖ ਦਾ ਇਨਾਮ ਰੱਖਿਆ ਹੋਇਆ ਸੀ।ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਸੀ-60 ਪੁਲੀਸ ਕਮਾਂਡੋ ਟੀਮ ਨੇ ਕੋਰਚੀ ਦੇ ਮਾਰਦਿਨਟੋਲਾ ਜੰਗਲੀ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ ਤੋਂ ਬਾਅਦ ਸੀ-60 ਕਮਾਂਡੋਜ਼ ਨੇ ਮੌਕੇ ਤੋਂ 26 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਵਿੱਚ ਤੇਲਤੁੰਬੜੇ ਵੀ ਮਾਰਿਆ ਗਿਆ। ਉਹ ਭੀਮਾਕਰੋਰੇਗਾਉਂਂ ਮਾਓਵਾਦੀ ਮਾਮਲੇ ’ਚ ਮੁਲਜ਼ਮ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰਾਖੰਡ ’ਚ ਚੋਣ ਜਿੱਤਣ ਤੋਂ ਬਾਅਦ ਹੀ ਮੁੱਖ ਮੰਤਰੀ ਬਾਰੇ ਫ਼ੈਸਲਾ ਕੀਤਾ ਜਾਵੇਗਾ: ਕਾਂਗਰਸ
Next articleThe Independence and Gandhi: In the Clutches of Neo-liberalism