HOME ਮਹਾਂਪੰਚਾਇਤ ਕੁੱਕੜ ਪਿੰਡ ਦੀਆਂ ਤਿਆਰੀਆਂ ਮੁਕੰਮਲ – ਕਸ਼ਮੀਰ ਸਿੰਘ ਪੰਨੂ

ਮਹਾਂਪੰਚਾਇਤ ਕੁੱਕੜ ਪਿੰਡ ਦੀਆਂ ਤਿਆਰੀਆਂ ਮੁਕੰਮਲ – ਕਸ਼ਮੀਰ ਸਿੰਘ ਪੰਨੂ

2

20 ਅਗਸਤ ਨੂੰ ਹੁਮ ਹੁਮਾਂ ਕੇ ਪੁੱਜਣ ਦਾ ਸੱਦਾ 

ਨੂਰਮਹਿਲ, (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਬੀਕੇਯੂ ਦੁਆਬਾ ਵੱਲੋਂ ਜਲੰਧਰ ਕੁੱਕੜ ਪਿੰਡ ਮਹਾਂਪੰਚਾਇਤ ਦੀ ਤਿਆਰੀ ਲਈ ਤਿਆਰੀਆਂ ਮੁਕੰਮਲ ਕਰ ਲਈਆ ਹਨ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬੀਕੇਯੂ ਦੁਆਬਾ ਦੇ ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਨੇ ਦੱਸਿਆ ਕਿ ਲੈਂਡ ਪੂਲਿਗ ਪਾਲਸੀ ਦੀ ਜੜ੍ਹ ਮੁਡ ਤੋਂ ਪੱਟਣ ਲਈ ਬੀਕੇਯੂ ਦੁਆਬਾ ਵੱਲੋਂ ਕੁੱਕੜ ਪਿੰਡ ਜਲੰਧਰ ਵਿਖੇ 20 ਅਗਸਤ ਨੂੰ ਹੋਣ ਜਾ ਰਹੀ ਮਹਾਂਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਹਨ। ਉਹ ਅੱਜ ਪਿੰਡ ਫਤਿਹਪੁਰ ਵਿਖੇ  ਬਲਾਕ ਨੂਰਮਹਿਲ ਦੀ ਮੀਟਿੰਗ ਕਰ ਰਹੇ ਸਨ । ਇਸ ਮੌਕੇ ਬੀਕੇਯੂ ਦੁਆਬਾ ਵੱਲੋਂ ਇਸ ਮਹਾਂਪੰਚਾਇਤ ਸੰਘਰਸ਼ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਅਤੇ ਕਿਸਾਨ ਵਰਕਰਾਂ ਨੂੰ ਭਾਰੀ ਤਦਾਦ ਵਿੱਚ ਝੰਡੀਆਂ, ਬੈਨਰ, ਬੈਚ ਵੀ ਵੰਡੇ ਗਏ। ਕਿਸਾਨ ਆਗੂ ਪੰਨੂ ਅਨੁਸਾਰ ਜਲੰਧਰ ਜ਼ਿਲ੍ਹੇ ਦੇ ਕੁੱਕੜ ਪਿੰਡ ਵਿੱਚ ਹੱਕੀ ਮੰਗਾਂ ਮਨਵਾਉਣ ਅਤੇ ਲੈਂਡ ਪੂਲਿਗ ਪਾਲਸੀ ਵਿਰੁੱਧ ਹੋ ਰਹੀ ਮਹਾਂਪੰਚਾਇਤ ਵਿਚ ਲੱਖਾਂ ਦੀ ਤਦਾਦ ਵਿੱਚ ਹਾਜ਼ਰੀ ਭਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ। ਇਸ ਮੌਕੇ ਬੀਕੇਯੂ ਦੁਆਬਾ ਦੇ  ਕਸ਼ਮੀਰ ਸਿੰਘ ਪੰਨੂ ਤੰਦਾਉਰਾ, ਕੇਵਲ ਸਿੰਘ ਤਲਵਣ, ਰਛਪਾਲ ਸਿੰਘ ਸ਼ਾਦੀਪੁਰ, ਇੰਦਰਜੀਤ ਸਿੰਘ ਤਲਵਣ,   ਮਨਜਿੰਦਰ ਸਿੰਘ ਫਤਿਹਪੁਰ, ਮਨਜਿੰਦਰ ਸਿੰਘ, ਮਹਿਕਪ੍ਰੀਤ ਸਿੰਘ, ਰਾਜਵੀਰ ਸਿੰਘ, ਗੁਰਜੀਤ ਸਿੰਘ, ਚਮਕੌਰ ਸਿੰਘ, ਕੰਵਲਪ੍ਰੀਤ ਸਿੰਘ , ਧਾਮੀ, ਬਾਵਾ,ਮੰਨਾ, ਮਨਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਜਸ਼ਨਦੀਪ ਸਿੰਘ, ਹਰਪਿੰਦਰ ਸਿੰਘ ਅਤੇ ਜਸਕਰਨ ਸਿੰਘ ਆਦਿ ਕਿਸਾਨ ਆਗੂ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੈਂਟਰਲ ਡਿਗਰੀ ਕਾਲਜ, ਚਿੱਠੀਸਿੰਘਪੁਰਾ ਅਨੰਤਨਾਗ ਨੂੰ ਦਿੱਤਾ ਅਸ਼ੀਰਵਾਦ
Next articleAshvir Singh Johal: A Blueprint for Success in Football Coaching