HOME ਮੈਗਸੀਪਾ ਨੇ ਲੀਡਰਸ਼ਿਪ ਅਤੇ ਕਪੈਸਟੀ ਬਿਲਡਿੰਗ ਸਬੰਧੀ ਕਰਵਾਇਆ ਟ੍ਰੇਨਿੰਗ ਪ੍ਰੋਗਰਾਮ

ਮੈਗਸੀਪਾ ਨੇ ਲੀਡਰਸ਼ਿਪ ਅਤੇ ਕਪੈਸਟੀ ਬਿਲਡਿੰਗ ਸਬੰਧੀ ਕਰਵਾਇਆ ਟ੍ਰੇਨਿੰਗ ਪ੍ਰੋਗਰਾਮ

3

ਹੁਸ਼ਿਆਰਪੁਰ    (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਲੀਡਰਸ਼ਿਪ ਅਤੇ ਕਪੈਸਟੀ ਬਿਲਡਿੰਗ ਸਬੰਧੀ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਦੇ ਰੀਜਨਲ ਸੈਂਟਰ ਜਲੰਧਰ ਵੱਲੋਂ ਲਗਾਇਆ ਗਿਆ ਤਿੰਨ ਦਿਨਾ ਟ੍ਰੇਨਿੰਗ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ। ਰੀਜਨਲ ਪ੍ਰੋਜੈਕਟ ਡਾਇਰੈਕਟਰ ਜਲੰਧਰ ਪਿਰਥੀ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਇਸ ਟ੍ਰੇਨਿੰਗ ਪ੍ਰੋਗਰਾਮ ਵਿਚ 29 ਅਧਿਕਾਰੀਆਂ ਨੇ ਭਾਗ ਲਿਆ। ਟ੍ਰੇਨਿੰਗ ਦੌਰਾਨ ਵੱਖ-ਵੱਖ ਰਿਸੋਰਸ ਪਰਸਨਜ਼ ਵੱਲੋਂ 10 ਵਿਸ਼ਿਆਂ ‘ਤੇ ਗਿਆਨ ਭਰਪੂਰ ਅਤੇ ਤਜ਼ਰਬਿਆਂ ਤੇ ਅਧਾਰਿਤ ਪ੍ਰੈਜ਼ੈਂਟੇਸ਼ਨਜ਼ ਅਤੇ ਪ੍ਰੈਕਟੀਕਲ ਸਿੱਖਿਆ ਦਿੱਤੀ । ਇਨ੍ਹਾਂ ਵਿਸ਼ਿਆਂ ਵਿਚ ਮੌਟੀਵੇਸ਼ਨ, ਕਮਿਊਨੀਕੇਸ਼ਨ, ਟੀਮ ਬਿਲਡਿੰਗ, ਸਟ੍ਰੈਸ ਮੈਨੇਜਮੈਂਟ, ਟਾਈਮ ਮੈਨੇਜਮੈਂਟ, ਲੀਡਰਸ਼ਿਪ ਸਟਾਈਲ ਅਤੇ ਰੋਲ ਤੋਂ ਇਲਾਵਾ ਇਮੋਸ਼ਨਲ ਇੰਟੈਲੀਜੈਂਸ, ਕਨਫਲਿਕਟ ਮੈਨੇਜਮੈਂਟ, ਐਥੀਕਲ ਲੀਡਰਸ਼ਿਪ ਵਿਸ਼ਿਆਂ ‘ਤੇ ਸਿਖਲਾਈ ਦਿੱਤੀ ਗਈ ਕਿ ਇਹ ਅਜਿਹੀਆਂ ਪ੍ਰਸਥਿਤੀਆਂ ਵਿਚ ਆਪ ਕਿਵੇਂ ਉੱਭਰਨਾ ਹੈ ਅਤੇ ਦਫ਼ਤਰਾਂ ਤੇ ਸਮਾਜ ਦਾ ਮਾਹੌਲ ਕਿਵੇਂ ਸਕਾਰਾਤਮਕ ਰੱਖਣਾ ਹੈ। ਆਪਣੀ ਡਿਊਟੀ ਪ੍ਰਤੀ ਇਮਾਨਦਾਰੀ, ਸਮੇ ਸਿਰ ਦਫ਼ਤਰਾਂ ਵਿਚ ਪੁੱਜਣਾ, ਬਾਹਰੋਂ ਆਏ ਵਿਅਕਤੀਆਂ ਦਾ ਸਤਿਕਾਰ ਕਰਨਾ ਤੇ ਬਿਨਾਂ ਉਨ੍ਹਾਂ ਦਾ ਸਮਾ ਗਵਾਇਆਂ ਜਲਦੀ ਤੋਂ ਜਲਦੀ ਬੜੇ ਪਿਆਰ ਨਾਲ ਨਿਪਟਾਇਆ ਜਾਵੇ। ਇਸ ਨੂੰ ਆਦਤ ਬਣਾ ਲਿਆ ਜਾਵੇ ਅਤੇ ਆਪਣੇ ਸਾਥੀ ਕਰਮਚਾਰੀਆਂ ਨਾਲ ਪਰਿਵਾਰ ਵਰਗਾ ਪਿਆਰ ਰੱਖਿਆ ਜਾਵੇ। ਇਸ ਤੋਂ ਇਲਾਵਾ ਸਰੀਰ ਨੂੰ ਤੰਦਰੁਸਤ ਰੱਖਣ ਲਈ ਨੁਕਤੇ ਵੀ ਸਾਂਝੇ ਕੀਤੇ ਗਏ। ਰਿਸੋਰਸ ਪਰਸਨਾਂ ਵਿਚ ਡਾ. ਏਵਨ ਕੁਮਾਰ ਵੈਦ, ਪ੍ਰਿੰਸੀਪਲ ਰਾਜੇਸ਼ਵਰ ਸਲਾਰੀਆ, ਸੇਵਾਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਰਨ ਬੀਰ ਸਿੰਘ, ਸੇਵਾਮੁਕਤ ਡਿਪਟੀ ਜ਼ੋਨਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਡਾ. ਸਰਲਾ ਨਿਰੰਕਾਰੀ ਪ੍ਰਿੰਸੀਪਲ ਅਤੇ ਡਾ. ਅਮਨਪ੍ਰੀਤ ਕੌਰ ਨੇ ਲੈਕਚਰ ਦਿੱਤੇ। ਪ੍ਰਤੀਭਾਗੀਆਂ ਨੇ ਆਨਲਾਈਨ ਫੀਡਬੈਕ ਦਿੱਤੀ ਅਤੇ ਵਿਚਾਰ ਦਿੰਦਿਆਂ ਕਿਹਾ ਕਿ ਅਜਿਹੀ ਸਿਖਲਾਈ ਹਰੇਕ ਮਹੀਨੇ ਅਤੇ ਸਾਰੇ ਦਫ਼ਤਰਾਂ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਰੂਰ ਦਿੱਤੀ ਜਾਵੇ। ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਮੈਗਸੀਪਾ ਦੇ ਨਾਲ- ਨਾਲ ਕੇਂਦਰੀ ਸਰਕਾਰ ਦੇ ਪਰਸੋਨਲ ਅਤੇ ਸਿਖਲਾਈ ਵਿਭਾਗ ਦਾ ਵੀ ਧੰਨਵਾਦ ਕੀਤਾ। ਅੰਤ ਵਿਚ ਮੈਗਸੀਪਾ ਵੱਲੋਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਅਧਿਕਾਰੀਆ ਦਾ ਭਵਿੱਖ ਵਿਚ ਵੀ ਪਹਿਲਾਂ ਅਤੇ ਹੁਣ ਦੀ ਤਰ੍ਹਾਂ ਸਹਿਯੋਗ ਲਈ ਕਹਿੰਦਿਆਂ ਧੰਨਵਾਦ ਕੀਤਾ। ਗਰੁੱਪ ਫ਼ੋਟੋ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਜਪਾਲ ਗੁਲਾਬ ਚੰਦ ਕਟਾਰੀਆ 8 ਜੂਨ ਨੂੰ ਹੁਸ਼ਿਆਰਪੁਰ ਦਾ ਕਰਨਗੇ ਦੌਰਾ
Next articleਹੋਣਹਾਰ ਬੱਚੇ 31 ਜੁਲਾਈ ਤੱਕ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਰਜਿਸਟ੍ਰੇਸ਼ਨ ਕਰਵਾਉਣ – ਡੀ ਸੀ