(ਸਮਾਜ ਵੀਕਲੀ): ਅੱਜ ਮਿਤੀ 14/11/2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ (ਲੁਧਿਆਣਾ) ਵਿਖੇ ਬਾਲ ਮੇਲਾ ਲਗਾਇਆ ਗਿਆ ਜਿਸ ਵਿੱਚ ਸਕੂਲ ਮੈਗਜ਼ੀਨ ” ਸੋਚਾਂ ਦੀ ਉਡਾਰੀ ” ਰਿਲੀਜ਼ ਕੀਤਾ ਗਿਆ। ਇਸੇ ਦੌਰਾਨ ਸਾਲਾਨਾ ਇਨਾਮ ਵੰਡ ਸਮਾਰੋਹ ਵੀ ਹੋਇਆ ਜਿਸ ਵਿੱਚ ਵਿਦਿਅਕ ਖੇਤਰ ਵਿੱਚ, ਖੇਡਾਂ ਵਿੱਚ ਅਤੇ ਹੋਰ ਗਤੀਵਿਧੀਆਂ ਵਿੱਚ ਵਧੀਆ ਕਾਰਜਗਾਰੀ ਵਾਲੇ ਬੱਚਿਆਂ ਨੂਂ ਪ੍ਰਸੰਸਾ ਪੱਤਰ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਵਿੱਚ ਦਾਖਲਾ ਵਧਾਉਣ ਲਈ ਰੈਲੀ ਵੀ ਕੱਢੀ ਗਈ। ਬੱਚਿਆਂ ਨੂੰ ਸ਼ਾਨਦਾਰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਬੱਚਿਆਂ ਦੇ ਕਵਿਤਾ , ਗੀਤ ,ਭਾਸ਼ਣ, ਸਕਿੱਟ,ਸੁੰਦਰ ਲਿਖਾਈ, ਪੇਂਟਿੰਗ, ਕੁਇਜ਼ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਬਾਲ ਮੇਲੇ ਵਿੱਚ ਬੱਚਿਆਂ ਨੇ ਡਾਂਸ , ਗਿੱਧਾ , ਭੰਗੜਾਂ ਆਦਿ ਵਿੱਚ ਖੂਬ ਰੰਗ ਬੰਨਿਆਂ।ਸਰਪੰਚ ਸ. ਗੁਰਚਰਨ ਸਿੰਘ ਜੀ , ਚੇਅਰਮੈਨ ਸ.ਜਗਰੂਪ ਸਿੰਘ ਜੀ , ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਜੀ ਵੱਲੋਂ ਬੱਚਿਆਂ ਨੂੰ ਇਨਾਮ ਵੰਡੇ ਗਏ।
ਸਰਪੰਚ ਸ. ਗੁਰਚਰਨ ਸਿੰਘ ਜੀ ਨੇ ਕਿਹਾ ਕਿ ਬਾਲ ਮੇਲੇ ਬੱਚਿਆਂ ਵਿੱਚ ਵਧੀਆ ਕਾਰਜ਼ਗਾਰੀ ਕਰਨ ਲਈ ਪ੍ਰੇਰਨਾ ਸਰੋਤ ਹਨ। ਚੇਅਰਮੈਨ ਸ.ਜਗਰੂਪ ਸਿੰਘ ਜੀ ਨੇ ਕਿਹਾ ਕਿ ਸਕੂਲ ਮੈਗਜ਼ੀਨ ਬੱਚਿਆਂ ਦੇ ਅੰਦਰਲੇ ਵਲਵਲੇ ਵਿਚਾਰਾਂ ਨੂੰ ਬਾਹਰ ਲਿਆਉਣ ਦਾ ਬਹੁਤ ਵੱਡਾ ਉਪਰਾਲਾ ਹੈ। ਬੀ.ਐਨ.ਓ ਲੁਧਿਆਣਾ ਮੈਮ ਮਨਦੀਪ ਕੌਰ ਜੀ ਨੇ ਕਿਹਾ ਕਿ ਸਕੂਲ ਮੈਗਜ਼ੀਨ ਸੋਚਾਂ ਦੀ ਉਡਾਰੀ ਰਾਹੀਂ ਬੱਚਿਆਂ ਦੀ ਸੋਚ ਖ਼ਿਆਲਾਂ ਨੇ ਉਡਾਰੀ ਭਰ ਲਈ ਹੈ, ਹੁਣ ਇਹ ਬੱਚੇ ਅੱਗੇ ਦੀ ਅੱਗੇ ਤਰੱਕੀਆਂ ਕਰਨਗੇ ਤੇ ਦੂਸਰਿਆਂ ਲਈ ਪ੍ਰੇਰਨਾਂ ਸਰੋਤ ਬਣਨਗੇ। ਪ੍ਰਿੰਸੀਪਲ ਮੈਮ ਜੀ ਨੇ ਕਿਹਾ ਕਿ ਸਮੂਹ ਸਟਾਫ ਤੇ ਬੱਚਿਆਂ ਦੀ ਮਿਹਨਤ ਸਦਕਾ ਇਹ ਬਾਲ ਮੇਲਾ ਸਫਲਤਾਪੂਰਵਕ ਨੇਪਰੇ ਚੜ੍ਹਿਆ। ਸਟੇਜ਼ ਦੀ ਭੂਮਿਕਾ ਇਕਬਾਲ ਸਿੰਘ ਪੁੜੈਣ ਕਮਰਸ ਲੈਕਚਰਾਰ ਤੇ ਮੀਡੀਆ ਦੀ ਕਵਰੇਜ਼ ਧਰਮਿੰਦਰ ਸਿੰਘ ਮੁਲਾਂਪੁਰੀ ਵੱਲੋਂ ਕੀਤੀ ਗਈ। ਇਸ ਸਮੇਂ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।ਸ.ਸ.ਸ.ਸ ਹਸਨਪੁਰ (ਲੁਧਿਆਣਾ) ਵਿਖੇ ਮੈਗਜ਼ੀਨ ” ਸੋਚਾਂ ਦੀ ਉਡਾਰੀ ” ਰਿਲੀਜ਼ ਅਤੇ ਰੈਲੀ ਕੱਢੀ ਗਈ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly