ਮੱਧ ਪ੍ਰਦੇਸ਼: ਬੱਸ ਅਤੇ ਐੱਸਯੂਵੀ ਦੀ ਟੱਕਰ ਕਾਰਨ 11 ਹਲਾਕ

ਬੈਤੂਲ (ਸਮਾਜ ਵੀਕਲੀ) : ਮੱਧ ਪ੍ਰਦੇਸ਼ ਵਿੱਚ ਬੈਤੂਲ ਜ਼ਿਲ੍ਹੇ ਦੇ ਝਾਲਰ ਵਿੱਚ ਅੱਜ ਤੜਕੇ ਇੱਕ ਐੱਸਯੂਵੀ ਦੀ ਖਾਲੀ ਬੱਸ ਨਾਲ ਟੱਕਰ ਕਾਰਨ ਦੋ ਬੱਚਿਆਂ 11 ਜਣਿਆਂ ਦੀ ਮੌਤ ਹੋ ਗਈ।

ਬੈਤੂਲ ਪੁਲੀਸ ਕੰਟਰੋਲ ਰੂਮ ਦੇ ੲੇਐੱਸਆਈ ਸ਼ਿਵਰਾਜ ਸਿੰਘ ਠਾਕੁਰ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਪਗ 36 ਕਿਲੋਮੀਟਰ ਦੂਰ ਭੈਂਸਦੇਹੀ ਰੋਡ ’ਤੇ ਤੜਕੇ ਕਰੀਬ 2 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਛੇ ਪੁਰਸ਼ਾਂ, ਤਿੰਨ ਔਰਤਾਂ, ਪੰਜ ਸਾਲਾਂ ਦੀ ਲੜਕੀ ਅਤੇ ਡੇਢ ਸਾਲ ਦੇ ਇੱਕ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਝਾਲਰ ਥਾਣੇ ਦੇ ਇੰਚਾਰਜ ਦੀਪਕ ਪਰਾਸ਼ਰ ਨੇ ਦੱਸਿਆ ਕਿ ਐੱਸਯੂਵੀ ਵਿੱਚ ਸਵਾਰ ਸਾਰੇ 11 ਜਣਿਆਂ ਦੀ ਹਾਦਸੇ ਵਿੱਚ ਮੌਤ ਹੋ ਗਈ। ਪੁਲੀਸ ਮੁਤਾਬਕ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਮਜ਼ਦੂਰ ਸਨ ਅਤੇ ਇਥੋਂ ਆਪਣੇ ਘਰ ਅਮਰਾਵਤੀ (ਮਹਾਰਾਸ਼ਟਰ) ਜਾ ਰਹੇ ਸਨ। ਮ੍ਰਿਤਕਾਂ ਵਿੱਚੋਂ 9 ਦੀ ਉਮਰ 25 ਤੋਂ 48 ਸਾਲਾਂ ਦੇ ਵਿਚਕਾਰ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਦਸੇ ਵਿੱਚ ਮੌਤਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਟਵੀਟ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਲਈ ਦੋ-ਦੋ ਲੱਖ ਰੁਪਏ ਦੀ ਐਕਸਗ੍ਰਸ਼ੀਆ ਗਰਾਂਟ ਅਤੇ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਇਸੇ ਦੌਰਾਨ ਸੂਬੇ ਦੇ ਦਾਮੋਹ ਜ਼ਿਲ੍ਹੇ ਵਿੱਚ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਜੀਪ ਨਾਲੇ ਵਿੱਚ ਡਿੱਗਣ ਕਰਕੇ ਦੋ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋਏ ਹਨ। ਅੱਜ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਦੇਰ ਰਾਤ ਹਾਤਾ-ਦਾਮੋਹ ਰੋਡ ’ਤੇ ਉਸ ਸਮੇਂ ਵਾਪਰਿਆ ਜਦੋਂ ਜੀਪ ’ਚ ਸਵਾਰ ਮੁਲਾਜ਼ਮ ਹਾਤਾ ਕਸਬੇ ਵੱਲ ਜਾ ਰਹੇ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਜਰਾਤ ਚੋਣਾਂ: ‘ਆਪ’ ਨੇ ਗਡਵੀ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਇਆ
Next articleਕਾਰ ਕੋਲ ਖੜ੍ਹੇ ਛੇ ਸਾਲਾ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ