ਕੋਹੜ ਰੋਗ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ

ਮਾਨਸਾ (ਸਮਾਜ ਵੀਕਲੀ):  ਸਿਵਲ ਸਰਜਨ ਮਾਨਸਾ ਡਾਕਟਰ ਹਰਿੰਦਰ ਕੁਮਾਰ ਸ਼ਰਮਾ ਦੇ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਲੈਪਰੋਸੀ ਅਫਸਰ ਡਾਕਟਰ ਨਿਸ਼ਾਂਤ ਗੁਪਤਾ ਦੀ ਦੇਖਰੇਖ ਹੇਠ ਜ਼ਿਲੇ ਵਿੱਚ ਕੋਹੜ ਰੋਗ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਸਬ ਸੈਂਟਰ ਨੰਗਲ ਕਲਾਂ ਵਿਖੇ ਆਸ਼ਾ ਵਰਕਰਾਂ ਦੀ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਕੋਹੜ ਰੋਗ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਣਕਾਰੀ ਦਿੰਦਿਆਂ ਚਾਨਣ ਦੀਪ ਸਿੰਘ ਨਾਨ ਮੈਡੀਕਲ ਸੁਪਰਵਾਈਜ਼ਰ ਨੇ ਦੱਸਿਆ ਕਿ ਚਮੜੀ ‘ਤੇ ਹਲਕੇ ਤਾਂਬੇ ਰੰਗੇ ਸੁੰਨ ਧੱਬੇ ਕੁਸ਼ਟ ਜਾਂ ਕੋਹੜ ਰੋਗ ਦੀ ਨਿਸ਼ਾਨੀ ਹਨ। ਇਹ ਸੁੰਨਾਪਣ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖਰਾਬੀ ਕਾਰਨ ਹੁੰਦਾ ਹੈ, ਜੋ ਇਸ ਬਿਮਾਰੀ ਕਾਰਨ ਮੋਟੀਆਂ ਅਤੇ ਸਖਤ ਹੋ ਜਾਂਦੀਆਂ ਹਨ।

ਉਨਾਂ ਦੱਸਿਆ ਕਿ ਕੁਸ਼ਟ ਰੋਗ ਤੋਂ ਪ੍ਰਭਾਵਿਤ ਹਿੱਸੇ ‘ਤੇ ਮਰੀਜ਼ ਨੂੰ ਠੰਡੇ-ਗਰਮ ਅਤੇ ਕਿਸੇ ਵੀ ਤਰਾਂ ਦੀ ਸੱਟ ਲੱਗਣ ਦਾ ਪਤਾ ਨਹੀਂ ਲੱਗਦਾ, ਜਿਸ ਕਾਰਨ ਸਰੀਰ ਦੀ ਕਰੂਪਤਾ ਜਾਂ ਅੰਗਹੀਣਤਾ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਨਸਾਂ ਦੀ ਖਰਾਬੀ ਕਾਰਨ ਮਾਸ-ਪੇਸ਼ੀਆਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਜਿਸ ਕਾਰਨ ਸਰੀਰ ਦੇ ਅੰਗ ਮੁੜ ਜਾਂਦੇ ਹਨ। ਉਨਾਂ ਦੱਸਿਆ ਕਿ ਬਹੁ ਔਸ਼ਧੀ ਇਲਾਜ ਐਮ.ਡੀ.ਟੀ ਕੋਹੜ ਰੋਗ ਦਾ ਸੌ ਪ੍ਰਤੀਸ਼ਤ ਇਲਾਜ ਹੈ ਅਤੇ ਇਹ ਇਲਾਜ ਹਰ ਜ਼ਿਲ੍ਹਾ ਸਿਹਤ ਕੇਂਦਰ ‘ਚ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਰਮਨਦੀਪ ਕੌਰ, ਬਲਬੀਰ ਕੌਰ, ਅਮਰਜੀਤ ਕੌਰ, ਵੀਰਪਾਲ ਕੌਰ, ਕਰਮਜੀਤ ਕੌਰ, ਗਗਨਦੀਪ ਕੌਰ, ਗੀਤਾ ਰਾਣੀ, ਸੁਖਪਾਲ ਕੌਰ, ਬਲਜੀਤ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾੜੀ ਦੀ ਫਸਲ
Next articleਨਹਿਰੂ ਯੁਵਾ ਕੇਂਦਰ ਬਲਾਕ ਧੂਰੀ ਵੱਲੋਂ ਵਿਸ਼ਵ ਏਡਜ ਦਿਵਸ ਮੌਕੋ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ