HOME ਮਾਛੀਵਾੜਾ ਗੁਰਦੁਆਰਾ ਸਾਹਿਬ ਆਉਣ ਮੌਕੇ ਹੋਈ ਅਵੱਗਿਆ

ਮਾਛੀਵਾੜਾ ਗੁਰਦੁਆਰਾ ਸਾਹਿਬ ਆਉਣ ਮੌਕੇ ਹੋਈ ਅਵੱਗਿਆ

3

ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਉੱਤੇ ਪੁੱਜੀ 

ਮਾਛੀਵਾੜਾ ਸਾਹਿਬ  (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੀਤੇ ਦਿਨੀ ਸਮਰਾਲਾ ਦੇ ਵਿੱਚ ਭਾਜਪਾ ਨਾਲ ਸੰਬੰਧਿਤ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ ਸਮਰਾਲਾ ਵਿੱਚ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਨੈਬ ਸਿੰਘ ਸੈਣੀ ਜਿਲਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਸ਼੍ਰੀ ਮਾਛੀਵਾੜਾ ਸਾਹਿਬ ਵਿੱਚ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ ਸਨ ਇਸ ਦਰਮਿਆਨ ਜਦੋਂ ਸੈਣੀ ਨੇ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਵਿੱਚ ਮੱਥਾ ਟੇਕਿਆ ਤਾਂ ਉਹਨਾਂ ਦੇ ਨਾਲ ਜਿੱਥੇ ਭਾਜਪਾ ਆਗੂ ਤੇ ਵਰਕਰ ਸਨ ਉੱਥੇ ਹੀ ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀ ਹਥਿਆਰਾਂ ਸਮੇਤ ਦਰਬਾਰ ਸਾਹਿਬ ਵਿੱਚ ਗਏ ਸਨ ਜਿਸ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੁੱਜੀ ਹੈ।ਇਸ ਮਾਮਲੇ ਸੰਬੰਧੀ ਸ਼ਿਕਾਇਤ ਕਰਨ ਵਾਲੇ ਸਿੱਖ ਆਗੂ ਅਮਰਜੋਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਵਿੱਚ ਨਤਮਸਤਕ ਹੁਣ ਲਈ ਨੀਵੇਂ ਹੋ ਕੇ ਜਾਈਦਾ ਹੈ ਤੇ ਗੁਰਦੁਆਰੇ ਦੇ ਨਿਯਮਾਂ ਤੇ ਗੁਰ ਮਰਿਆਦਾ ਅਨੁਸਾਰ ਚੱਲਣਾ ਪੈਂਦਾ ਹੈ ਪਰ ਜਦੋਂ ਨਾਇਬ ਸਿੰਘ ਸੈਣੀ ਮਾਛੀਵਾੜਾ ਸਾਹਿਬ ਗੁਰਦੁਆਰਾ ਵਿੱਚ ਪੁੱਜਦੇ ਹਨ ਤਾਂ ਉਹ ਦਰਬਾਰ ਸਾਹਿਬ ਦੇ ਵਿੱਚ ਆਪਣੇ ਸਰਕਾਰੀ ਸੁਰੱਖਿਆ ਕਰਮੀ ਨਾਲ ਲੈ ਕੇ ਜਾਂਦੇ ਹਨ। ਸ਼ਿਕਾਇਤ ਕਰਤਾ ਨੇ ਇਸ ਮਾਮਲੇ ਦੇ ਵਿੱਚ ਉਥੋਂ ਦੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਮੈਨੇਜਰ ਤੇ ਹੋਰ ਮੁਲਾਜ਼ਮਾ ਦੀ ਵੀ ਇਸ ਮਾਮਲੇ ਵਿੱਚ ਵੱਡੀ ਕੁਤਾਹੀ ਦੱਸੀ ਗਈ ਹੈ। ਇਹ ਸਿੱਧੇ ਤੌਰ ਉੱਤੇ ਬੇਅਦਬੀ ਵਿੱਚ ਆਉਂਦਾ ਹੈ।ਸ਼ਿਕਾਇਤ ਕਰਤਾ ਨੇ ਕਿਹਾ ਕਿ ਇਹ ਦੇਖ ਕੇ ਹੈਰਾਨੀ ਹੋਈ ਹੈ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਅੱਗੇ ਹੋ ਕੇ ਸੈਣੀ ਦਾ ਸਵਾਗਤ ਕਰ ਰਹੇ ਹਨ ਪਰ ਉਹ ਇਸ ਮਾਮਲੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਜਿਸ ਲਈ ਇਸ ਮਾਮਲੇ ਦੇ ਵਿੱਚ ਉਹਨਾਂ ਤੋਂ ਵੀ ਕੁਝ ਪੜਤਾਲ ਹੋਣੀ ਜਰੂਰੀ ਹੈ। ਸ਼ਿਕਾਇਤ ਕਰਤਾ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਬਾਹਰ ਸੁਰੱਖਿਆ ਅਧਿਕਾਰੀ ਖੜੇ ਕਰ ਦੇਣੇ ਚਾਹੀਦੇ ਹਨ ਤੇ ਦਰਬਾਰ ਸਾਹਿਬ ਦੇ ਅੰਦਰ ਇਸ ਤਰ੍ਹਾਂ ਪਿੱਛੇ ਕਦੇ ਵੀ ਨਹੀਂ ਹੋਇਆ ਇਹ ਸਾਰਾ ਕੁਝ ਲੋਕਲ ਪੁਲਿਸ ਤੇ ਗੁਰਦੁਆਰਾ ਪ੍ਰਬੰਧ ਮੈਂਬਰਾਂ ਨੂੰ ਆਪ ਦੇਖਣਾ ਚਾਹੀਦਾ ਸੀ ਇਹ ਇੱਕ ਵੱਡੀ ਅਵੱਗਿਆ ਹੋਈ ਹੈ ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਨਾਇਬ ਸਿੰਘ ਸੈਣੀ ਅਤੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ ਗ੍ਰੰਥੀ ਸਾਹਿਬ ਤੋਂ ਸਪੱਸ਼ਟੀਕਰਨ ਲਵੇ ਤਾਂ ਕਿ ਅੱਗੇ ਤੋਂ ਕੋਈ ਵੀ ਸਿਆਸੀ ਆਗੂ ਅਜਿਹੀ ਗਲਤੀ ਨਾ ਕਰ ਸਕੇ।

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸਕੂਲ ਦੇ ਬੱਚਿਆਂ ਨੂੰ ਬਲੇਜ਼ਰ ਭੇਂਟ ਕੀਤੇ
Next articleਭਾਜਪਾ ਮਹਿਲਾਂ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਪਿੰਡ ਟੌਂਸਾ ਵਿਖੇ ਮਹਿਲਾਂ ਵਰਕਰਾਂ ਨਾਲ ਹੋਏ ਰੂਬਰੂ