ਫਿਲੌਰ/ਅੱਪਰਾ, (ਸਮਾਜ ਵੀਕਲੀ) ਦੀਪਾ-ਸਰਕਾਰੀ ਪ੍ਰਾਇਮਰੀ ਸਕੂਲ ਨਵੀਂ ਆਬਾਦੀ ਪਿੰਡ ਦੁਸਾਂਝ ਕਲਾਂ ਵਿਖੇ ਸਕੂਲ ਦੇ ਬੱਚਿਆਂ ਨੂੰ ਬਲੇਜ਼ਰ ਭੇਂਟ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਨਿਰਮਲ ਕੁਮਾਰ ਨਵੀਂ ਨੇ ਦੱਸਿਆ ਕਿ ਐੱਨ ਆਰ ਆਈ ਧਰਮਪਾਲ ਇਟਲੀ ਅਤੇ ਸਵ. ਕੁੰਦਨ ਦੇ ਪਰਿਵਾਰ ਵੱਲੋਂ ਸਰਦੀਆਂ ਦੇ ਮੌਸਮ ਨੂੰ ਮਦੇਨਜ਼ਰ ਰੱਖਦੇ ਹੋਏ ਸਕੂਲ ਦੇ 50 ਵਿਦਿਆਰਥੀਆਂ ਲਈ ਬਲੇਜ਼ਰ ਭੇਂਟ ਕੀਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਧਰਮ ਪਾਲ ਦੇ ਪਰਿਵਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਸਕੂਲ ਦੇ ਵਿਦਿਆਰਥੀਆਂ ਵਾਸਤੇ ਮਦਦ ਕਰਦੇ ਰਹਿਣਗੇ। ਇਸ ਸਮੇਂ ਸਕੂਲ ਮੁਖੀ ਸ਼੍ਰੀਮਤੀ ਕੁਲਵਿੰਦਰ ਕੌਰ ਨੇ ਐੱਨ ਆਰ ਆਈ ਧਰਮਪਾਲ ਇਟਲੀ ਦੇ ਪਰਿਵਾਰ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਸਹਿਯੋਗ ਲਈ ਤਹਿਦਿਲੋਂ ਧੰਨਵਾਦ ਕੀਤਾ ਅਤੇ ਧਰਮਪਾਲ ਇਟਲੀ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਨਿਰਮਲ ਕੁਮਾਰ ਨਵੀਂ, ਧਰਮਪਾਲ ਇਟਲੀ, ਨਰੇਸ਼ ਕੁਮਾਰ, ਸੰਦੀਪ ਕੁਮਾਰ ਪੁੱਤਰ ਸਵ.ਕੁੰਦਨ ਲਾਲ ਪਰਿਵਾਰ ਸਤਨਾਮ ਸੱਤੀ, ਸੰਦੀਪ ਰਾਣੀ, ਸ਼ਮੀਰ ਕੁਮਾਰ ਮਨਦੀਪ ਇਟਲੀ, ਦਲਜਿੰਦਰ ਸਿੰਘ ਜੁਗਨੂੰ, ਹਰਮੇਸ਼ ਵਿਰਦੀ, ਸੋਢੀ ਰਾਮ, ਸਕੂਲ ਮੁਖੀ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਸਮੂਹ ਸਕੂਲ ਸਟਾਫ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



