HOME ਨਸ਼ਿਆਂ ਵਿਰੁੱਧ ਡਟ ਕੇ ਕੰਮ ਕਰਦੇ ਰਹਾਂਗੇ- ਡੀ ਐਸ ਪੀ ਸਮਰਾਲਾ

ਨਸ਼ਿਆਂ ਵਿਰੁੱਧ ਡਟ ਕੇ ਕੰਮ ਕਰਦੇ ਰਹਾਂਗੇ- ਡੀ ਐਸ ਪੀ ਸਮਰਾਲਾ

4
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)  ( ਬਲਬੀਰ ਸਿੰਘ) ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿਭਾਗ ਦੇ ਨਾਲ ਰਲ਼ ਕੇ ਜੋ ਸਮੁੱਚੇ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਕਾਰਵਾਈ ਅਰੰਭੀ ਹੋਈ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਹੁਣ ਤੱਕ ਸਮੁੱਚੇ ਪੰਜਾਬ ਵਿੱਚ ਹੀ ਅਨੇਕਾਂ ਨਸ਼ਾ ਤਸਕਰ ਫੜੇ ਹਨ ਜੇਲ ਭੇਜੇ ਗਏ ਨਸ਼ਾ ਫੜਿਆ ਇਥੋਂ ਤੱਕ ਕਿ ਮਕਾਨ ਤੱਕ ਢਾਹੇ ਗਏ ਹਨ।ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਸ਼ਿਆਂ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ੇਗੀ ਅਸੀਂ ਨਸ਼ਿਆਂ ਦੇ ਵਿਰੁੱਧ ਡੱਟ ਕੇ ਕੰਮ ਕਰਦੇ ਰਹਾਂਗੇ ਇਹ ਵਿਚਾਰ ਸਮਰਾਲਾ ਦੇ ਡੀਐਸਪੀ ਤਰਲੋਚਨ ਸਿੰਘ ਨੇ ਆਪਰੇਸ਼ਨ ਕਾਸੋ ਤਹਿਤ ਸਮਰਾਲਾ ਸ਼ਹਿਰ ਤੇ ਮਾਛੀਵਾੜਾ ਇਲਾਕੇ ਵਿੱਚ ਨਸ਼ੇ ਦੇ ਮਾਮਲੇ ਵਿੱਚ ਸ਼ੱਕੀ ਘਰਾ ਦੀ ਤਲਾਸ਼ੀ ਮੁਹਿੰਮ ਲੈਣ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ। ਵਰਣਨ ਯੋਗ ਹੈ ਕਿ ਸਮਰਾਲਾ ਦੇ ਡੀਐਸਪੀ ਤਰਲੋਚਨ ਸਿੰਘ ਇੱਕ ਵਧੀਆ ਪੁਲਸ ਅਫ਼ਸਰ ਵਜੋਂ ਸਮਰਾਲਾ ਮਾਛੀਵਾੜਾ ਇਲਾਕੇ ਵਿੱਚ ਸੇਵਾਵਾਂ ਨਿਭਾ ਰਹੇ ਹਨ। ਹਰ ਮਸਲੇ ਨੂੰ ਬੜੇ ਤਰੀਕੇ ਦੇ ਨਾਲ ਸੁਲਝਾਉਣ ਦਾ ਯਤਨ ਕਰਦੇ ਹਨ। ਇਲਾਕੇ ਦੇ ਵਿੱਚ ਜੋ ਨਸ਼ਾ ਤਸਕਰ ਫੜੇ ਗਏ ਹਨ ਡੀਐਸਪੀ ਸਮਰਾਲਾ ਖੁਦ ਅਗਵਾਈ ਕਰਦੇ ਹਨ ਤੇ ਅਨੇਕਾਂ ਤਸਕਰਾਂ ਨੂੰ ਫੜ ਕੇ ਜੇਲ ਵਿੱਚ ਘੱਲ ਚੁੱਕੇ ਹਨ। ਅੱਜ ਦੀ ਕਾਰਵਾਈ ਸਮੇਂ ਉਹਨਾਂ ਦੇ ਨਾਲ ਥਾਣਾ ਸਮਰਾਲਾ ਤੇ ਥਾਣਾ ਮਾਛੀਵਾੜਾ ਤੇ ਮੁਖੀ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਛੀਵਾੜਾ ਬਲਾਕ ਕਾਂਗਰਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਹੋਈ
Next articleਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਲੈਂਡ-ਪੂਲਿੰਗ ਪਾਲਿਸੀ ਵਿਰੁੱਧ ਟਰੈਕਟਰ ਮਾਰਚ 30 ਨੂੰ