HOME ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖਿਆ ਪੰਜਾਬੀ ਗੀਤ “ਇਸ਼ਕ ਹਕੀਕੀ” ਕੀਤਾ ਗਿਆ...

ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖਿਆ ਪੰਜਾਬੀ ਗੀਤ “ਇਸ਼ਕ ਹਕੀਕੀ” ਕੀਤਾ ਗਿਆ ਰਿਲੀਜ਼

1

ਜਲੰਧਰ/ਵਿਰਕ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖੇ ਰੂਹਾਂ ਵਾਲੇ ਇਸ਼ਕ ਅਤੇ ਰੂਹਾਂ ਦੇ ਮਿਲਾਪ ਵਾਲੀ ਗੱਲ ਕਰਨ ਵਾਲੇ ਇੱਕ ਨਵੇਂ ਪੰਜਾਬੀ ਗੀਤ “ਇਸ਼ਕ਼ ਹਕੀਕੀ” ਨੂੰ ਅੱਜ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਗਿਆ। ਗੀਤਕਾਰ ਸੂਦ ਵਿਰਕ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਉਹਨਾਂ ਦਾ ਪਹਿਲਾ ਪੰਜਾਬੀ ਗੀਤ ਹੈ ਕਿਉੰਕਿ ਇਸ ਤੋਂ ਪਹਿਲਾਂ ਉਹ ਅਨੇਕਾਂ ਹੀ ਧਾਰਮਿਕ ਟਰੈਕ ਸਰੋਤਿਆਂ ਦੇ ਰੁਬਰੂ ਕਰ ਚੁੱਕੇ ਹਨ। ਇਸ ਲਈ ਉਹਨਾਂ ਨੂੰ ਪੂਰੀ ਆਸ ਹੈ ਕਿ “ਇਸ਼ਕ ਹਕੀਕੀ” ਟਰੈਕ ਨੂੰ ਵੀ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲੇਗਾ ਅਤੇ ਅੱਗੇ ਤੋਂ ਅੱਗੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਸ਼ੇਅਰ ਕੀਤਾ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleसमकालीन भारत में ‘वॉक फ़ॉर पीस’: एक अम्बेडकरवादी सामाजिक-राजनीतिक पुनर्पाठ
Next articleरहबर-ए-आजम, दीनबंधु, सर छोटू राम: सैन्य रणनीतिकार के रूप में – श्रृंखला 4