ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ):- ਹਰਮੇਸ਼ ਘਈ ਅਤੇ ਰਾਕੇਸ਼ ਘਈ ਦੇ ਪੂਜਨੀਕ ਮਾਤਾ ਜੀ ਸ਼੍ਰੀਮਤੀ ਰਾਮ ਪਿਆਰੀ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 12 ਜੁਲਾਈ 2025 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਤੇ ਭੋਗ ਦੀ ਰਸਮ ਅੱਜ ਮਹਾਂਰਿਸ਼ੀ ਭਗਵਾਨ ਵਾਲਮੀਕਿ ਮੰਦਿਰ, ਨਜ਼ਦੀਕ ਪੁਰਾਣੀ ਦਾਣਾ ਮੰਡੀ ਬੰਗਾ ਵਿਖੇ ਅਦਾ ਕੀਤੀ ਗਈ। ਮਾਤਾ ਜੀ ਦੀ ਆਤਮਿਕ ਸ਼ਾਂਤੀ ਦੀ ਪ੍ਰਾਥਨਾ ਅਤੇ ਅਰਦਾਸ ਉਪਰੰਤ ਸ਼ਹਿਰ ਦੇ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸਵ: ਮਾਤਾ ਰਾਮ ਪਿਆਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪ੍ਰਚਾਰਕ ਜਸਵੀਰ ਪਾਰਸ ਜਲੰਧਰ ਵਾਲਿਆਂ ਨੇ ਜਿੱਥੇ ਵਹਿਮਾਂ, ਭਰਮਾਂ, ਪਾਖੰਡਵਾਦ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਸੰਗਤਾਂ ਨੂੰ ਸੁਚੇਤ ਕੀਤਾ ਉੱਥੇ ਆਪਣੇ ਮਾਂ ਬਾਪ ਦੀ ਸੇਵਾ ਕਰਨ ਅਤੇ ਆਪਣੇ ਫਰਜਾਂ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਪ੍ਰੇਰਨਾ ਦਿੱਤੀ। ਸਮੂਹ ਰਿਸ਼ਤੇਦਾਰਾਂ ਵਲੋਂ ਵੱਡੇ ਭਰਾ ਹਰਮੇਸ਼ ਘਈ ਨੂੰ ਪੱਗੜੀ ਦੀ ਰਸਮ ਨਾਲ ਨਿਵਾਜਿਆ ਗਿਆ। ਇਸ ਮੌਕੇ ਅਰੁਣ ਘਈ, ਰਾਕੇਸ਼ ਕੁਮਾਰ ਘਈ, ਮਾ ਜਸਵੀਰ ਸਿੰਘ ਧੀਰ, ਰਾਜ ਕੁਮਾਰ ਹੰਸ, ਰਮੇਸ਼ ਕੁਮਾਰੀ, ਮੀਨਾ ਘਈ, ਸ਼ਸ਼ੀ, ਸ਼ੀਤਲ ਬਾਲੀ, ਜੋਗਿੰਦਰ ਘਈ, ਪੂਰਵ ਘਈ, ਸ਼ੁਭਮ ਘਈ, ਨਰੇਸ਼ ਕੁਮਾਰ ਸੱਲਣ ਆਦਿ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



