ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਪੁਲਾੜ ਖੋਜ ਸੰਸਥਾ ਨੇ ਅੱਜ 36 ਸੈਟੇਲਾਈਟ ਇਕੱਠੇ ਭੇਜ ਕੇ ਇਤਿਹਾਸ ਰਚ ਦਿੱਤਾ ਹੈ। ਇਸਰੋ ਨੇ ਇਹ ਸੈਟੇਲਾਈਟ ਐਲਐਮਵੀ3 ਰਾਕਟ ਜ਼ਰੀਏ ਲਾਂਚ ਕੀਤੇ। ਇਹ ਸੈਟੇਲਾਈਟ ਬਰਤਾਨੀਆ ਦੇ ਹਨ ਤੇ ਇਨ੍ਹਾਂ ਦਾ ਭਾਰ 5805 ਕਿਲੋ ਹੈ। ਇਸ ਮਿਸ਼ਨ ਨੂੰ ਐਲਵੀਐਮ3-ਐਮ3 ਵਨ ਵੈਬ ਇੰਡੀਆ-2 ਦਾ ਨਾਂ ਦਿੱਤਾ ਗਿਆ ਹੈ। ਇਹ ਸੈਟੇਲਾਈਟ ਸਤੀਸ਼ ਚੰਦਰ ਧਵਨ ਸਪੇਸ ਸੈਂਟਰ ਸ੍ਰੀਹਰੀਕੋਟਾ ਤੋਂ ਅੱਜ ਸਵੇਰੇ ਨੌਂ ਵਜੇ ਦਾਗੇ ਗਏ। ਇਸ ਪ੍ਰਾਜੈਕਟ ਵਿਚ ਅਮਰੀਕਾ ਤੇ ਜਾਪਾਨ ਸਣੇ ਛੇ ਕੰਪਨੀਆਂ ਦੀ ਹਿੱਸੇਦਾਰੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly