
ਨੌਜਵਾਨ ਪੀੜੀ ਲਈ ਪ੍ਰੇਰਣਾ ਸਰੋਤ ਹੈ ਏਹ ਕਿਤਾਬ – ਵਿਧਾਇਕ ਸੰਗੋਵਾਲ
ਲੁਧਿਆਣਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਬਾਬਾ ਰੁਲਦਾ ਸਿੰਘ ਸਾਇਆਂ ਕਲਾਂ ਵਲੋਂ ਜ਼ਿੰਦਗੀ ਦੇ ਤਜਰਬਿਆਂ ਦੀ ਇਬਾਰਤ ਬਾਰੇ ਲਿਖੀ ਗਈ ਕਿਤਾਬ ” ਚੜਦੇ ਸੂਰਜ ਦੀਆਂ ਸਤਰੰਗੀ ਕਿਰਨਾ” ਨੂੰ ਅੱਜ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜਰਖੜ ਖੇਡ ਸਟੇਡੀਅਮ ਵਿਖੇ ਰਿਲੀਜ਼ ਕੀਤਾ।ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਖਿਆ ਕਿ ਬਾਬਾ ਰੁਲਦਾ ਸਿੰਘ ਸਾਇਆ ਕਲਾ ਸਾਡੇ ਇਲਾਕੇ ਦੀ ਹਰਮਨ ਪਿਆਰੀ ਸਖਸ਼ੀਅਤ ਹਨ। ਬਾਬਾ ਰੁਲਦਾ ਸਿੰਘ ਇੱਕ ਉਸਾਰੂ ਸੋਚ ਅਤੇ ਸਾਰਥਿਕ ਸੇਧ ਦੇਣ ਵਾਲੀ ਸ਼ਖਸੀਅਤ ਹਨ। ਉਹ ਇਕ ਦਹਾਕੇ ਤੋਂ ਵੱਧ ਸਮਾਂ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨਾਲ ਵੀ ਜੁੜੇ ਰਹੇ ਹਨ। ਅਕੈਡਮੀ ਦੇ ਬੱਚਿਆਂ ਲਈ ਉਨ੍ਹਾਂ ਦੀ ਭੂਮਿਕਾ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹੀ ਹੈ।ਬਾਬਾ ਰੁਲਦਾ ਸਿੰਘ ਹੋਰਾਂ ਨੇ ਆਪਣੀ 80 ਸਾਲ ਦੇ ਉਮਰ ਵਿੱਚ ਜੋ _” ਚੜ੍ਹਦੇ ਸੂਰਜ ਦੀਆਂ ਸਤਰੰਗੀ ਕਿਰਨਾਂ” ਕਿਤਾਬ ਲਿਖੀ ਹੈ ਉਹ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਹੈ। ਇਹ ਕਿਤਾਬ ਏਹ ਸਿੱਧ ਕਰ ਰਹੀ ਹੈ ਕਿ ਬੁਢਾਪਾ ਸਿਰਫ ਮੰਨਣ ਵਾਲਿਆਂ ਕੋਲ ਆਉਂਦਾ ਹੈ, ਸੰਘਰਸ਼ੀ ਜਿੰਦਗੀ ਜਿਉਣ ਵਾਲੇ ਤਾਂ ਹਮੇਸ਼ਾ ਜਵਾਨ ਹੀ ਰਹਿੰਦੇ ਹਨ। ਉਹਨਾਂ ਦਾ ਕਿਤਾਬ ਲਿਖਣ ਦਾ ਮਕਸਦ ਵੀ ਇਹੀ ਹੈ, ਉਹਨਾਂ ਨੇ ਇਸ ਕਿਤਾਬ ਵਿੱਚ ਆਪਣੀ ਜ਼ਿੰਦਗੀ ਦੇ ਅੱਠ ਦਹਾਕਿਆ ਦੇ ਖੱਟੇ ਮਿੱਠੇ ਤਜਰਬਿਆਂ ਦਾ ਵਰਨਣ ਕੀਤਾ ਹੈ। ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਖਿਆ ਕਿ ਬਾਬਾ ਰੁਲਦਾ ਸਿੰਘ ਜੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਹ ਕਿਤਾਬ ਪਾਠਕਾਂ ਨਾਲ ਸਾਂਝੀ ਕੀਤੀ ਹੈ । ਇਸ ਕਿਤਾਬ ਤੋਂ ਨੌਜਵਾਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਇਸ ਮੌਕੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਨੇ ਵੀ ਬਾਬਾ ਰੁਲਦਾ ਸਿੰਘ ਨੂੰ ” ਚੜਦੇ ਸੂਰਜ ਦੀਆਂ ਸਤਰੰਗੀ ਕਿਰਨਾਂ ” ਕਿਤਾਬ ਲਿਖਣ ਤੇ ਵਧਾਈ ਦਿੱਤੀ ਅਤੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਹਰ ਇੱਕ ਨੂੰ ਇਹ ਕਿਤਾਬ ਜ਼ਰੂਰ ਪੜਨੀ ਚਾਹੀਦੀ ਹੈ। ਇਸ ਮੌਕੇ ਬਾਬਾ ਗੁਰਸੇਵਕ ਸਿੰਘ ਘਵੱਦੀ , ਅਮਰੀਕ ਸਿੰਘ ਮਿਨਹਾਸ , ਸੁਖਵਿੰਦਰ ਸਿੰਘ,ਬਲਰਾਜ ਸਿੰਘ ਗਿੱਲ, ਹਰਦੀਪ ਸਿੰਘ ਬੀਰਮਪੁਰ ਕੁਲਦੀਪ ਸਿੰਘ ਘਵੱਦੀ , ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਬੂਟਾ ਸਿੰਘ ਸਿੱਧੂ ਦੋਰਾਹਾ, ਅਜੀਤ ਸਿੰਘ ਲਾਦੀਆ ,ਕੁਲਵਿੰਦਰ ਸਿੰਘ ਟੋਨੀ ਘਵੱਦੀ,ਸੁਖਦੇਵ ਸਿੰਘ ਡੇਹਲੋਂ ,ਇਕਵਾਲ ਸਿੰਘ ਕਾਲਖ, ਤਜਿੰਦਰ ਸਿੰਘ ਜਰਖੜ ਆਦ ਹੋਰ ਇਲਾਕੇ ਦੀਆਂ ਸ਼ਖਸੀਅਤਾਂ ਹਾਜ਼ਰ ਸਨ।98143-00722
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


