ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪ੍ਰਦੀਪ ਚੁੰਬਰ ਅਤੇ ਭਿੰਦਾ ਪਨੂੰ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸਲਾਨਾ ਜੋੜ ਮੇਲਾ ਕਬੂਤਰ ਬਾਜੀ ਪਿੰਡ ਬੁਲੰਦਾ ਤਹਿ ਨਕੋਦਰ ਜਲੰਧਰ ਵਿਖੇ ਮਿਤੀ 24 ਮਈ 2026 ਦਿਨ ਐਤਵਾਰ ਨੂੰ ਕਰਵਾਇਆ ਜਾਏਗਾ। ਤੁਸੀਂ ਵੀ ਸਾਰੇ ਜਣੇ ਆਪਣਾ ਟਾਈਮ ਕਢਕੇ ਮੇਲੇ ਵਿਚ ਪਹੁੰਚੋ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਾਡੇ ਸੱਭਿਆਚਾਰ ਬਾਰੇ ਪਤਾ ਲੱਗ ਸਕੇ। ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਣ ਵਾਲੇ ਨੂੰ ਕਮੇਟੀ ਵਲੋ ਕੂਲਰ ਇਨਾਮ ਵਜੋ ਦਿੱਤਾ ਜਾਵੇਗਾ । ਦੂਜਾ ਇਨਾਮ ਪੱਖਾ ਸਟੈਂਡ ਵਾਲਾ ਰੱਖਿਆ ਗਿਆ ਅਤੇ ਤੀਜਾ ਇਨਾਮ ਕੱਪ ਰੱਖਿਆ ਗਿਆ ਹੈ । ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਪਰਦੀਪ (97792-11939) ਅਤੇ ਭਿੰਦਾ ਪਨੂੰ (85273-76021) । ਪ੍ਰਦੀਪ ਚੁੰਬਰ ਨੇ ਸਹਿਯੋਗ ਦੇਣ ਲਈ ਵੀਰਾਂ ਅਤੇ ਆਏ ਹੋਏ ਪੱਤਰਕਾਰਾਂ ਦਾ ਕੀਤਾ ਧੰਨਵਾਦ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



