ਨਵੀਂ ਦਿੱਲੀ (ਸਮਾਜਵੀਕਲੀ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 10 ਵਜੇ ਦੇਸ਼ ਨੂੰ ਚੌਥੀ ਵਾਰ ਸੰਬੋਧਨ ਕਰਨਗੇ। ਦੇਸ਼ਵਿਆਪੀ ਲਾਕਡਾਊਨ ਦੀ ਮਿਆਦ ਕੱਲ੍ਹ ਖ਼ਤਮ ਹੋ ਰਹੀ ਹੈ। ਕਈ ਸੂਬਿਆਂ ਨੇ ਇਸ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਹੈ, ਅਜਿਹੇ ਵਿਚ ਲਾਕਡਾਊਨ 30 ਅਪ੍ਰੈਲ ਤਕ ਵਧਣ ਦੇ ਆਸਾਰ ਹਨ।
ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਭਾਰਤ ‘ਚ ਕੋਰੋਨਾ ਵਾਇਰਸ (COVID-19) ਦੇ ਹੁਣ ਤਕ 9,152 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 857 ਲੋਕ ਠੀਕ ਹੋ ਚੁੱਕੇ ਹਨ ਤੇ 308 ਲੋਕਾਂ ਦੀ ਮੌਤ ਹੋ ਗਈ ਹੈ। 7987 ਲੋਕਾਂ ਦਾ ਇਲਾਜ ਜਾਰੀ ਹੈ।
ਪਿਛਲੇ 24 ਘੰਟੇ ‘ਚ 35 ਲੋਕਾਂ ਦੀ ਮੌਤ ਹੋਈ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਤੇ ਦਿੱਲੀ ਤੋਂ ਬਾਅਦ ਤਾਮਿਲਨਾਡੂ ‘ਚ 1000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ-ਜਲੰਧਰ ਦੇ ਹੋਸਟਲ ‘ਚ ਫਸੇ ਹੋਏ 134 ਭੂਟਾਨੀ ਵਿਦਿਆਰਥੀਆਂ ਨੂੰ ਭੂਟਾਨ ਸਰਕਾਰ ਵੱਲੋਂ ਵਿਵਸਥਾ ਕੀਤੀ ਗਈ ਇਕ ਵਿਸ਼ੇਸ਼ ਉਡਾਣ ਜ਼ਰੀਏ ਭੂਟਾਨ ਰਵਾਨਾ ਹੋਣ ਦੀ ਇਜਾਜ਼ਤ ਦਿੱਤੀ ਗਈ।