ਵਫ਼ਾ

ਸਵਰਨ ਕਵਿਤਾ
         (ਸਮਾਜ ਵੀਕਲੀ)
ਫੁਰਸਤ ਭੀ  ਹੈ ਤਿਰਾ ਇੰਤਜ਼ਾਰ  ਭੀ
ਉਹ  ਬੜਾ ਬੇਦਰਦੀ ਬੇਲਿਹਾਜ਼  ਭੀ
ਨਜ਼ਰ ਬਚਾ ਨਜ਼ਰਾਂ ਤੋਂ ਓਝਲ ਹੋ ਕੇ
ਕੁਝ ਦਿਨਾਂ ਤੋਂ ਬਦਲਿਆ ਮਜ਼ਾਜ ਭੀ
ਮਿਰਾ ਦੋਸ਼ ਦੱਸਿਆ ਹੁੰਦਾ, ਗੱਲ ਸੀ
ਹਮਦਰਦੀ ਨ ਕੋਈ ਝੂਠਾ ਰਵਾਜ ਭੀ
ਦਿਲ ਦੇ ਵਲਵਲੇ  ਕਾਗਜ਼ ਤੇ ਉਤਾਰ
ਤਮਾਸ਼ਾ ਦੇਖਾਂ ਨ ਕੋਈ ਗ਼ਮੇ ਇਲਾਜ ਭੀ
ਤਿਰੀ ਤਸਵੀਰ ਨਾਲ ਰੋਜ਼ ਗੱਲਾਂ ਕਰਾਂ
ਤੂੰ ਹੀ”ਕਵਿਤਾ”ਦੀ ਵਫ਼ਾ ਦਾ ਤਾਜ ਭੀ
  ਸਵਰਨ ਕਵਿਤਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਾਇਦ
Next articleਸਮਝ ਵਿੱਚ ਨਹੀਂ ਆਉਂਦਾ