ਨਕੋਦਰ ਰੇਲਵੇ ਫਾਟਕ ਨਜ਼ਦੀਕ ਬਿਜਲੀ ਦੀਆਂ ਨੀਵੀਆਂ ਤਾਰਾਂ ਦੇ ਰਹੀਆਂ ਹਨ ਹਾਦਸੇ ਨੂੰ ਸੱਦਾ – ਐਡਵੋਕੇਟ ਪੁਨੀਤ ਮਿਸਰ

ਫੋਟੋ ਕੈਪਸਨ:- ਐਡਵੋਕੇਟ ਮਿਸਰ ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਸਮੱਸਿਆਂ ਬਾਰੇ ਜਾਣਕਾਰੀ ਦਿੰਦੇ ਹੋਏ।
ਫੋਟੋ ਕੈਪਸਨ:- ਬਿਜਲੀ ਬੋਰਡ ਨੂੰ ਲਿਖੀ ਬਿਜਲੀ ਸਮੱਸਿਆ ਸਬੰਧੀ ਦੇ ਲਿਖਤੀ ਅਰਜੀ
ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)-ਮਹਿਤਪੁਰ ਰੋਡ ਨਕੋਦਰ ਰੇਲਵੇ ਫਾਟਕ ਨੂੰ ਲੰਘ ਕੇ ਬਿਜਲੀ ਦੀਆਂ ਤਾਰਾਂ ਜੋ ਕਿ ਬਹੁਤ ਨੀਵੀਆਂ ਹਨ। ਇਨ੍ਹਾਂ ਤਾਰਾ ਦੇ ਥੱਲੇ ਦੀ ਜਦੋਂ ਵੀ ਕੋਈ ਉਚਾ ਟਰਾਲਾ , ਟਰੱਕ, ਬੱਸ, ਜਾ ਤੂੜੀ ਵਾਲੀਆਂ ਟਰਾਲੀਆਂ ਲੰਘਦੀਆਂ ਹਨ ਤਾਂ ਬਿਜਲੀ ਦੀਆਂ ਤਾਰਾਂ ਆਪਸ ਵਿਚ ਜੁੜ ਕੇ ਪਟਾਕੇ ਮਾਰਦੀਆਂ ਹਨ। ਕਈ ਵਾਰ ਇਹ ਤਾਰਾ ਟੁੱਟ ਕੇ ਥੱਲੇ ਡਿੱਗ ਪੈਂਦੀਆਂ ਹਨ ਜਿਨ੍ਹਾਂ ਨਾਲ ਥੱਲੇ ਲੰਘਣ ਵਾਲੇ ਵਾਹਨ ਜਾ ਸੜਕ ਤੇ ਸਫ਼ਰ ਕਰ ਰਹੇ ਲੋਕਾਂ ਦੀ ਕੀਮਤੀ ਜਾਨ ਦਾ ਨੁਕਸਾਨ ਵੀ ਹੋ ਸਕਦਾ ਹੈ। ਇਸ ਸਬੰਧੀ ਨਕੋਦਰ ਸ਼ਹਿਰ ਦੇ ਸੀਨੀਅਰ ਐਡਵੋਕੇਟ ਪੁਨੀਤ ਮਿਸ਼ਰ ਵੱਲੋਂ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਤਾਰਾ ਦੇ ਜੁੜਨ ਨਾਲ ਬਿਜਲੀ ਦੀ ਸਪਲਾਈ ਵਿੱਚ ਵਿਘਨ ਪੈਣ ਕਰਕੇ ਵੋਲਟੇਜ ਘੱਟਣ ਵੱਧਣ ਨਾਲ ਨਜ਼ਦੀਕ ਦੀਆਂ ਦੁਕਾਨਾਂ ਅਤੇ ਦਫ਼ਤਰਾਂ ਦੇ ਕੰਪਿਊਟਰ, ਘਰਾਂ ਦੀਆਂ ਫਰਿੱਜਾਂ, ਲਾਈਟਾਂ, ਪੱਖੇ, ਏਸੀ ਤੇ ਬਿਜਲੀ ਤੇ ਚੱਲਣ ਵਾਲਾ ਹੋਰ ਕਈ ਤਰ੍ਹਾਂ ਦਾ ਕੀਮਤੀ ਸਮਾਨ ਸੜ ਜਾਂਦਾ ਹੈ।

ਜਿਸ ਨਾਲ ਪਬਲਿਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਨਜ਼ਦੀਕ ਫਾਟਕ ਹੋਣ ਕਰਕੇ ਤੇ ਮੇਨ ਜੀ ਟੀ ਰੋਡ ਹੋਣ ਕਰਕੇ ਇਸ ਸੜਕ ਤੇ ਹਮੇਸ਼ਾ ਰੱਛ ਰਹਿੰਦਾ ਹੈ। ਲੋਕਾਂ ਵੱਲੋਂ ਇਸ ਸਬੰਧੀ ਕਈ ਵਾਰ ਲਿਖਤੀ ਰੂਪ ਵਿਚ ਸਬੰਧਿਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਸ਼ਹਿਰ ਦੀ ਪਬਲਿਕ ਨੇ ਮੰਗ ਕੀਤੀ ਹੈ ਕਿ ਪਬਲਿਕ ਦੀ ਪ੍ਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਬਿਜਲੀ ਬੋਰਡ ਨਕੋਦਰ ਦੇ ਐਕਸੀਅਨ ਅਤੇ ਐਸ ਡੀ ਓ , ਬਿਜਲੀ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਇਸ ਸਮੱਸਿਆਂ ਵੱਲ ਧਿਆਨ ਦੇਵੇ ਨਕੋਦਰ ਦੀ ਇਸ ਅਹਿਮ ਸਮੱਸਿਆ ਨੂੰ ਜਲਦੀ ਤੋਂ ਹੱਲ ਕੀਤਾ ਜਾਵੇ। ਅਤੇ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਚੁੱਕਿਆ ਜਾਵੇ ਤਾਂ ਜ਼ੋ ਕੀਮਤੀ ਜਾਨ ਮਾਲ ਦੀ ਰਾਖੀ ਹੋ ਸਕੇ ਅਤੇ ਇਸ ਹਾਦਸੇ ਨਾਲ ਵਾਪਰਨ ਵਾਲੀ ਕਿਸ ਵੀ ਅਣਹੋਣੀ ਘਟਨਾ ਤੋਂ ਬੱਚਿਆਂ ਜਾ ਸਕੇ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਲਾਇੰਸ ਕਲੱਬ ਰਾਇਲ ਕਪੂਰਥਲਾ ਦੁਆਰਾ ਪ੍ਰਵੇਜ਼ ਨਗਰ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਜੂਟ ਬੈਗ ਵੰਡੇ ਗਏ
Next articleकेंद्रीय मंत्री हरदीप पुरी ने युवाओं को वितरित किए सरकारी नौकरियों हेतु नियुक्ति पत्र