ਡਰਾਈਕਲੀਨ ਦੇ ਰੇਟ

(ਸਮਾਜ ਵੀਕਲੀ)

ਇਕ ਦਿਨ ਕਵੀਦਰਬਾਰ ਵਿਚ ਕਵਿਤਾ ਇਕ ਸੁਣਾਈ
ਮੇਰੀ ਕਵਿਤਾ ਸਰੋਤਿਆਂ ਨੂੰ ਬੜੀ ਪਸੰਦ ਸੀ ਆਈ
ਕਵਿਤਾ ਤੋਂ ਖੁਸ਼ ਹੋਕੇ ਪਰਧਾਨ ਨੇ ਰੁਪਏ ਦੇਤੇ ਇਕ ਹਜਾਰ।
ਘਰਵਾਲੀ ਕਹਿੰਦੀ ਕਿੱਥੇ ਚੱਲੇ ਹੋ ਸਰਕਾਰ
ਮੈਂ ਕਿਹਾ ਮੈਂਚੱਲਿਆ ਹਾਂ ਬਜਾਰ ਖ਼ਰੀਦਕੇ ਲਿਆਉਂ ਬੂਟ
ਕਹਿੰਦੀ ਮੇਰੇ ਵਾਸਤੇ ਵੀ ਖ਼ਰੀਦ ਲਿਆਇਉ ਇਕ ਸੂਟ।
ਮੈਂ ਕਿਹਾ ਸੂਟ ਖ਼ਰੀਦਣ ਦਾ ਮੈਨੂੰ ਨਹੀ ਹੈ ਵੱਲ
ਸੂਟ ਖ਼ਰੀਦਣ ਵਾਸਤੇ ਤੂੰ ਮੇਰੇ ਨਾਲ ਚੱਲ
ਕਹਿੰਦੀ ਦੁਕਾਨਦਾਰ ਚਲਾਕ ਹੁੰਦੇਹਨ ਤੁਸੀਂ ਹੋ ਬੜੇ ਸਿੱਧੇ
ਜਿੰਨਾ ਉਹ ਮੁੱਲ ਦੱਸਣ ਦੇ ਦਿਉ ਉਸਤੋਂ ਅੱਧੇ
ਇਕ ਦੁਕਾਨ ਤੇ ਸੂਟਾਂ ਦੇਅੱਡ ਅੱਡ ਦਿਜ਼ਾਇਨ ਸੀ ਆਏ
ਦੁਕਾਦਾਰ ਨੇ ਮੈਨੂੰ ਬਹੁਤ ਸੂਟ ਦਿਖਾਏ
ਉਨ੍ਹਾਂ ਚੋਂ ਸੂਟ ਇਕ ਪਸੰਦ ਸੀ ਆਇਆ
ਦੁਕਾਨਦਾਰ ਨੇ ਉਸ ਸੂਟ ਦਾ ਅੱਸੀ ਦਾ ਮੁੱਲ ਲਾਇਆ
ਗੱਲ ਮੈਨੂੰ ਯਾਦ ਆ ਗਈ ਜਿਹੜੀ ਕਹਿੰਦੀ ਸੀ ਘਰਵਾਲੀL
ਦੁਕਾਨਦਾਰ ਨੂੰ ਮੈਂ ਕਿਹਾ ਲੈ ਲੋ ਰੁਪਏ ਚਾਲੀ
ਦੁਕਾਨਦਾਰ ਕਹਿੰਦਾ ਦੇ ਦਿਉ ਰੁਪਏ ਸੱਠ ਜੇ ਸੂਟ ਤੁਸੀਂ ਹੈ ਲੈਣਾ
ਮੈਂ ਕਿਹਾ ਤੀਹ ਰੁਪਏ ਤੋਂ ਵਧ ਇਕ ਪੈਸਾ ਨਹੀਂ ਮੈਂ ਦੇਣਾ
ਘੱਟ ਕਰਕੇ ਦੁਕਾਨਦਾਰ ਨੇ ਪੰਝਾ ਦੀ ਕੀਮਤ ਲਾਈ
ਮੈਂ ਵੀ ਅੱਧੇ ਕਰਕੇ ਕਿਹਾ ਪੱਚੀ ਲੈਲੈ ਬਾਈ
ਅੱਕ ਕੇ ਕਹਿੰਦਾ ਮੇਰਾ ਦਮਾਗ ਨਾ ਕਰੋ ਖ਼ਰਾਬ
ਮਾਰਿਆ ਸੂਟ ਚਲਾਕੇ ਕਹਿੰਦਾ ਮੁਫ਼ਤ ਲੈ ਜਾਉ ਜਨਾਬ
ਮੈਂ ਕਿਹਾ ਅਸੀਂ ਆਪਣੇਅਸੂਲ ਤੇ ਅੜੇ ਰਹਾਂਗੇ
ਮੁਫ਼ਤ ਜੇ ਦੇਣਾ ਹੈ ਤਾਂ ਅਸੀਂ ਦੋ ਲਵਾਂਗੇ
ਦੁਕਾਨਦਾਰ ਨੇ ਚੁੱਕਕੇ ਮੈਨੂੰ ਦੁਕਾਨ ਤੋਂ ਮਾਰਿਆ ਬਾਹਰ
ਮੈਂ ਜਾਕੇ ਡਿੱਗਿਆ ਵਿਚ ਚੋਕ ਬਜਾਰ
ਉੱਠਕੇ ਇਕ ਦੁਕਾਨ ਤੇ ਨਜਰ ਜਦੋਂ ਮੈਂ ਮਾਰੀ
ਸੂਟਾਂ ਦੀ ਉੱਥੇ ਸੇਲ ਲੱਗੀ ਸੀ ਭਾਰੀ
ਸਾਈਨ ਬੋਰਡ ਤੇ ਜਦੋਂ ਨਜਰ ਦੁੜਾਈ
ਲਿਖਿਆ ਸੀ ਦੋ ਰੁਪਏ ਦਾ ਸੂਤੀ ਸੂਟ ਰੇਸ਼ਮੀ ਦੇ ਢਾਈ
ਸੋਚਿਆ ਸੂਟ ਸਸਤੇ ਹੈਗੇ ਕਿੰਨੇ
ਵੇਚਾਂਗੇ ਘਰ ਜਾਕੇ ਦੁਕਾਨਦਾਰ ਦੇਦੇ ਜਿੰਨੇ
ਮੈਂ ਕਿਹਾ ਪੰਝਾ ਸੂਤੀ ਪੰਝਾ ਰੇਸ਼ਮੀ ਸੂਟਦੇ ਦਿਉ ਮੈਨੂੰ
ਕੈਸ਼ ਮੈਂ ਦਿੰਦਾ ਹਾਂ ਹੁਣੇ ਹੀ ਤੁਹਾਨੂੰ
ਮੇਰੀ ਗੱਲ ਸੁਣਕੇ ਦੁਕਾਨਦਾਰ ਹੋ ਗਿਆ ਸੀ ਦੰਗ
ਮੈਨੂੰ ਕਹਿਣ ਲiੱਗਆ ਬਜੁਰਗੋ ਕਿਤੇ ਪੀਕੇ ਤਾਂ ਨਹੀਂ ਆਏ ਭੰਗ
ਲਗਦਾ ਹੈ ਦਿਮਾਗ ਦੇ ਪੇਚ ਹਿਲ ਗਏ ਤੁਹਾਡੇ
ਲਿਖੇ ਹਨ ਸਾਈਨ ਬੋਰਡ ਤੇ ਡਰਈਕਲੀਨ ਦੇ ਰੇਟ ਹੈਸਾਡੇ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮੇਂ ਦੀ ਗੱਲ”
Next articleBoy, who fell into borewell in MP, dies