(ਸਮਾਜ ਵੀਕਲੀ)
ਯਾਦਾਂ ਦੀ ਲੋਅ,ਚੱਲਦੀ,ਰਹੇ ਤਾਂ ਚੰਗਾ ਹੈ।।
ਸੁੱਖ ਸੁਨੇਹਾ ਘੱਲਦੀ ਰਹੇ ਤਾਂ ਚੰਗਾ ਹੈ ।।
ਜਦੋਂ ਹਨੇਰਾ ਦਸਤਕ ਦੇਵੇ ਜਿੰਦਗੀ ਵਿੱਚ
ਚਾਨਣ ਦੀ ਲੱਪ ਘੱਲਦੀ ਰਹੇ ਤਾਂ ਚੰਗਾ ਹੈ।।
ਰਾਤ ਲੰਮੇਰੀ,ਕੁੱਤੇ ਭੌਂਕਣ,ਰੋਣ ਗਿੱਦੜ
ਚਾਨਣੀ ਰਾਹਾਂ ਮੱਲਦੀ ਰਹੇ ਤਾਂ ਚੰਗਾ ਹੈ।।
ਤੱਕ ਸੱਜਣ ਨੂੰ ਦੀਦੇ ਨੂਰੋ ਨੂਰ ਹੋਵਣ ,
ਤਾਂਘ ਵਸਲ ਦੀ ਪਲਦੀ ਰਹੇ ਤਾਂ ਚੰਗਾ ਹੈ।।
ਇੱਕ ਥਾਂ ਖੜ੍ਹਕੇ ਧੁੱਪ ਵੀ ਠੰਢੀ ਹੋ ਜਾਂਦੀ
ਛਾਂ ਵੀ ਥਾਂ ਬਦਲਦੀ ਰਹੇ ਤਾਂ ਚੰਗਾ ਹੈ।।
ਹੈ ਉਹ ਵੀ ਦੋ ਰੰਗਾਂ,ਉੱਪਰੋਂ ਹੇਠੋਂ ਹੋਰ
ਰੰਗਾਂ ਦੀ ਗੱਲ ਟਲਦੀ ਰਹੇ ਤਾਂ ਚੰਗਾ ਹੈ।।
ਊਂ ਤਾਂ ਸਾਡੀ ਬਣਦੀ ਨਹੀਂ ਹਰ ਕਿਸੇ ਦੇ ਨਾਲ ,
ਕਿਤੇ ਕਿਤੇ ਦਾਲ ਗਲਦੀ ਰਹੇ ਤਾਂ ਚੰਗਾ ਹੈ।।
ਕਪਿਲ ਦੇਵ ਬੈਲੇ
9464428531
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly