ਸ਼ਾਮਚੁਰਾਸੀ ਦੇ ਜੇਤੂ ਉਮੀਦਵਾਰਾਂ ਵਲੋਂ ਵਾਰਡਾਂ ’ਚ ਕੀਤੇ ਧੰਨਵਾਦੀ ਦੌਰੇ ਤੇ ਲੱਡੂ ਵੰਡੇ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਅਜਾਦ ਉਮੀਦਵਾਰਾਂ ਵਲੋਂ ਨਗਰ ਕੋਂਸਲ ਸ਼ਾਮਚੁਰਾਸੀ ਦੀਆਂ ਚੋਣਾਂ ਵਿਚ ਜਿੱਤ ਵਜੋਂ ਆਪਣੇ-ਆਪਣੇ ਵਾਰਡਾਂ ਦੇ ਧੰਨਵਾਦੀ ਦੌਰੇ ਕੀਤੇ, ਲੱਡੂ ਵੰਡੇ ਅਤੇ ਆਪਣੇ-ਆਪਣੇ ਹਮਾਇਤੀਆਂ ਦਾ ਧੰਨਵਾਦ ਕੀਤ ਗਿਆ। ਸਮੁੱਚੇ ਸ਼ਹਿਰ ਵਿਚ ਵਿਆਹ ਵਰਗਾ ਮਾਹੌਲ ਸਿਰਜ ਗਿਆ ਹੈ ਅਤੇ ਢੋਲ ਢਮੱਕੇ ਵਿਚਕਾਰ ਕੱਢੇ ਜਾਂ ਰਹੇ ਜਲੂਸਾਂ ਵਿਚ ਹਮਾਇਤੀ ਭੰਗੜੇ ਪਾਉਦੇ ਵਿਖਾਈ ਦਿੱਤੇ ਗਏ।

ਦੁਕਾਨਾਂ ਦੇ ਸਾਹਮਣੇ ਜਲੂਸ ਲੰਘਣ ਸਮੇਂ ਦੁਕਾਨਦਾਰ ਅਤੇ ਸ਼ੁਭਚਿੰਤਕ ਉਮੀਦਵਾਰਾਂ ਨੂੰ ਹਾਰਾਂ ਨਾਲ ਲੱਦ ਰਹੇ ਸਨ ਤੇ ਲੋਕਾਂ ਨੂੰ ਲੱਡੂ ਅਤੇ ਹੋਰ ਮਠਿਆਈਆਂ ਵੰਡ ਰਹੇ ਸਨ। ਜਿੱਤ ਉਪਰੰਤ ਹਮਾਇਤੀਆਂ ਨੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਹਾਰ ਪਹਿਨਾਏ। ਇਸ ਕੜੀ ਤਹਿਤ ਵਾਰਡ ਨੰਬਰ 1 ਤੋਂ ਕਾਂਗਰਸ ਦੀ ਉਮੀਦਵਾਰ ਹਰਭਜਨ ਕੌਰ ਜਿੱਤ ਉਪਰੰਤ ਆਪਣੇ ਹਮਾਇਤੀਆਂ ਨਾਲ ਖੁਸ਼ੀ ਭਰੇ ਮਾਹੌਲ ਵਿਚ ਦਿਖਾਈ ਦੇ ਰਹੇ ਹਨ।

Previous articleਸ਼ਾਮਚੁਰਾਸੀ ਚੋਣ
Next articleਸ਼ਾਮਚੁਰਾਸੀ ਚੋਣ