(ਸਮਾਜ ਵੀਕਲੀ)
ਖੇਡਣ ਰਾਜੀਨੀਤੀ ਖੇਲ,
ਵਧੀ ਜਾਵੇਂ ਗੈਸ , ਤੇਲ ,
ਬਣਾਉਣ ਲੋਕਾਂ ਦੀ ਏਹ ਰੇਲ ,
ਦੇਸ਼ ਗਹਿਣੇ ਧਰਤਾ
ਲੋਟੂ ਲੀਡਰਾਂ ਨੇ ਜੀਣਾਂ ਹਰਾਮ ਕਰਤਾ।
ਟੈਕਸ ਵੱਧਦਾ ਹੀ ਜਾਵੇਂ,
ਲੋਕਾਂ ਪੱਲੇ ਨਾ ਕੁਝ ਪਾਵੇਂ,
ਸਾਰਾ ਦਿਨ ਜੋ ਕਮਾਵੇਂ,
ਕਮਾ ਕੇ ਲੋਟੂਆਂ ਭਰਤਾ ,
ਲੋਟੂ ਲੀਡਰਾਂ ਨੇ ਜੀਣਾਂ ਹਰਾਮ ਕਰਤਾ।
ਘਿਓ, ਖੰਡ ਅੱਗ ਲਾਈ,
ਵਧੇ ਦਿਨੋਂ ਦਿਨ ਮਹਿੰਗਾਈ,
ਤੇਰੀ ਖਾ ਗੲੇ ਕਮਾਈ ,
ਤੂੰ ਤਾਂ ਜਮਾਂ ਹੀ ਜਰਤਾ,
ਲੋਟੂ ਲੀਡਰਾਂ ਨੇ ਜੀਣਾਂ ਹਰਾਮ ਕਰਤਾ।
“ਬਲਕਾਰ” ਸੱਚੀਆਂ ਸੁਣਾਵੇਂ,
“ਭਾਈ ਰੂਪੇ” ਵਾਲਾ ਗਾਵੇ,
ਰੱਬ ਝੂਠ ਨਾ ਬੁਲਾਵੇਂ,
ਲੁੱਟਣਾ ਸ਼ਰੇਆਮ ਕਰਤਾ,
ਲੋਟੂ ਲੀਡਰਾਂ ਨੇ ਜੀਣਾਂ ਹਰਾਮ ਕਰਤਾ।
ਬਲਕਾਰ ਸਿੰਘ “ਭਾਈ ਰੂਪਾ”
ਰਾਮਪੁਰਾ ਫੂਲ, ਬਠਿੰਡਾ।
8727892570
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly