ਭਗਵਾਨ ਵਾਲਮੀਕੀ ਨੌਜਵਾਨ ਸਭਾ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਆਮ ਇਜਲਾਸ ਸੰਪੰਨ

ਸਰਵ ਸੰਮਤੀ ਨਾਲ ਵਿਜੈ ਚਾਵਲਾ ਨੂੰ ਪ੍ਰਧਾਨ, ਸੰਜੀਵ ਨਾਹਰ ਨੂੰ ਚੇਅਰਮੈਨ ਅਤੇ ਜਸਪਾਲ ਚੌਹਾਨ ਨੂੰ ਜਨਰਲ ਸਕੱਤਰ ਥਾਪਿਆ 
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਭਗਵਾਨ ਵਾਲਮੀਕੀ ਨੌਜਵਾਨ ਸਭਾ ਰੇਲ ਕੋਚ ਫੈਕਟਰੀ (ਕਪੂਰਥਲਾ ) ਵੱਲੋਂ ਬੁਲਾਏ ਗਏ ਵਿਸ਼ੇਸ਼ ਆਮ ਇਜਲਾਸ ਵਿੱਚ ਵਾਲਮੀਕੀ ਸਮਾਜ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਆਮ ਇਜਲਾਸ ਦੀ ਸ਼ੁਰੂਆਤ ਦੌਰਾਨ ਚੇਅਰਮੈਨ ਸੰਜੀਵ ਨਾਹਰ ਅਤੇ ਸਭਾ ਦੇ ਪ੍ਰਧਾਨ ਵਿਜ ਚਾਵਲਾ ਨੇ  ਸਭਾ ਦੀ ਕਾਰਜਕਰਨੀ ਕਮੇਟੀ ਨੂੰ ਭੰਗ ਕੀਤਾ ਅਤੇ ਸਭਾ ਦੀ ਕਮੇਟੀ ਚੁਣ ਲਈ ਨੌਜਵਾਨਾਂ ਨੂੰ ਮੌਕਾ ਦੇਣ ਦੀ ਗੱਲ ਆਖੀ ਜਦਕਿ ਸਭਾ ਦੇ ਆਮ ਇਜਲਾਸ ਦੌਰਾਨ ਹਾਜ਼ਰੀਨ ਨੇ ਮੁੜ ਫੇਰ ਸਰਵ ਸੰਮਤੀ ਨਾਲ ਵਿਜੈ ਚਾਵਲਾ ਨੂੰ ਪ੍ਰਧਾਨ, ਸੰਜੀਵ ਨਾਹਰ ਨੂੰ ਚੇਅਰਮੈਨ ਅਤੇ ਜਸਪਾਲ ਚੌਹਾਨ ਨੂੰ ਜਨਰਲ ਸਕੱਤਰ ਥਾਪਿਆ।
     ਇਸੇ ਤਰ੍ਹਾਂ ਹਾਜ਼ਰੀਨ ਨੇ ਸਰਬ ਸੰਮਤੀ ਨਾਲ ਪ੍ਰਵੀਨ ਕੁਮਾਰ ਨਾਹਰ ਨੂੰ ਸੀਨੀਅਰ ਮੀਤ ਪ੍ਰਧਾਨ, ਰਾਹੁਲ ਕੁਮਾਰ ਨੂੰ ਵਿੱਤ ਸਕੱਤਰ, ਜਸਵਿੰਦਰ ਸਿੰਘ ਅਤੇ ਰਣਜੀਤ ਸਿੰਘ ਸ਼ੰਮਾ  ਨੂੰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਪ੍ਰੈਸ ਸਕੱਤਰ ਰਾਜਕੁਮਾਰ ਅਤੇ ਕੁਲਦੀਪ ਸਿੰਘ ਗਿੱਲ ਨੂੰ ਸਹਾਇਕ ਸਕੱਤਰ ਸੁਰਿੰਦਰ ਕੁਮਾਰ ਨੂੰ ਐਡੀਟਰ ਨਾਮਜ਼ਦ ਕੀਤਾ ਗਿਆ। ਆਲ ਇੰਡੀਆ ਐਸ ਸੀ/ਐਸ ਟੀ ਰੇਲਵੇ ਇਮਪਲਾਈ ਐਸੋਸੀਏਸ਼ਨ ਆਰ ਸੀ ਐਫ ਦੇ ਜੋਨਲ ਪ੍ਰਧਾਨ ਜੀਤ ਸਿੰਘ ਅਤੇ ਕਾਨੂੰਨੀ ਸਲਾਹਕਾਰ  ਰਣਜੀਤ ਸਿੰਘ ਨਾਹਰ , ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੋਸਾਇਟੀ ਆਰਸੀਐਫ ਦੇ ਪ੍ਰਧਾਨ ਦਾ ਅਵਤਾਰ ਸਿੰਘ ਮੌੜ ਅਤੇ ਜਨਰਲ ਸਕੱਤਰ ਬੀਰ ਸਿੰਘ ਵੜੈਚ ਵਿਸ਼ੇਸ਼ ਤੌਰ ਉੱਤੇ ਪਹੁੰਚੇ।
         ਸਭਾ ਦੀ ਨਵੀਂ ਹੋਈ ਚੋਣ ਦੌਰਾਨ ਨਾਮਜ਼ਦ ਆਹੁਦੇਦਾਰਾਂ ਨੇ ਹਾਜ਼ਰੀਨ ਨੂੰ ਵਿਸ਼ਵਾਸ ਦਵਾਇਆ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨ ਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਮਹਾਂਪੁਰਸ਼ਾਂ ਦੀ ਸੋਚ ਉੱਤੇ ਪਹਿਰਾ ਦੇਣਗੇ ਅਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ ਫਲਸਫੇ ਨੂੰ ਸਮਾਜ ਵਿੱਚ ਪਹੁੰਚਾਉਣ ਦਾ ਕੰਮ ਨਿਰੰਤਰ ਜਾਰੀ ਰੱਖਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਸਪੈਲ ਬੀ ਪ੍ਰਤੀਯੋਗਤਾ
Next articleਬੀਸੀਐਸ ਸੰਸਥਾ ਨੇ 1100 ਤੋਂ ਵੱਧ ਲਗਾਏ ਫਲਦਾਰ ਪੌਦੇ, ਧਰਤੀ ਨੂੰ ਹਰਿਆ ਭਰਿਆ ਕਰਨ ਲਈ ਪੌਦੇ ਲਗਾਉਣ ਦੀ ਮੁਹਿੰਮ ਜਾਰੀ-ਅਰੁਨ ਅਟਵਾਲ