ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਅੱਪਰਾ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸਮਾਗਮ ਮਿਤੀ 7 ਅਕਤੂਬਰ ਦਿਨ ਮੰਗਲਵਾਰ ਨੂੰ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਭੀਮ ਰਾਓ ਯੂਥ ਸਟੂਡੇਟਸ਼ ਫੈਲਫੇਅਰ ਕਮੇਟੀ (ਰਜ਼ਿ.) ਪੰਜਾਬ ਤੇ ਭਗਵਾਨ ਵਾਲਮੀਕਿ ਜੀ ਪ੍ਰਬੰਧਕ ਕਮੇਟੀ (ਰਜ਼ਿ) ਅੱਪਰਾ ਦੇ ਪ੍ਰਧਾਨ ਦੀਪਕ ਅੱਪਰਾ, ਸੁਰਿੰਦਰ ਨਾਹਰ ਕੈਸ਼ੀਅਰ, ਰੂਪ ਲਾਲ ਨਾਹਰ ਪੰਚ, ਪੱਪੂ ਰਾਮ, ਰਾਣਾ, ਸ਼ੰਮੀ ਕਲਿਆਣ ਤੇ ਓਮ ਪ੍ਰਕਾਸ਼ ਵਾਲੀਆ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ‘ਚ ਮਿਤੀ 7 ਅਕਤੂਬਰ ਨੂੰ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਵਿਖੇ ਝੰਡਾ ਚੜਾਿਆ ਜਾਵੇਗਾ | ਉਪਰੰਤ ਅਤੁੱਟ ਲੰਗਰ ਵਰਤਾਇਆ ਜਾਵੇਗਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



