HOME ਭਾਰਤ ਰੂਸ ਤੋਂ 21 ਨਵੇਂ ਮਿਗ-29 ਜਹਾਜ਼ ਖ਼ਰੀਦਣ ਦੀ ਯੋਜਨਾ ਬਣਾ ਰਿਹਾ...

ਭਾਰਤ ਰੂਸ ਤੋਂ 21 ਨਵੇਂ ਮਿਗ-29 ਜਹਾਜ਼ ਖ਼ਰੀਦਣ ਦੀ ਯੋਜਨਾ ਬਣਾ ਰਿਹਾ ਹੈ।

ਨਵੀਂ ਦਿੱਲੀ  : ਸਵਦੇਸ਼ੀਕਰਨ ‘ਤੇ ਜ਼ੋਰ ਦੇ ਰਹੀ ਭਾਰਤੀ ਹਵਾਈ ਫ਼ੌਜ ਨਵੇਂ ਮਿਗ-29 ਲੜਾਕੂ ਜਹਾਜ਼ਾਂ ਨੂੰ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਅਸ਼ਤਰ ਮਿਜ਼ਾਈਲ ਸਮੇਤ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਨਾਲ ਲੈਸ ਕਰਨ ਦੀ ਤਿਆਰੀ ਵਿਚ ਹੈ। ਭਾਰਤ ਰੂਸ ਤੋਂ 21 ਨਵੇਂ ਮਿਗ-29 ਜਹਾਜ਼ ਖ਼ਰੀਦਣ ਦੀ ਯੋਜਨਾ ਬਣਾ ਰਿਹਾ ਹੈ।

ਰੱਖਿਆ ਸੂਤਰਾਂ ਨੇ ਦੱਸਿਆ ਕਿ 21 ਮਿਗ-29 ਜਹਾਜ਼ਾਂ ਨੂੰ ਖ਼ਰੀਦਣ ਦਾ ਮਤਾ ਛੇਤੀ ਹੀ ਰੱਖਿਆ ਖ਼ਰੀਦ ਪ੍ਰੀਸ਼ਦ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਹਵਾਈ ਫ਼ੌਜ ਪਹਿਲਾਂ ਤੋਂ ਇਸਤੇਮਾਲ ਕੀਤੇ ਜਾ ਰਹੇ ਮਿਗ-29 ਜਹਾਜ਼ਾਂ ਨੂੰ ਉੱਨਤ ਸ਼੍ਰੇਣੀ ਦੇ ਮਿਗ-29 ਜਹਾਜ਼ਾਂ ਨਾਲ ਬਦਲਣਾ ਚਾਹੁੰਦੀ ਹੈ। ਭਾਰਤੀ ਹਵਾਈ ਫ਼ੌਜ ਇਹ ਵੀ ਚਾਹੁੰਦੀ ਹੈ ਕਿ ਜਹਾਜ਼ ਨੂੰ ਅਸ਼ਤਰ ਮਿਜ਼ਾਈਲਾਂ ਸਮੇਤ ਭਾਰਤੀ ਹਥਿਆਰ ਪ੍ਰਣਾਲੀਆਂ ਨਾਲ ਲੈਸ ਕੀਤਾ ਜਾਵੇ। ਸੂਤਰਾਂ ਨੇ ਦੱਸਿਆ ਕਿ ਇਸ ਸੌਦੇ ਤੋਂ ਬਾਅਦ ਹੋਰ ਸਵਦੇਸ਼ੀ ਉਪਕਰਣ ਅਤੇ ਹਥਿਆਰਾਂ ਨਾਲ ਜਹਾਜ਼ ਨੂੰ ਲੈਸ ਕੀਤਾ ਜਾਵੇਗਾ। ਸਵਦੇਸ਼ੀ ਹਥਿਆਰਾਂ ਨੂੰ ਬੜ੍ਹਾਵਾ ਦੇਣ ਦੀ ਖ਼ਬਰ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਭਾਰਤੀ ਹਵਾਈ ਫ਼ੌਜ ਮੁਖੀ ਆਰਕੇਐੱਸ ਭਦੌਰੀਆ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਹਵਾਈ ਫ਼ੌਜ ਹਲਕੇ ਲੜਾਕੂ ਜਹਾਜ਼ ਤੇਜਸ ਅਤੇ ਪੰਜਵੀਂ ਪੀੜ੍ਹੀ ਦੇ ਆਧੁਨਿਕ ਦਰਮਿਆਨੇ ਲੜਾਕੂ ਜਹਾਜ਼ ਪ੍ਰਰੋਗਰਾਮ ਵਰਗੀਆਂ ਸਵਦੇਸ਼ੀ ਕੋਸ਼ਿਸ਼ਾਂ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰੇਗੀ।

ਹਵਾਈ ਫ਼ੌਜ ਨੇ ਇਹ ਜਾਂਚਣ ਲਈ ਇਕ ਅਧਿਐਨ ਕੀਤਾ ਸੀ ਕਿ ਕੀ ਮਿਗ-29 ਦੇ ਏਅਰਫ੍ਰੇਮ ਲੰਬੇ ਸਮੇਂ ਤਕ ਕੰਮ ਕਰਨ ਲਈ ਲੋੜੀਂਦੇ ਹਨ। ਹਵਾਈ ਫ਼ੌਜ ਮਿਗ-29 ਦਾ ਸੰਚਾਲਨ ਕਰਦੀ ਹੈ ਅਤੇ ਪਾਇਲਟ ਇਸ ਤੋਂ ਜਾਣੂ ਹੁੰਦੇ ਹਨ, ਪਰ ਰੂਸੀਆਂ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਭਾਰਤੀ ਸੂਚੀ ਤੋਂ ਵੱਖ ਹਨ।

ਮਿਗ-29 ਦੇ ਤਿੰਨ ਸਕਵਾਡ

ਭਾਰਤੀ ਹਵਾਈ ਫ਼ੌਜ ਕੋਲ ਮਿਗ-29 ਦੀਆਂ ਤਿੰਨ ਸਕਵਾਡ੍ਨ ਹਨ ਜਿਨ੍ਹਾਂ ਨੂੰ ਅੱਗੇ ਇਸਤੇਮਾਲ ਕਰਨ ਲਈ ਅਪਗ੍ਰੇਡ ਕੀਤਾ ਗਿਆ ਹੈ। ਮਿਗ-29 ਨੂੰ ਹਵਾਈ ਰੱਖਿਆ ਭੂਮਿਕਾਵਾਂ ਵਿਚ ਬਹੁਤ ਵਧੀਆ ਜਹਾਜ਼ ਮੰਨਿਆ ਜਾਂਦਾ ਹੈ।

Previous articleਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਸ਼ੋਅ ਰੱਦ
Next articleUS will impose tough sanctions on Turkey: Trump