HOME ਅੱਪਰਾ ਵਿਖੇ ਸ੍ਰੀ ਗਣਪਤੀ ਮਹਾਂਉਤਸਵ ਧੂਮਧਾਮ ਨਾਲ ਸ਼ੁਰੂ

ਅੱਪਰਾ ਵਿਖੇ ਸ੍ਰੀ ਗਣਪਤੀ ਮਹਾਂਉਤਸਵ ਧੂਮਧਾਮ ਨਾਲ ਸ਼ੁਰੂ

1

*ਮੂਰਤੀ ਵਿਸਰਜਨ 2 ਸਤੰਬਰ ਦਿਨ ਮੰਗਲਵਾਰ ਨੂੰ  ਸਵੇਰੇ 11 ਵਜੇ*

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਪਰਾ ਦੇ ਮੇਨ ਬਾਜ਼ਾਰ ਨੇੜੇ ਸਥਿਤ ਸ੍ਰੀ ਦੁਰਗਾ ਮੰਦਿਰ ਵਿਖੇ ਸ੍ਰੀ ਗਣਪਤੀ ਮਹਾਂਉਤਸਵ ਸ਼ੁਰੂ ਹੋ ਗਿਆ ਹੈ | ਇਸ ਮੌਕੇ ਸ੍ਰੀ ਗਣੇਸ਼ ਜੀ ਦੀ ਮੂਰਤੀ ਦੇ ਨਾਲ ਸ਼ੋਭਾ ਯਾਤਰਾ ਕੱਢੀ ਗਈ ਤੇ ਪੂਰੇ ਅੱਪਰਾ ਦੀ ਪਰਿਕਰਮਾ ਕੀਤੀ ਗਈ | ਇਸ ਉਪਰੰਤ ਸ੍ਰੀ ਦੁਰਗਾ ਮਾਤਾ ਮੰਦਰ ਅੱਪਰਾ ਵਿਖੇ ਮੂਰਤੀ ਸਥਾਪਨਾ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਆਰਤੀ ਰੋਜ਼ਾਨਾ ਸਵੇਰੇ 8 ਵਜੇ ਤੇ ਸ਼ਾਮ 7 ਵਜੇ ਹੋਵੇਗੀ | ਕੀਰਤਨ ਰੋਜ਼ਾਨਾ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਹੋਵੇਗਾ | ਮੂਰਤੀ ਵਿਸਰਜਨ 2 ਸਤੰਬਰ ਨੂੰ  ਸਵੇਰੇ 11 ਵਜੇ ਹੋਵੇਗਾ ਤੇ ਲੰਗਰ ਰੋਜ਼ਾਨਾ 7-30 ਵਜੇ ਵਰਤਾਇਆ ਜਾਵੇਗਾ | ਇਸ ਮੌਕੇ ਸ੍ਰੀ ਕ੍ਰਿਸ਼ਨਜੀਤ ਕੇਵਲ ਸੰਗਰ, ਸਮਿਸਥਾ ਸੰਗਰ, ਦਲਜੀਤ ਸੰਗਰ, ਡਾ. ਵਿਕਾਸ, ਡਾ. ਰੂਪ ਲਾਲ, ਵਿਨੋਦ ਭਾਰਦਵਾਜ ਮੋਂਰੋਂ, ਨਰੇਸ਼ ਬਜਾਜ, ਸ੍ਰੀਮਤੀ ਰਾਧਿਕਾ, ਬਬਲੂ ਕ੍ਰਿਸ਼ਨ ਕੁਮਾਰ ਮਾਮੂ, ਸ੍ਰੀਮਤੀ ਪਵਨ ਕੁਮਾਰੀ, ਸ੍ਰੀਮਤੀ ਬਿੰਦੂ ਜੀ, ਗੁਰਮੀਤ ਸਿੰਘ ਗਰੇਵਾਲ, ਪੰਡਿਤ ਬਿੱਟੂ ਲਸਾੜਾ ਤੇ ਹੋਰ ਸੰਗਤਾਂ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡਾਂ ਦੀ ਡਿਵੈੱਲਪਮੈਂਟ ਲਈ ਜੋ ਵਾਅਦੇ ਕਰਾਂਗੇ, ਉਹ ਪਹਿਲ ਦੇ ਆਧਾਰ ਤੇ ਪੂਰੇ ਕੀਤੇ ਜਾਣਗੇ :- ਗੁਰਦਰਸ਼ਨ ਸੈਣੀ
Next articleਹੜ੍ਹ ਆਉਣ ਦੇ ਕਾਰਣ, ਪ੍ਰਭਾਵ ਅਤੇ ਨਿਯੰਤਰਣ ਦੀਆਂ ਰਣਨੀਤੀਆਂ