HOME ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਰਹੀਆਂ ਹਨ ਹਾਦਸੇ ਨੂੰ ਸੱਦਾ

ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਰਹੀਆਂ ਹਨ ਹਾਦਸੇ ਨੂੰ ਸੱਦਾ

2

  (ਸਮਾਜ ਵੀਕਲੀ)   ਪਿੰਡ ਮਾਲੇਵਾਲ ਕੋਹਲੀਆਂ ਵਿਖ਼ੇ ਟਰਾਂਸਫਾਰਮਰ ਤੋਂ ਘਰਾਂ ਨੂੰ ਸਪਲਾਈ ਦੇਣ ਵਾਲੀਆਂ ਤਾਰਾਂ ਖੰਭਿਆਂ ਵਿਚਕਾਰ ਢਿੱਲੀਆਂ ਹੋ ਕੇ ਲਮਕ ਰਹੀਆਂ ਹਨ ਜ਼ੋ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ ਪਿੰਡ ਵਾਸੀਆਂ ਅਸ਼ਵਨੀ ਪੰਚ, ਬਲਜਿੰਦਰ ਪੰਚ, ਧਰਮ ਚੰਦ, ਅਮਰਜੀਤ, ਜੀਤ ਰਾਮ, ਧਰਮ ਚੰਦ, ਦੇਵ ਰਾਜ ਅਤੇ ਹੋਰਾਂ ਨੇ ਬਿਜਲੀ ਵਿਭਾਗ ਵਿਰੁੱਧ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਇੱਕ ਦਿਨ ਪਹਿਲਾਂ ਇੱਕ ਟਰੱਕ ਦੇ ਤਾਰਾਂ ਵਿੱਚ ਫਸ ਜਾਣ ਕਾਰਨ ਬਿਜਲੀ ਦੇ ਪਟਾਕੇ ਪਏ ਅਤੇ ਤਾਰਾਂ ਟੁੱਟ ਗਈਆਂ ਸ਼ੁਕਰ ਹੈ ਕਿ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ ਪਰ ਤਾਰਾਂ ਟੁੱਟ ਕੇ ਕੇ ਸੜਕ ਤੇ ਡਿੱਗ ਗਈਆਂ ਬਿਜਲੀ ਦਫ਼ਤਰ ਫੋਨ ਕਰਕੇ ਸਬੰਧਿਤ ਕਰਮਚਾਰੀਆਂ ਨੂੰ ਬੁਲਾਇਆ ਉਨ੍ਹਾਂ ਵੱਲੋਂ ਤਾਰਾਂ ਦੀ ਮਾਮੂਲੀ ਮੁਰੰਮਤ ਕੀਤੀ ਪਰ ਤਾਰਾਂ ਚੰਗੀ ਤਰਾਂ ਕੱਸੀਆਂ ਨਹੀਂ ਗਈਆਂ ਨਤੀਜੇ ਵਜੋਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਲਮਕ ਰਹੀਆਂ ਹਨ| ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਹਿਲਾਂ ਟਰਾਂਸਫਾਰਮਰ ਬਦਲਣ ਦੇ 8000/- ਰੁਪਈਆ ਪਿੰਡ ਵਾਸੀਆਂ ਤੋਂ ਲਿਆ |ਫਿਰ ਇੱਕ ਦਿਨ ਪਹਿਲਾਂ ਜਦੋਂ ਤਾਰਾਂ ਟੁੱਟੀਆਂ ਤਾਂ ਟਰੱਕ ਵਾਲੇ ਤੋਂ 4000/- ਰੁਪਏ ਲਏ ਫਿਰ ਹੁਣ ਖੰਭਾ ਨਵਾਂ ਲਗਾਉਣ ਲਈ 5000/- ਦੀ ਮੰਗ ਪਿੰਡ ਵਾਸੀਆਂ ਕੋਲੋਂ ਕੀਤੀ ਗਈ ਹੈ ਇਹ ਦੱਸਿਆ ਜਾਵੇ ਕਿ ਟਰੱਕ ਵਾਲੇ ਕੋਲੋਂ ਲਏ ਪੈਸੇ ਕਿਥੇ ਗਏ ਤੇ ਪਿੰਡ ਵਾਲਿਆਂ ਕੋਲੋਂ ਪੈਸੇ ਕਿਉ ਮੰਗੇ ਜਾ ਰਹੇ ਹਨ | ਜਦੋਂ ਇਸ ਸਬੰਧੀ ਐਸ ਡੀ ਓ ਬਿਜਲੀ ਬੋਰਡ ਨਾਲ਼ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੈਂ ਉਸ ਖੇਤਰ ਦੇ ਜੇ ਈ ਨਾਲ਼ ਇਸ ਸਬੰਧੀ ਗੱਲ ਕਰ ਰਿਹਾ ਹਾਂ ਅਤੇ ਪੈਸਿਆਂ ਸਬੰਧੀ ਪਿੰਡ ਵੱਲੋਂ ਲਿਖਤੀ ਸ਼ਿਕਾਇਤ ਮੈਨੂੰ ਦਫ਼ਤਰ ਦਿੱਤੀ ਜਾਵੇ ਕਾਰਵਾਈ ਕੀਤੀ ਜਾਵੇਗੀ |

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦੀ ਪੁਰਬ ’ਤੇ ਗੁਰੂ ਸਾਹਿਬ ਸੰਬੰਧੀ ਸਾਹਿਤ ਵੰਡਣਾ ਵੀ ਜ਼ਰੂਰੀ ਜਾਂ ਛਬੀਲ ਅਤੇ ਲੰਗਰ ਲਗਾਓ, ਪਰ ਗੁਰੂ ਸਾਹਿਬ ਦਾ ਇਤਿਹਾਸ ਵੀ ਵੰਡੋ
Next articleਪਲਾਨਿੰਗ ਬੋਰਡ ਚੇਅਰਮੈਨ ਫੰਡ ਰਾਹੀਂ ਹਲਕਾ ਬਾਲਾਚੌਰ ਦੇ ਵਿਕਾਸ ਲਈ 1.70 ਕਰੋੜ ਰੁਪਏ ਸਮਰਪਿਤ; ਅਹੁਦੇ ਦਾ ਮਕਸਦ ਸਨਮਾਨ ਨਹੀਂ, ਬਲਕਿ ਲੋਕ ਸੇਵਾ ਹੈ: ਚੇਅਰਮੈਨ ਸਤਨਾਮ ਜਲਾਲਪੁਰ