(ਸਮਾਜ ਵੀਕਲੀ) ਜੇਕਰ ਅਸੀ ਪੁਰਾਣੇ ਸਮਿਆਂ ਵੱਲ ਝਾਤ ਮਾਰੀਏ ਤਾਂ ਸਾਡੇ ਬਜ਼ੁਰਗਾਂ ਨੇ ਸੰਘਰਸ਼ਾਂ ਨਾਲ ਆਪਣੇ ਖੂਨ ਦਾ ਕਤਰਾ ਕਤਰਾ ਤੱਕ ਵਹਾਉਣ ਤੋਂ ਬਾਅਦ ਫੇਰ ਕਿਤੇ ਜਾ ਕੇ ਸਾਨੂੰ ਥੋੜੀ ਬਹੁਤੀ ਆਜਾਦੀ ਮਿਲੀ ਹੈ ਪਰ ਜਿਨਾ ਨੇ ਕੁਰਬਾਨੀਆ ਕੀਤੀਆ ਜਿਨਾ ਤੇ ਸਘੰਰਸ਼ ਲੜੇ ਉਹਨਾ ਦੀਆਂ ਔਲਾਦਾਂ ਅੱਜ ਵੀ ਸਘੰਰਸ਼ ਹੀ ਕਰ ਰਹੇ ਨੇ ਇਥੇ ਤੱਕ ਕੇ ਜਿਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀਆਂ ਬਖਸੀਆਂ ਰੰਘਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ ਉਹਨਾਂ ਦੇ ਵਾਰਸਾਂ ਨੂੰ ਅੱਜ ਵੀ ਪੀੜਿਆ ਜਾ ਰਿਹਾ ਭਾਰਤ ਇਕੋ-ਇਕ ਅਜਿਹਾ ਦੇਸ ਹੈ ਜਿਥੇ ਜਾਤ ਧਰਮ ਦੇ ਨਾਂ ਕਤਲ ਤੱਕ ਕਰ ਦਿੱਤਾ ਜਾਦਾ ਪਰ ਇਹ ਸਮਾਜ ਕਦੇ ਇਕੱਠਾ ਨਾ ਹੋਇਆ ਮੈ ਅੱਜ ਜਿਆਦਾ ਨਹੀ ਇਕ ਦੋ ਘਟਨਾਵਾਂ ਦਾ ਜਿਕਰ ਕਰਾਗਾਂ ਪਹਿਲੀ ਘਟਨਾ ਹੈ ਬਾਲਦ ਖੁਰਦ ਦੀ ਜਿਥੇ ਇਕ ਬੱਚੇ ਦੁਆਰਾ ਕਿਸੇ ਦੇ ਪੇੜ ਤੇ ਲੱਗੇ ਅਮਰੂਦ ਤੋੜ ਲਏ ਤੇ ਉਸ ਬੱਚੇ ਦੇ ਜੋ ਹਾਲਾਤ ਬਣੇ ਨੇ ਉਹ ਕਿਸੇ ਤੋਂ ਲੁਕੇ ਨਹੀ ਗਰੀਬ ਪਰਿਵਾਰ ਇਲਾਜ ਤੱਕ ਕਰਵਾਉਣ ਤੋਂ ਅਸਮਰੱਥ ਹੈ ਸੋਚੋ ਜਦੋਂ ਅਮਰੂਦ ਤੋੜਨ ਨਾਲ ਐਡੀ ਸਜਾ ਮਿਲ ਸਕਦੀ ਆਂ ਤਾਂ ਸੋਚੋ ਉਹਨਾ ਲੋਕਾਂ ਦੇ ਅੰਦਰ ਤੁਹਾਡੇ ਲਈ ਕਿੰਨੀ ਜਹਿਰ ਹੋਵੇਗੀ ਜੋ ਤੁਹਾਡੇ ਬੱਚੇ ਤੱਕ ਨਿਗਲ ਰਹੀ ਹੈ ਆਓ ਹੁਣ ਹਿਰਦੇ ਵਲੂੰਧਰਨ ਵਾਲੀ ਘਟਨਾ ਦਾ ਜਿਕਰ ਕਰੀਏ ਇਹ ਵੀ ਕਹਾਣੀ ਮੇਰੇ ਜਿਲਾ ਮਾਨਸਾ ਦੇ ਪਿੰਡ ਰੁੜਕੀ ਦੀ ਜਿੱਥੇ ਇਕ ਮਹਿਜ 13 ਸਾਲ ਦੇ ਬੱਚੇ ਤੇ ਕਬੂਤਰ ਚੋਰੀ ਕਰਨ ਦਾ ਇਲਜ਼ਾਮ ਲਾਇਆ ਗਿਆ ਤੇ ਬੱਚੇ ਦੇ ਘਰ ਜਾ ਵੀ ਇਹੋ ਧਮਕੀਆਂ ਦਿੱਤੀਆਂ ਗਈਆ ਕੇ ਅੱਜ ਅਸੀ ਤੁਹਾਡੇ ਬੱਚੇ ਨੂੰ ਛੱਡਣਾ ਨਹੀ ਮਾਰ ਦੇਣਾ ਏ ਅਖੀਰ ਉਹੋ ਕੀਤਾ ਜਾਲਮਾਂ ਨੇ ਉਸ ਬੱਚੇ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਮਾਪੇ ਰੋਦੇ ਝੱਲ ਨਹੀ ਹੋ ਰਹੇ ਅਖੀਰ ਕੀ ਹੋਣਾ 3/4 ਸਾਲ ਸਜਾ ਉਹਨਾਂ ਫੇਰ ਵਾਪਸ ਆ ਜਾਣਾ ਪਰ ਮਾਪਿਆ ਦਾ ਉਹ ਬੱਚਾ ਜੋ ਕਬੱਡੀ ਦਾ ਟੌਪ ਦਾ ਖਿਡਾਰੀ ਸੀ ਉਸ ਨੇ ਮੁੜਕੇ ਕਦੇ ਨਹੀ ਆਉਣਾ ਇਹ ਹੋ ਸਕਦਾ ਕੇ ਪੁੱਤ ਲਈ ਇਨਸਾਫ ਮੰਗਦੇ ਮੰਗਦੇ ਮਾਪੇ ਵੀ ਇਸ ਦੁਨੀਆ ਤੋਂ ਤੁਰ ਜਾਣ ਸਜਾ ਹੀ ਨਾ ਹੋਵੇ ਜਾਂ ਕਿਸੇ ਸਿਆਸੀ ਦਬਾਅ ਹੇਠ ਗਰੀਬ ਪਰਿਵਾਰ ਨੂੰ ਕੁਝ ਪੈਸੇ ਦੇ ਕੇ ਚੁੱਪ ਕਰਵਾਇਆ ਜਾਵੇ ਅਸੀ ਕਿੰਨੇ ਲਾਚਾਰ ਹੋ ਗਏ ਹਾਂ ਇਹ ਦੱਸ ਦੇਈਏ ਕੇ ਇਹ ਘਟਨਾਵਾਂ ਜਿਆਦਾਤਰ ਮਾਲਵੇ ਵਿੱਚ ਹੀ ਵਾਪਰਦੀਆਂ ਹਨ ਕੁਝ SC ਸਮਾਜ ਦੇ ਲੀਡਰ ਕਹਾਉਂਦੇ ਤਾਂ ਸਮਾਜ ਦੇ ਹਨ ਪਰ ਉਹ ਬੁਰਕੀ ਦੇ ਯਾਰ ਨੇ ਇਸ ਲਈ ਮੈ ਹੱਥ ਜੋੜਦਾ ਆਪਣੇ SC ਸਮਾਜ ਦੇ ਲੋਕਾਂ ਨੂੰ ਵੀਰੋ ਭੈਣੋ ਜੇਕਰ ਆਪਣੇ ਬੱਚਿਆ ਦੇ ਲਈ ਚੰਗਾ ਭਵਿੱਖ ਲਿਆਉਣਾ ਹੈ ਭੇੜੀਆ ਤੋਂ ਆਪਣੇ ਬੱਚਿਆ ਦੀ ਰਾਖੀ ਕਰਨੀ ਹੈ ਨਸਲਾਂ ਬਚਾਉਣੀਆਂ ਨੇ ਤਾਂ ਤੁਹਾਡਾ ਆਪਣਾ ਰਾਜ ਜਰੂਰੀ ਮੇਰੀ ਲੀਡਰਾਂ ਨੂੰ ਬੇਨਤੀ ਹੈ ਕੇ ਤੁਸੀ ਇੱਕ ਪਲੇਟਫਾਰਮ ਤੇ ਇੱਕਠੇ ਹੋ ਕੇ ਸਮਾਜ ਦੀ ਲੜਾਈ ਲੜੋ ਇਹ ਨਿੱਕੇ ਨਿੱਕੇ ਸੰਗਠਨਾਂ ਸੁਸਾਇਟੀਆਂ ਸਭਾਂਵਾ ਨੇ ਸਾਨੂੰ ਵੰਡ ਰੱਖਿਆ ਸਾਡੀ ਤਾਕਤ ਦੋਫਾੜ ਕਰ ਰੱਖੀ ਆ ਅਓ ਰਲਮਿਲ ਕੇ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਮੰਜਲ ਤੱਕ ਪਹੁੰਚਾਈਏ ਜੇਕਰ ਅੱਜ ਵੀ ਇੱਕੱਠੇ ਨਾ ਹੋਏ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ ਖਾਸਕਰ ਸਾਡੀਆ ਆਉਣ ਵਾਲੀਆ ਪੀੜੀਆ ਲਈ
ਜਗਤਾਰ ਫਤਿਹਪੁਰ



