ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਵੱਲੋਂ ਸਲਾਨਾ ਸ਼ਾਹੂ ਮੇਲਾਂ ਹਰ ਸਾਲ ਦੀ ਤਰ੍ਹਾਂ ਡਾ ਬੀ ਆਰ ਅੰਬੇਡਕਰ ਪਾਰਕ ਹਦੀਆਬਾਦ ਸਥਿਤ ਕਮਿਊਨਿਟੀ ਹਾਲ ਵਿਖੇ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਰਾਮੇਸ਼ ਕੌਲ ਅਤੇ ਪ੍ਰਧਾਨ ਸ੍ਰੀ ਮਤੀ ਸੀਤਾ ਕੌਲ ਦੀ ਅਗਵਾਈ ਹੇਠ ਅਯੋਜਿਤ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਮਾਸਟਰ ਜਸਵੀਰ ਸਿੰਘ ਅਤੇ ਹਰਜਿੰਦਰ ਸਿੰਘ ਧਨੋਆ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਚਿਰੰਜੀ ਲਾਲ ਕਾਲਾ ਕੌਂਸਲਰ ਸ਼ਾਮਲ ਹੋਏ । ਸਟੇਜ ਦਾ ਸੰਚਾਲਨ ਕਰਦੇ ਹੋਏ ਰਾਮੇਸ਼ ਕੌਲ ਨੇ ਦੱਸਿਆ ਕਿ ਛੱਤਰਪਤੀ ਸ਼ਾਹੂ ਜੀ ਮਹਾਰਾਜ ਦੇ ਕਾਰਜ਼ ਕਾਲ ਦੁਰਾਨ ਭਾਰਤੀ ਰਿਆਸਤਾਂ ਦੇ ਇੱਕ ਅਜਿਹੇ ਸ਼ਾਸਕ ਹੋਏ ਸਨ ਜਿਨ੍ਹਾਂ ਨੇ ਆਪਣੇ ਰਿਆਸਤ ਦੇ ਪਿੰਡ ਪਿੰਡ ਜਾਕੇ ਲੋਕਾਂ ਦੇ ਦੁੱਖ ਦਰਦ ਨੂੰ ਸਮਝਿਆ ਅਤੇ ਉਨ੍ਹਾਂ ਦੀਆਂ ਤਕਲੀਫਾਂ ਨੂੰ ਦੂਰ ਕੀਤਾ। ਉਨ੍ਹਾਂ ਤੋਂ ਬਾਅਦ ਕੋਹਲਾਪੁਰ ਨੂੰ ਕੋਈ ਵੀ ਐਸਾ ਰਾਜਾ ਨਹੀਂ ਮਿਲਿਆ ਜੋ ਜਨਤਾ ਦਾ ਵਿਸ਼ਵਾਸ ਜਿੱਤ ਸਕਦਾ ਸੀ। ਕਿਉਂ ਕਿ ਸ਼ਾਹੂ ਜੀ ਮਹਾਰਾਜ ਜੀ ਲੋਕਾਂ ਦੀਆਂ ਤਕਲੀਫਾਂ ਨੂੰ ਸਮਝਦੇ ਸਨ ਅਤੇ ਉਨ੍ਹਾਂ ਦਾ ਹਲ ਕਰਦੇ ਸਨ।26 ਜੁਲਾਈ 1902 ਨੂੰ ਸ਼ਾਹੂ ਜੀ ਮਹਾਰਾਜ ਨੇ ਆਪਣੇ ਰਾਜ ਵਿੱਚ ਐਸ ਸੀ/ ਐਸ ਟੀ/ਓ ਬੀ ਸੀ ਵਾਸਤੇ 50% ਰਿਜ਼ਰਵੇਸ਼ਨ ਦਾ ਹੁਕਮ ਲਾਗੂ ਕੀਤਾ। ਉਨ੍ਹਾਂ ਨੇ ਇਸ ਕ੍ਰਾਂਤੀਕਾਰੀ ਉਪਰਾਲੇ ਨੂੰ ਦੇਖਦੇ ਹੋਏ ਮਹਾਰਾਣੀ ਵਿਕਟੋਰੀਆ ਨੇ ਸ਼ਾਹੂ ਜੀ ਨੂੰ ਮਹਾਰਾਜਾ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਚਿਰੰਜੀ ਲਾਲ ਕਾਲਾ ਕੌਂਸਲਰ ਤੋਂ ਇਲਾਵਾ ਬਸਪਾ ਆਗੂ ਆਸ਼ਾ ਰਾਣੀ ਅਤੇ ਮੱਖਣ ਚੌਹਾਨ ਨੇ ਵੀ ਸ਼ਾਹੂ ਜੀ ਮਹਾਰਾਜ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਤੇ ਚਾਨਣਾ ਪਾਇਆ। ਗਾਇਕ ਅਮਰਜੀਤ ਕੌਲ, ਹਰਨਾਮ ਸਿੰਘ ਬਹਿਲਪੁਰੀ,ਦੇਵ ਵਿਰਕ, ਬਲਵੀਰ ਰਾਗਣੀ, ਰੀਟਾ ਸਿੱਧੂ, ਕੋਮਲ ਝੰਜੂਆ, ਲਸ਼ਕਰ ਸੰਗਰੂਦੀ ਨੇ ਮਿਸ਼ਨਰੀ ਗੀਤਾਂ ਰਾਹੀਂ ਮਿਸ਼ਨਰੀ ਲੋਕਾਂ ਨੂੰ ਕੀਲੀ ਰੱਖਿਆ। ਬੱਚਿਆਂ ਨੇ ਭੰਗੜੇ ਪਾਏ, ਗੀਤ ਗਾਏ ਅਤੇ ਮਿਸ਼ਨਰੀ ਬੋਲੀਆਂ ਪਾ ਕੇ ਮੰਨ ਮੋਇਆ। ਇਸ ਟਾਇਮ ਕੇਕ ਕੱਟ ਕੇ ਸੈਲੀਵਰੇਸ਼ਨ ਵੀ ਕੀਤਾ।ਆਏ ਹੋਏ ਮਹਿਮਾਨਾਂ ਨੂੰ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਹੱਥ ਲਿਖਤ ਬੁੱਧ ਅਤੇ ਉਨ੍ਹਾਂ ਦਾ ਧਮ ਗ੍ਰੰਥ ਦੇ ਕੇ ਸਨਮਾਨਿਤ ਵੀ ਕੀਤੇ ਗਏ। ਅਖੀਰ ਵਿੱਚ ਰਾਮੇਸ਼ ਕੌਲ ਅਤੇ ਸੀਤਾ ਕੌਲ ਜੀ ਨੇ ਆਏ ਹੋਏ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਬਿਹਾਰੀ ਲਾਲ ਮਾਹੀ, ਬਲਦੇਵ ਰਾਜ ਬਾਹਮਣੀਆਂ, ਤਰਸੇਮ ਬੱਧਣ ਰਿਟਾ ਐਸ ਡੀ ਓ,ਦੇਵ ਰਾਜ ਸੁਮਨ, ਮਾਸਟਰ ਕੁਲਦੀਪ ਸਿੰਘ, ਰਾਧੇਸ਼ਾਮ, ਚਮਨ ਲਾਲ, ਅਮਰੀਕ ਲਾਲ ਕੌਲ,ਕਿਸੌਰੀ ਲਾਲ ਕੌਲ, ਸੁਰਿੰਦਰ ਕੌਰ, ਗੁਰਦਿਆਲ ਰਾਮ, ਲੁਭਾਇਆ ਰਾਮ, ਸਰਬਜੀਤ ਕੌਲ, ਬਿੰਦਰ ਕੌਲ, ਨੀਲਮ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।
ਡਾ ਬੀ ਆਰ ਅੰਬੇਡਕਰ ਜੀ ਕਮਿਊਨਿਟੀ ਹਾਲ ਵਿੱਚ ਕਰਾਇਆ ਗਿਆ ਛੱਤਰਪਤੀ ਸ਼ਾਹੂ ਮੇਲਾਂ ਸ਼ਾਹੂ ਜੀ ਮਹਾਰਾਜ ਦੇ ਰਾਜ ਚ ਦਲਿਤਾਂ ਨੂੰ ਮਿਲੇ ਮਨੁੱਖੀ ਅਧਿਕਾਰ –ਰਾਮੇਸ਼ ਕੌਲ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



