(ਸਮਾਜ ਵੀਕਲੀ)
ਲੋਕਾਂ ਦੀ ਕਿਉਂ ਖੋਲੇ ਤਾਕੀ,
ਕਦੇ ਆਪਣੇ ਅੰਦਰ ਮਾਰ ਲੈ ਝਾਤੀ।
ਐਬ ਲੋਕਾਂ ਦੇ ਦਿਸਦੇ ਕਿਉਂ ਨੇ,
ਸਾਡੇ ਖੁਦ ਦੇ ਛਿਪਦੇ ਕਿਉਂ ਨੇ।
ਸਮਝਣ ਦੀ ਜੇ ਕੋਸ਼ਿਸ ਕਰੀਏ,
ਫ਼ਿਰ ਨਾ ਰਹਿਣੀ ਕੋਈ ਵੀ ਬਾਕੀ।
ਲੋਕਾਂ ਦੀ ਕਿਉਂ ਖੋਲੇ ਤਾਕੀ,
ਕਦੇ ਆਪਣੇ ਅੰਦਰ ਮਾਰ ਲੈ ਝਾਤੀ।
ਮੈਂ ਮੈਂ ਦਾ ਕਿਉਂ ਪਾਉਂਦਾ ਰੌਲ਼ਾ,
ਮੈਂ ਨੂੰ ਛੱਡ ਮਨ ਕਰ ਲੈ ਹੌਲਾ।
ਸੁਣ ਬਾਣੀ ਜੇ ਅਸਰ ਨਾ ਹੋਇਆ,
ਲੱਖ ਵਾਰੀ ਭਾਵੇਂ ਪੜ੍ਹ ਲੈ ਸਾਕੀ।
ਲੋਕਾਂ ਦੀ ਕਿਉਂ ਖੋਲੇ ਤਾਕੀ,
ਕਦੇ ਆਪਣੇ ਅੰਦਰ ਮਾਰ ਲੈ ਝਾਤੀ।
ਖੁਦ ਨੂੰ ਵੀ ਸਮਝਾ ਲੈ ਬੰਦੇ,
“ਕਮਲੇਸ਼” ਤੇਰੇ ਤੋਂ ਸਾਰੇ ਹੀ ਚੰਗੇ।
ਹੰਕਾਰ ਦੇ ਨਾਲ ਤੂੰ ਫਟਿਆ ਫ਼ਿਰਦਾ,
ਖ਼ੁਦ ਨੂੰ ਵੀ ਜ਼ਰਾ ਲਾ ਲੈ ਟਾਕੀ।
ਲੋਕਾਂ ਦੀ ਕਿਉਂ ਖੋਲ੍ਹੇ ਤਾਕੀ,
ਕਦੇ ਆਪਣੇ ਅੰਦਰ ਮਾਰ ਲੈ ਝਾਤੀ।
ਸ਼ਾਹਕੋਟੀ ਕਮਲੇਸ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly