ਗਰਭਵਤੀ ਔਰਤਾਂ ਨੂੰ ਪੌਸਟਿਕ ਖਾਣੇ ਬਾਰੇ ਜਾਗਰੂਕਤਾ ਕੈਂਪ ਲਗਾਇਆ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੋਸ਼ਣ ਮਾਹ ਨੂੰ ਧਿਆਨ ਵਿੱਚ ਰੱਖਦੇ ਹੋਏ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਜਿਲਾ ਯੂਥ ਅਫਸਰ ਮੈਡਮ ਅੰਜਲੀ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਜੱਖਲਾਂ ਵਿੱਚ ਬਲਾਕ ਧੂਰੀ ਦੇ ਵਲੰਟੀਅਰ ਅਮਨਦੀਪ ਸਿੰਘ ਅਤੇ ਸਕਿੰਦਰ ਸਿੰਘ ਦੁਆਰਾ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਗਰਭਵਤੀ ਔਰਤਾਂ ਨੂੰ ਪੌਸਟਿਕ ਖਾਣੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਛਾਤੀਆਂ ਦੇ ਕੈਂਸਰ ਬਾਰੇ ਵੀ ਜਾਗਰੂਕ ਕੀਤਾ ਗਿਆ। ਅਮਨਦੀਪ ਸਿੰਘ ਜਿੰਨਾ ਨੇ ਪਿਛਲੇ ਸਾਲ ਕਿਤਾਬ ਇਨਸਾਨੀਅਤ ਲਿਖੀ, ਇੱਕ ਉੱਘੇ ਲਿਖਾਰੀ ਦੇ ਨਾਲ ਨਾਲ, ਉੱਘੇ ਸਮਾਜ ਸੇਵੀ ਵੀ ਹਨ ਜੋ ਲੰਮੇ ਸਮੇਂ ਤੋਂ ਨਿਰੰਤਰ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਯੋਗਦਾਨ ਦਿੰਦੇ ਆ ਰਹੇ ਹਨ। ਉਨ੍ਹਾਂ ਦੇ ਇਹਨਾਂ ਸਮਾਜ ਸੇਵੀ ਉਪਰਾਲਿਆਂ ਲਈ ਬਹੁਤ ਬਹੁਤ ਪਿਆਰ ਸਤਿਕਾਰ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਸਬੰਧੀ ਸਾਹਿਤ ਵੰਡਿਆਂ
Next article“ਆਪਣੇ ਅੰਦਰ ਝਾਤੀ”