ਸੀ.ਟੀ.ਗਰੁੱਪ ਆਫ ਕਾਲੇਜ ਦੇ ਵਿਦਿਆਰਥੀਆਂ ਨੂੰ ਸ਼ੇਅਰ ਬਜਾਰ ਪ੍ਰਤੀ ਕੀਤਾ ਜਾਗਰੂਕ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੋਰੋਨਾ ਕਾਲ ਪਿੱਛੋ ਜਿੰਨੀ ਤੇਜੀ ਨਾਲ ਦੇਸ਼ ਵਿੱਚ ਸ਼ੇਅਰ ਬਜਾਰ ਵਿੱਚ ਟ੍ਰੇਡਿੰਗ ਕਰਨ ਲੋਕ ਉੱਤਰੇ ਤੇ ਉਨ੍ਹਾਂ ਵਿੱਚੋ 90 ਫੀਸਦੀ ਨੇ ਆਪਣਾ ਪੈਸਾ ਗਵਾਇਆ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਖਾਸਕਰ ਨੌਜਵਾਨ ਪੀੜ੍ਹੀ ਨੂੰ ਇਸ ਰੁਝਾਨ ਤੋਂ ਬਚਣ ਦੀ ਲੋੜ ਹੈ, ਇਹ ਪ੍ਰਗਟਾਵਾ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਦੇ ਐੱਮ.ਡੀ. ਪਰਮਜੀਤ ਸਿੰਘ ਸੱਚਦੇਵਾ ਵੱਲੋਂ ਸੀ.ਟੀ.ਗਰੁੱਪ ਆਫ ਕਾਲੇਜ ਜਾਲੰਧਰ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾ ਤਹਾਨੂੰ ਖੁਦ ਨੂੰ ਮਾਨਸਿਕ ਤੌਰ ’ਤੇ ਤਿਆਰ ਕਰਨਾ ਪਵੇਗਾ ਤੇ ਫਿਰ ਟ੍ਰੇਡਿੰਗ ਦੀ ਸੋਚ ਨੂੰ ਛੱਡ ਕੇ ਮਿਊਚਲ ਫੰਡ ਜਾਂ ਫਿਰ ਲੰਬੇ ਸਮੇਂ ਦੇ ਨਿਵੇਸ਼ ਉੱਪਰ ਧਿਆਨ ਕੇਂਦਰਿਤ ਕਰਨਾ ਪਵੇਗਾ ਜਿਸ ਪਿੱਛੋ ਚੰਗੇ ਨਤੀਜੇ ਆਉਣ ਦੀ ਮਜ਼ਬੂਤ ਸੰਭਾਵਨਾ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਅੱਜ ਨੌਜਵਾਨ ਵਰਗ ਬਹੁਤ ਤੇਜ਼ੀ ਨਾਲ ਪੈਸਾ ਕਮਾਉਣ ਦੇ ਚੱਕਰ ਵਿੱਚ ਟ੍ਰੇਡਿੰਗ ਜਰੀਏ ਆਪਣਾ ਜਾਂ ਮਾਪਿਆਂ ਦਾ ਪੈਸਾ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰ ਰਿਹਾ ਹੈ ਲੇਕਿਨ ਪੈਸਾ ਕਮਾਉਣ ਦੀ ਥਾਂ ਵੱਡੀ ਗਿਣਤੀ ਵਿੱਚ ਲੋਕ ਆਪਣਾ ਪੈਸਾ ਗਵਾ ਚੁੱਕੇ ਹਨ ਜਾਂ ਫਿਰ ਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਫਲਤਾ ਲਈ ਕਦੇ ਵੀ ਕੋਈ ਸ਼ਾਰਟ ਕੱਟ ਨਹੀਂ ਹੁੰਦਾ ਇਸ ਲਈ ਤਹਾਨੂੰ ਸਬਰ-ਸੰਤੋਖ ਨਾਲ ਜ਼ਿੰਦਗੀ ਵਿੱਚ ਅੱਗੇ ਵੱਧਣ ਤੇ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਿਵੇਸ਼ ਦੇ ਰੂਪ ਵਿੱਚ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਸ ਦੇ ਚੰਗੇ ਨਤੀਜੇ ਇੱਕ ਦਿਨ ਸਾਹਮਣੇ ਵੀ ਆਉਦੇ ਹਨ। ਇਸ ਸਮੇਂ ਕਾਲੇਜ ਡਾਇਰੈਕਟਰ ਡਾ. ਜਸਦੀਪ ਕੌਰ ਧਾਮੀ ਵੱਲੋਂ ਪਰਮਜੀਤ ਸੱਚਦੇਵਾ ਦਾ ਕਾਲੇਜ ਪੁੱਜਣ ਉੱਪਰ ਜਿੱਥੇ ਸਵਾਗਤ ਕੀਤਾ ਉੱਥੇ ਹੀ ਵਡਮੁੱਲੇ ਵਿਚਾਰ ਵਿਦਿਆਰਥੀਆਂ ਦੇ ਨਾਲ ਸਾਂਝੇ ਕਰਨ ਪ੍ਰਤੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪਿ੍ਰੰਸੀਪਲ ਡਾ. ਨਿਤਿਨ ਅਰੋੜਾ, ਵਿਭਾਗ ਮੁੱਖੀ ਮਲਕੀਤ ਸਿੰਘ, ਸਹਾਇਕ ਪ੍ਰੋਫੈਸਰਾਂ ਵਿੱਚ ਮਿਸਟਰ ਕਾਰਤਿਕ, ਅਨੁਜ ਸ਼ਰਮਾ, ਅੰਜਲੀ ਜੋਸ਼ੀ, ਸਪਨਾ ਸ਼ਰਮਾ, ਮੋਹਿਨੀ, ਚਰਨਜੀਤ ਕੌਰ, ਸੁਪਰਿਯਾ ਮਹਾਜਨ, ਤਨਵੀ ਵਰਮਾ, ਰਮਨਦੀਪ ਕੌਰ ਸਿੱਧੂ, ਰਮਨਦੀਪ ਕੌਰ ਭਾਟੀਆ, ਹਰਪ੍ਰੀਤ ਕੌਰ, ਵਿਵੇਕਾ ਆਦਿ ਹਾਜਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly