“ਵਿਰਸੇ ਦੀ ਸ਼ਾਨ” ਗੀਤ ਦਾ ਸਿੰਗਲ ਟਰੈਕ ਪੋਸਟਰ ਲੋਕ ਅਰਪਿਤ

ਲੁਧਿਆਣਾ/ਬਲਬੀਰ ਸਿੰਘ ਬੱਬੀ -ਪੰਜਾਬੀ ਵਿਰਸੇ ਨੂੰ ਪੂਰੀ ਤਰ੍ਹਾਂ ਸਮਰਪਿਤ ਪੰਜਾਬੀ ਲੋਕ ਗਾਇਕ ਸੁਰਜੀਤ ਆਲੀਵਾਲ ਦੇ ਗਾਏ ਅਤੇ ਪ੍ਰਸਿੱਧ ਗੀਤਕਾਰ ਅਮਰੀਕ ਸਿੰਘ ਤਲਵੰਡੀ ਦੇ ਲਿਖੇ ਬਹੁਤ ਹੀ ਪਿਆਰੇ ਗੀਤ “ਵਿਰਸੇ ਦੀ ਸ਼ਾਨ” ਦਾ ਪੋਸਟਰ ਅੱਜ ਮੁੱਲਾਂਪੁਰ ਦਾਖਾ ਵਿਖੇ ਲੋਕ ਅਰਪਿਤ ਕੀਤਾ ਗਿਆ।ਇਸ ਲੋਕ ਅਰਪਿਤ ਦੀ ਰਸਮ ਮੁੱਲਾਂਪੁਰ ਦਾਖਾ ਦੇ ਐੱਮ.ਐੱਲ.ਏ.ਸ: ਮਨਪ੍ਰੀਤ ਸਿੰਘ ਇਆਲੀ ਅਤੇ ਸ਼ਹਿਰ ਦੀਆਂ ਮਾਇਆਨਾਜ਼ ਹਸਤੀਆਂ ,ਐਡਵੋਕੇਟ ਸ:ਜਸਵੀਰ ਸਿੰਘ ਸਿੱਧੂ,ਸਾਬਕਾ ਚੈਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ,ਸਵਰਨ ਸਿੰਘ ਸਿੱਧੂ , ਪ੍ਰਧਾਨ ਰਣਧੀਰ ਸਿੰਘ ਸੇਖੋਂ ਸਟੇਟ ਐਵਾਰਡੀ ਮਾਸਟਰ ਅਜਮੇਲ ਸਿੰਘ ਮੋਹੀ , ਸਰਪੰਚ ਲਖਵੀਰ ਸਿੰਘ, ਮਾਸਟਰ ਸੁਖਵਿੰਦਰ ਸਿੰਘ ਗਰੇਵਾਲ ,ਪ੍ਰੋ. ਹਰਦੇਵ ਸਿੰਘ ਗਰੇਵਾਲ , ਪੋ. ਅਮਰੀਕ ਸਿੰਘ ਵਿੱਰਕ , ਹਰਜਿੰਦਰ ਸਿੰਘ ਬਿੱਟੂ, ਸੁਖਵੰਤ ਸਿੰਘ ਮੋਹੀ ,  ਨਵਤੇਜ ਸਿੰਘ ਜੀਰਾ , ਪਲਵਿੰਦਰ ਸਿੰਘ ਕਾਕਾ, ਪੜੈਣ ਨੇ ਅਦਾ ਕੀਤੀ। ਇਸ ਗੀਤ ਨੂੰ ਸੰਗੀਤ ਦੀ ਪ੍ਰਸਿੱਧ ਜੋੜੀ ਕਰਨ ਪ੍ਰਿੰਸ ਨੇ ਸੰਗੀਤਵਧ ਕੀਤਾ ਹੈ। ਸਾਰੇ ਮਹਿਮਾਨਾਂ ਨੇ ਗੀਤ ਸੁਣ ਕੇ ਪੰਜਾਬੀ ਵਿਰਸੇ ਨੂੰ ਸਮਰਪਿਤ ਜੋੜੀ ਸੁਰਜੀਤ ਆਲੀਵਾਲ ਅਤੇ ਅਮਰੀਕ ਸਿੰਘ ਤਲਵੰਡੀ ਨੂੰ ਢੇਰ ਸਾਰੀਆਂ ਮੁਬਾਰਕਾਂ ਅਤੇ ਸ਼ੁਭ ਕਾਮਾਨਵਾਂ ਦਿੱਤੀਆਂ ਅਤੇ ਇਹ ਵੀ ਆਖਿਆਂ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਅਜਿਹੇ ਹੋਰ ਵੀ ਸਭਿਆਚਾਰਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਂਦੇ ਰਹੋ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸੀਂ ਆਪਣੀਆਂ ਸੋਚਾਂ ਦੇ ਗੁਲਾਮ ਹਾਂ?
Next articleਪੰਜਾਬੀ ਗਾਇਕੀ ਦੀ ਨਸ਼ੇ, ਹਥਿਆਰ, ਫੁਕਰੇਪਣ ਵਾਲੀ ਅਸੱਭਿਅਕ ਸ਼ਬਦਾਵਲੀ ਚਿੰਤਾਜਨਕ