ਜਿਉਣਾ ਦੁੱਭਰ 

  ਸ਼ੁਕਰ ਦੀਨ ਕਾਮੀਂ
(ਸਮਾਜ ਵੀਕਲੀ)
ਪੱਤਰਕਾਰ ਦਲਾਲਾਂ ਨੇਂ ਕੁੱਝ ਬੀਜ਼ ਨਫ਼ਰਤੀ ਬੋਇਆ।
ਏਸ ਲਹਰ ਵਿੱਚ ਕੁੱਝ ਧਰਮਾਂ ਦਾ ਜਿਉਣਾ ਦੁੱਭਰ ਹੋਇਆ।
ਮਹਿੰਗਾਈ ਦੀ ਬਾਤ ਨਹੀਂ ਹੈ, ਭੁੱਲ ਗਏ ਬੇਰੋਜ਼ਗਾਰੀ।
ਧਰਮਾਂ ਵਿੱਚ ਉਲਝਾਗੇ ਮਿਲਕੇ, ਝੂਠੇ ਸਤਾ ਪੁਜਾਰੀ।
ਮਾਲਾ ਦੇ ਹੈ ਮਣਕੇ ਵਾਂਗੂ,ਹਰ ਇਨਸਾਨ ਪਰੋਇਆ।
ਏਸ ਦੌਰ ਕੁੱਝ ਕੌਮਾਂ ਦਾ ਜਿਉਣਾ ਦੁੱਭਰ ਹੋਇਆ।
ਸਾਰਾ ਦਿਨ ਹੀ ਹਿੰਦੂ ਮੁਸਲਿਮ, ਵਿੱਚ ਡਿਬੇਟਾਂ ਹੁੰਦੀ।
ਗੁੰਡਾਰਦੀ ਸੜਕਾਂ ਉੱਤੇ ਆਸਮਾਨ ਨੂੰ ਛੂੰਹਦੀ।
ਗੁੰਡਿਆਂ ਨੇ ਹਥਿਆਰ ਉੱਠਾ ਕੇ, ਆਪਣਾਂ ਆਪਾ ਖੋਇਆ।
ਏਸ ਦੌਰ ਵਿੱਚ ਕੁੱਝ ਧਰਮਾਂ ਦਾ ਜਿਉਣਾ ਦੁੱਭਰ ਹੋਇਆ।
ਦੂਰ ਬੜੀ ਹੈ ਅਗਨੀ ਪਹੁੰਚੀ, ਸਿਸਟਮ ਵਿਚੋਂ ਚੱਲਕੇ।
ਸ਼ਾਂਤ ਨਹੀਂ ਹੈ ਹਜੇ ਵੀ ਰਾਜਾ,ਪਰਜਾ ਬਹਿ ਗਈ ਜਲਕੇ।
ਮਾਰੇ ਡਰ ਦੇ ਚੈਨ ਨਾਲ ਵੀ,ਨਾ ਜਾਂਦਾ ਹੈ ਸੋਇਆ ।
ਐਸ ਦੌਰ ਵਿੱਚ ਕੁੱਝ ਧਰਮਾਂ ਦਾ ਜਿਉਣਾ ਦੁੱਭਰ ਹੋਇਆ।
ਅਮਨ ਚੈਨ ਦਾ ਪਾਠ ਪੜਾਕੇ ਅਪਣਾ ਜਨਮ ਸੰਵਾਰੋ।
“ਕਾਮੀ ਵਾਲਾ ਖ਼ਾਨ” ਆਖਦਾ ਅਣਖਾਂ ਨਾ ਲਲਕਾਰੋ।
ਜੇ ਦਾਮਨ ਤੇ ਦਾਗ਼ ਲੱਗ ਗਿਆ, ਜਾਣਾ ਨਹੀਂ ਫਿਰ ਧੋਇਆ।
ਏਸ ਦੇਸ ਵਿੱਚ ਕੁੱਝ ਕੌਮਾਂ ਦਾ ਜਿਉਣਾ ਦੁੱਭਰ ਹੋਇਆ।
     ਸ਼ੁਕਰ ਦੀਨ ਕਾਮੀਂ ਖੁਰਦ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰ ਰਹੀ ਸੰਵੇਦਨਾ 
Next articleਦੁਨੀਆਂ