ਪੰਜਾਬੀ ਗਾਇਕ ਅੰਮ੍ਰਿਤ ਪਾਲਾ ਅਤੇ ਗੀਤਕਾਰ ਮਨਮੋਹਣ ਜੱਖੂ (ਜੱਖੂ ਜਰਮਨ) ਦੇ ਟਰੈਕ ‘ ਸੱਜਣਾਂ ‘ਦੀ ਸੂਟਿੰਗ ਮੁਕੰਮਲ ਜਲਦ ਰਿਲੀਜ਼

ਜਲੰਧਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬੀ ਗਾਇਕ ਅੰਮ੍ਰਿਤ ਪਾਲਾ ਦੇ ਸਿੰਗਲ ਟਰੈਕ ‘ ਸੱਜਣਾਂ ‘ ਦੀ ਸੂਟਿੰਗ ਮੁਕੰਮਲ ਕਰ ਲਈ ਗਈ ਹੈ। ਗੁਰਮੁੱਖ ਸਿੰਘ ਲੁਹਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਗਾਇਕ ਅੰਮ੍ਰਿਤ ਪਾਲਾ ਦੇ ਗੀਤ ਦੀ ਸੂਟਿੰਗ ਪੂਰੀ ਤਰ੍ਹਾਂ ਮੁਕੰਮਲ ਕਰ ਲਈ ਗਈ ਹੈ।

ਇਹ ਗੀਤ ਪੰਜਾਬ ਦੀ ਨਾਮਵਰ ਕੰਪਨੀ ਐਮ ਟ੍ਰੈਕ ਬੀਟ,ਐਮ ਟ੍ਰੈਕ ਇੰਟਰਟੇਨਮੈਂਟ ਗੁਰਾਇਆ ਦੇ ਲੈਬਲ ਹੇਠ ਪੰਜਾਬੀ ਦੇ ਮਹਾਨ ਗੀਤਕਾਰ ਮੱਖਣ ਲੁਹਾਰਾਂ ਵਾਲਾ ਅਤੇ ਨਾਮਵਰ ਗੀਤਕਾਰ ਗੋਰਾ ਢੇਸੀ ਵਲੋਂ ਬਹੁਤ ਹੀ ਵੱਡੇ ਪੱਧਰ ਤੇ ਜਲਦ ਹੀ ਟੀ ਵੀ ਚੈਨਲਾਂ, ਯੂ-ਟਿਊਬ ਅਤੇ ਅਲੱਗ ਅਲੱਗ ਸਾਇਟਾਂ ਤੇ ਰਿਲੀਜ਼ ਕਰਕੇ ਆਪ ਸਭ ਦੇ ਰੂਬਰੂ ਕੀਤਾ ਜਾਵੇਗਾ। ਸੱਜਣਾਂ ਗੀਤ ਦੇ ਗੀਤਕਾਰ ਮਨਮੋਹਣ ਜੱਖੂ ( ਜੱਖੂ ਜਰਮਨ )ਨੇ ਇਸ ਗੀਤ ਦੇ ਲਫਜਾਂ ਵਿੱਚ ਪੂਰੀ ਰੂਹਦਾਰੀ ਦੇ ਨਾਲ ਆਪਣੇ ਦਿਲ ਦੇ ਬਹੁਤ ਹੀ ਕਰੀਬ ਤੋਂ ਇੱਕ ਬਹੁਤ ਹੀ ਮਹੱਤਵਪੂਰਣ ਸਟੋਰੀ ਦੀ ਸਿਰਜਣਾ ਕੀਤੀ ਹੋਈ ਹੈ, ਇਸ ਗੀਤ ਵਿੱਚ ਬਹੁਤ ਹੀ ਪ੍ਭਾਵਸਾਲੀ ਲੇਖਣੀ ਕਾਬਲੇ ਤਾਰੀਫ਼ , ਗਾਇਕ ਅੰਮ੍ਰਿਤ ਪਾਲਾ ਨੇ ਆਪਣੀ ਦਮਦਾਰ ਗਾਇਕੀ ਦੇ ਨਾਲ ਪੂਰਾ ਲਫਜਾ ਦੇ ਨਾਲ ਨਿਭਾਅ  ਕੀਤਾ ਹੈ, ਜੋ ਹਰ ਸੁਨਣ ਵਾਲੇ ਤੇ ਗਹਿਰਾ ਅਸਰ ਕਰੇਗਾ।

ਸੱਜਣਾਂ ਗੀਤ ਦੇ ਸੰਗੀਤਕਾਰ ਰਮਨ ਰਾਹੀਂ, ਅਤੇ ਰਾਹੁਲ ਸਿੱਧੂ  ਦੁਆਰਾ ਬਹੁਤ ਹੀ ਵਧੀਆ ਤਰੀਕੇ ਨਾਲ ਸੰਗੀਤ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਡਾਇਰੈਕਟਰ ਕਰਨ ਵਰਮਾ ਨੇ ਬਹੁਤ ਹੀ ਅਲੱਗ ਅਲੱਗ ਲੁਕੇਸਨਾ ਤੋਂ ਤਿਆਰ ਕੀਤਾ ਹੋਇਆ ਹੈ, ਜੋ ਹਰ ਇੱਕ ਵੇਖਣ ਸੁਨਣ ਵਾਲੇ ਦੀ ਪਹਿਲੀ ਪਸੰਦ ਬਣੇਗਾ। ਸੱਜਣਾਂ ਗੀਤ ਦੇ ਮਾਡਲ ਪਿ੍ੰਸ ਅਤੇ ਸਹਿਯੋਗੀ ਮਾਡਲ ਮਿਸ ਮੁਸਕਾਨ ਨੇ ਅਦਾਕਾਰੀ ਕਮਾਲ ਦੀ ਕੀਤੀ ਹੋਈ ਹੈ, ਬਹੁਤ ਹੀ ਸਲਾਘਾਯੋਗ ਅਦਾਕਾਰੀ, ਇਸ ਜੋੜੀ ਦੀ, ਮੈਨੂੰ ਪੂਰਾ ਵਿਸ਼ਵਾਸ ਹੈ, ਕਿ ਤੁਸੀਂ ਇਹ ਗੀਤ ਸੱਜਣਾਂ ਨੂੰ ਪਹਿਲਾਂ ਰਿਲੀਜ਼ ਕੀਤੇ ਗਏ ਗੀਤਾ ਤੋਂ ਵੀ ਜਿਆਦਾ ਮਾਣ ਸਤਿਕਾਰ ਦਿਉਂਗੇ।

Previous articleਇਹ ਹਨ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ, ਇਕ ਦਿਨ ‘ਚ 50 ਹਜ਼ਾਰ ਕਰੋੜ ਤੋਂ ਜ਼ਿਆਦਾ ਵਧੀ ਜਾਇਦਾਦ
Next articleKBC 12 : ਸਿਰਫ਼ ਇਸ ਸਵਾਲ ਦਾ ਜਵਾਬ ਨਾ ਦੇਣ ਕਾਰਨ 7 ਕਰੋੜ ਤੋਂ ਵਾਂਝੀ ਰਹਿ ਗਈ IPS ਅਧਿਕਾਰੀ ਮੋਹਿਤਾ ਸ਼ਰਮਾ