(ਸਮਾਜ ਵੀਕਲੀ)
ਵਜੀਦ ਖਾਂ ਨੇ ਮਾਤਾ ਗੁਜਰੀ ਤੇ ਲਾਲਾਂ ਨੂੰ
ਠੰਢੇ ਬੁਰਜ ਵਿੱਚ ਕਰ ਦਿੱਤਾ ਕੈਦ।
ਉਸ ਨੇ ਸੋਚਿਆ, ਠੰਢ ਤੇ ਭੁੱਖ ਤੋਂ
ਮਾਤਾ ਗੁਜਰੀ ਤੇ ਲਾਲ ਡਰ ਜਾਣਗੇ ਸ਼ਾਇਦ।
ਮਾਤਾ ਗੁਜਰੀ ਨੇ ਲਾਲਾਂ ਨੂੰ ਸਮਝਾਇਆ,
” ਧਰਮ ਨਹੀਂ ਹਾਰਨਾ, ਚਾਹੇ ਜਾਨ ਚਲੀ ਜਾਵੇ।
ਜਾਬਰ ਦੇ ਜ਼ੁਲਮ ਅੱਗੇ ਨਹੀਂ ਝੁਕਣਾ
ਭਾਵੇਂ ਉਹ ਅੱਡੀ ਚੋਟੀ ਦਾ ਜ਼ੋਰ ਲਾਵੇ।”
ਵਜੀਦ ਖਾਂ ਨੇ ਲਾਲਾਂ ਨੂੰ ਈਨ ਮੰਨਾਉਣ ਲਈ
ਕਈ ਕਿਸਮ ਦੇ ਲਾਲਚ ਤੇ ਡਰਾਵੇ ਦਿੱਤੇ।
ਪਰ ਲਾਲ ਆਪਣੇ ਧਰਮ ਤੋਂ
ਨਾ ਡੋਲਣ ਦਾ ਤਹੱਈਆ ਸੀ ਕਰ ਚੁੱਕੇ।
ਉਸ ਨੇ ਕੋਈ ਪੇਸ਼ ਨਾ ਜਾਂਦੀ ਵੇਖ ਕੇ
ਉਨ੍ਹਾਂ ਨੂੰ ਨੀਂਹਾਂ ਵਿੱਚ ਚਿਣਵਾ ਦਿੱਤਾ।
ਛੋਟੀਆਂ ਉਮਰਾਂ ‘ਚ ਉਨ੍ਹਾਂ ਸ਼ਹਾਦਤਾਂ ਦੇ ਕੇ
ਸਿੱਖੀ-ਮਹਿਲ ‘ਚ ਆਪਣਾ ਹਿੱਸਾ ਪਾ ਦਿੱਤਾ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly