ਨਿੱਕਾ ਜਿਹਾ ਬਾਲ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਮੈਂ ਹਾਂ ਨਿੱਕਾ ਜਿਹਾ ਬਾਲ
ਮੇਰੀ ਵੱਖਰੀ ਹੈ ਚਾਲ
ਮੈਂ ਖੇਡਾਂ ਰੱਜ ਰੱਜ
ਮੈਨੂੰ ਨਹੀਂ ਕੋਈ ਲੱਜ
ਮੈਂ ਖੇਡਦਾ ਹੀ ਜਾਵਾਂ
ਨੱਚ ਨੱਚ ਕੇ ਖੁਸ਼ੀ ਮਨਾਵਾਂ
ਮੈਨੂੰ ਚੀਜੀ ਖਾਣ ਦਾ ਹੈ ਸ਼ੌਂਕ
ਘਰ ਮੰਗਾ ਕੇ ਮੈਂ ਖਾਵਾਂ
ਮੈਂ ਹਾਂ ਨਿੱਕਾ ਜਿਹਾ ਬਾਲ
ਮੇਰੀ ਵੱਖਰੀ ਹੈ ਚਾਲ
ਮੈਂ ਸਾਥੀਆਂ ਨਾਲ ਖੇਡਾਂ
ਕਦੇ ਲੁਕਣ ਮੀਟੀ ਖੇਡਾਂ
ਕਦੇ ਊਚ ਨੀਚ ਖੇਡਾਂ
ਕਦੇ ਬਾਲ ਨਾਲ ਖੇਡਾਂ
ਕਦੇ ਹਾਕੀ ਮੈਂ ਖੇਡਾਂ
ਕਦੇ ਪਤੰਗ ਮੈਂ ਉਡਾਵਾਂ
ਹਵਾ ‘ ਚ ਉੱਡਦਾ ਹੀ ਜਾਵਾਂ
ਕਦੇ ਸਮਾਨ ਮੈਂ ਤੋੜਾਂ
ਕਦੇ ਮਾਰਾਂ ਚੱਕ ਰੋੜਾ
ਮੈਨੂੰ ਫ਼ਿਕਰ ਨਾ ਭੋਰਾ
ਮੈਂ ਉਡਾਂ ਵਾਂਗ ਭੌਰਾ
ਮੈਨੂੰ ਪਿਆਰੇ ਲਗਦੇ ਨੇ ਪੰਛੀ
ਜੀ ਕਰੇ ਲਵਾਂ ਪੰਛੀ ਪਾਲ਼
ਮੈਂ ਹਾਂ ਨਿੱਕਾ ਜਿਹਾ ਬਾਲ
ਮੇਰੀ ਵੱਖਰੀ ਹੈ ਚਾਲ।

ਧਰਮਿੰਦਰ ਸਿੰਘ ਮੁੱਲਾਂਪੁਰੀ

9872000461

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲੱਸਟਰ ਬਿਧੀਪੁਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਨਵੋਦਿਆ ਵਿਦਿਆਲਿਆ ਪ੍ਰੀਖਿਆ ਪਾਸ ਕਰਕੇ ਨਾਮਣਾ ਖੱਟਿਆ
Next article‘ਮੌੜ’ ਫਿਲਮ ਦੇ ਸੈੱਟਸ ਅਤੇ ਆਰਟ ਕਾਰਜ ਦੀ ,ਹਰ ਫਿ਼ਲਮੀ ਸ਼ਖ਼ਸੀਅਤ ਅਤੇ ਦਰਸ਼ਕਾਂ ਵੱਲੋਂ ਰੱਜਵੀਂ ਪ੍ਰਸੰਸਾਂ ਕੀਤੀ ਜਾ ਰਹੀ :- ਕਾਜੀ