‘ਮੌੜ’ ਫਿਲਮ ਦੇ ਸੈੱਟਸ ਅਤੇ ਆਰਟ ਕਾਰਜ ਦੀ ,ਹਰ ਫਿ਼ਲਮੀ ਸ਼ਖ਼ਸੀਅਤ ਅਤੇ ਦਰਸ਼ਕਾਂ ਵੱਲੋਂ ਰੱਜਵੀਂ ਪ੍ਰਸੰਸਾਂ ਕੀਤੀ ਜਾ ਰਹੀ :- ਕਾਜੀ

(ਸਮਾਜ ਵੀਕਲੀ)

ਹਾਲੀਆਂ ਦਿਨ੍ਹੀ ਰਿਲੀਜ਼ ਹੋਏ ਅਤੇ ਆਪਣੇ ਨਿਵੇਕਲੇ ਉਮਦਾ ਮੁਹਾਂਦਰੇ, ਬੇਹਤਰੀਣ ਨਿਰਦੇਸ਼ਨ ਅਤੇ ਸ਼ਾਨਦਾਰ ਸੈੱਟਅੱਪ ਅਧੀਨ ਚੋਖੀ ਸਲਾਹੁਤਾ ਹਾਸਿਲ ਕਰ ਰਹੀ , ਪੰਜਾਬੀ ਫ਼ਿਲਮ ‘ਮੋੜ‘ ਨੂੰ ਚਾਰ ਚੰਨ ਲਾਉਣ ਵਿਚ , ਇਸ ਫ਼ਿਲਮ ਦੇ ਨੌਜਵਾਨ ਕਲਾ ਨਿਰਦੇਸ਼ਕ ‘ਕਾਜ਼ੀ ਰਫ਼ੀਕ ਅਲੀ’ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਵੱਲੋਂ ਤਿਆਰ ਕੀਤੇ , ਇਸ ਫ਼ਿਲਮ ਦੇ ਸੈੱਟਸ ਅਤੇ ਆਰਟ ਕਾਰਜ ਦੀ , ਹਰ ਫ਼ਿਲਮੀ ਸ਼ਖ਼ਸੀਅਤ ਅਤੇ ਦਰਸ਼ਕਾਂ ਵੱਲੋਂ ਰੱਜਵੀਂ ਪ੍ਰਸੰਸ਼ਾ ਕੀਤੀ ਜਾ ਰਹੀ ਹੈ।

ਮੂਲ ਰੂਪ ਵਿਚ ਕੋਲਕੱਤਾ ਦੇ ਇਕ ਛੋਟੇ ਜਿਹੇ ਪਿੰਡ :ਸਲਾਈਦਾਹਾ’ ਨਾਲ ਸਬੰਧਤ , ਇਸ ਪ੍ਰਤਿਭਾਵਾਨ ਕਲਾ ਨਿਰਦੇਸ਼ਕ ਨੇ ਆਪਣੇ ਹੁਣ ਤੱਕ ਦੇ ਜੀਵਨ ਅਤੇ ਫ਼ਿਲਮੀ ਸਫ਼ਰ ਵੱਲ ਨਜਰਸਾਨੀ ਕਰਵਾਉਂਦਿਆਂ ਦੱਸਿਆ ਕਿ , ਉਹ ਬਚਪਣ ਸਮੇਂ ਤੋਂ ਸਿਨੇਮਾਂ ਖੇਤਰ ਨਾਲ ਜੁੜਨ ਦੀ ਤਾਂਘ ਮਨ ਵਿਚ ਰੱਖਣ ਲੱਗ ਪਏ ਹਨ , ਜਿਸ ਦੇ ਚਲਦਿਆਂ ਉਨਾਂ , ਡਰਾਇੰਗ ’ਚ ਆਪਣੀ ਰੁਚੀ ਨੂੰ ਹੋਰ ਪਰਪੱਕਤਾ ਦੇਣ ਦਾ ਫ਼ੈਸਲਾ ਕੀਤਾ ਅਤੇ ਇਸੇ ਮੱਦੇਨਜ਼ਰ ਆਪਣੀ ਪੜ੍ਹਾਈ ‘ਰਵਿੰਦਰਾ ਭਾਰਤੀ ਯੂਨੀਵਰਸਿਟੀ’ ’ਚ ਆਰਟ ਐਂਡ ਕਰਾਫ਼ਟ ਵਿਸ਼ੇ ’ਚ ਪੂਰੀ ਕਰਦਿਆਂ , ਇੱਥੋਂ ਹੀ ਐਮ.ਬੀ.ਏ ਵੀ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ , ਸਟੱਡੀ ਉਪਰੰਤ ਉਨਾਂ ‘ਕੋਲਕੱਤਾ’ ਸਿਨੇਮਾਂ ਖੇਤਰ ਵਿਚ ਆਪਣੇ ਸਫ਼ਰ ਦੀ ਸ਼ੁਰੂਆਤ ਕਰਦਿਆਂ ਬੰਗਾਲੀ ਫ਼ਿਲਮ ‘ਮੇਮ ਸਾਹਿਬ’, ਬੰਗਾਲੀ ਟੀ.ਵੀ ਸੋਅ ‘ਝਲਕ ਦਿਖਲਾ ਜਾ’ , ‘ਨਿਮਕੀ’ ਕਲਰਜ਼ ਆਦਿ ਕੀਤੇ , ਜਿਸ ਦੌਰਾਨ ਕੀਤੇ ਜਾ ਰਹੇ ਕਲਾ ਕਾਰਜ਼ਾ ਨੂੰ ਹੌਸਲਾ ਅਫ਼ਜਾਈ ਮਿਲੀ ਤਾਂ ਸਾਲ ‘2012’ ਵਿਚ ‘ਮੁੰਬਈ’ ਨਗਰੀ ਆਣ ਡੇਰੇ ਲਾਏ।

ਉਨ੍ਹਾਂ ਦੱਸਿਆ ਕਿ ਮਾਇਆਨਗਰੀ ‘ਮੁੰਬਈ’ ਵਿਚ ਸੰਘਰਸ਼ਸ਼ੀਲ ਰਹਿੰਦਿਆਂ , ਉਨਾਂ ਪਹਿਲਾ ਟੀ.ਵੀ ਸੋਅ ‘ਝਲਕ ਦਿਖਲਾ ਜਾ’ ਕੀਤਾ, ਜਿਸ ਤੋਂ ਬਾਅਦ , ਉਨ੍ਹਾਂ ਨੂੰ ਫ਼ਿਰ ਪਿੱਛੇ ਮੁੜ੍ਹ ਕੇ ਨਹੀਂ ਵੇਖਣਾ ਪਿਆ। ਮੁੰਬਈਆਂ ਨਗਰੀ ਵਿਚ ਪੜ੍ਹਾਅ ਦਰ ਪੜ੍ਹਾਅ ਵੱਖਰੀ ਪਹਿਚਾਣ ਅਤੇ ਅਹਿਮ ਮੁਕਾਮ ਹਾਸਿਲ ਕਰਦੇ ਜਾ ਰਹੇ , ਟੈਲੇਂਟਡ ‘ਕਾਜ਼ੀ ਰਫ਼ੀਕ ਅਲੀ’ ਨੇ ਪੰਜਾਬੀ ਸਿਨੇਮਾਂ ਨਾਲ ਜੁੜੇ ਆਪਣੇ ਪਹਿਲੇ ਸਬੱਬ ਅਤੇ ਕੀਤੇ ਕਾਰਜਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ , ਪੰਜਾਬੀ ਫ਼ਿਲਮ ਇੰਡਸਟਰੀ ਵਿਚ , ਉਨਾਂ ਦਾ ਆਗਾਜ਼ ‘ਲਹੌਰੀਏ’ ਨਾਲ ਅਸੋਸੀਏਟ ਕਲਾ ਨਿਰਦੇਸ਼ਕ ਦੇ ਤੌਰ ਤੇ ਹੋਇਆ, ਜਿਸ ਤੋਂ ਬਾਅਦ ‘ਅਜਾਦ ਕਲਾ’ ਨਿਰਦੇਸ਼ਕ , ਉਨਾਂ ਪੰਜਾਬੀ ਫ਼ਿਲਮ ਸਟਾਰ ‘ਅਮਰਿੰਦਰ ਗਿੱਲ’ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ‘ਰਿਦਮ ਬੁਆਏਜ਼’ ਦੀਆਂ ਕਈ , ਵੱਡੀਆਂ ਫ਼ਿਲਮਾਂ ਕਰਨ ਦਾ ਮਾਣ ਹਾਸਿਲ ਕੀਤਾ , ਜਿੰਨ੍ਹਾਂ ਵਿਚ ‘ਚੱਲ ਮੇਰਾ ਪੁੱਤ’ , ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਛੱਲਾ ਮੁੜ ਕੇ ਨੀਂ ਆਇਆ’ ਆਦਿ ਕੀਤੀਆਂ, ਜਿਸ ਨਾਲ ਉਨਾਂ ਦਾ ਗ੍ਰਾਫ਼ ਅਤੇ ਰੁਤਬਾ ਅਜਿਹਾ ਬਣਿਆ , ਜਿਸ ਸਬੰਧੀ ਖੁਸ਼ੀ ਦਾ ਅਹਿਸਾਸ ਉਹ ਸਬਦਾਂ ਵਿਚ ਬਿਆਨ ਨਹੀਂ ਕਰ ਸਕਦੇ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਹੋਰਨਾਂ ਪੰਜਾਬੀ ਫ਼ਿਲਮਾਂ ਵਿਚ ‘ਕਾਲਾ ਸ਼ਾਹ ਕਾਲਾ’, ‘ਦੂਰਬੀਨ’ , ‘ਮੈਂ ਵਿਆਹ ਨੀਂ ਕਰਵਾਉਣਾ ਤੇਰੇ ਨਾਲ’ , ‘ਸੁਰਖ਼ੀ ਬਿੰਦੀ’, ‘ਅੜਬ ਮੁਟਿਆਰਾ’ ਆਦਿ ਸ਼ਾਮਿਲ ਰਹੀਆਂ ਹਨ। ‘ਮੌੜ’ ਰਹੀ ਯਾਦਗਾਰੀ ਤਜੁਰਬਾ , ਪੰਜਾਬੀ ਸਿਨੇਮਾਂ ਦੀ ਇਕ ਹੋਰ ਇਤਿਹਾਸਿਕ ਅਤੇ ਮਾਣਮੱਤੀ ਫ਼ਿਲਮ ਵਜੋਂ ਭੱਲ ਬਣਾ ਚੁੱਕੀ ‘ਮੌੜ’ ਫ਼ਿਲਮ ਸਬੰਧੀ ਕੀਤੇ , ਕਲਾ ਕਾਰਜ਼ ਸਬੰਧੀ ‘ਕਾਜ਼ੀ ਰਫ਼ੀਕ’ ਦੱਸਦੇ ਹਨ ਕਿ , ਬਹੁਤ ਹੀ ਨਾ ਭੁੱਲਣ ਵਾਲੇ ਸਿਨੇਮਾਂ ਸਿਰਜਨਾ ਤਜੁਰਬੇ ਵਾਂਗ ਰਹੀ ਹੈ , ਇਹ ਫ਼ਿਲਮ , ਜਿਸ ਲਈ ਉਨ੍ਹਾਂ ਅਤੇ ਉਨਾਂ ਦੀ ਟੀਮ ਨੇ 100 ਦਿਨ ਤੋਂ ਵੀ ਉਪਰ ਦਿਨ ਰਾਤ ਮਿਹਨਤ ਕੀਤੀ ਅਤੇ ਬਹੁਤ ਜਨੁੰਨੀਅਤ ਅਤੇ ਰਿਸਰਚ ਨਾਲ , ਇਸ ਫ਼ਿਲਮ ਲਈ ਸੈੱਟਸ ਤਿਆਰ ਕੀਤੇ। ਉਨ੍ਹਾਂ ਕਿਹਾ ਕਿ , ਉਹ ਫ਼ਿਲਮ ਦੇ ਨਿਰਮਾਤਾ ‘ਕਾਰਜ਼ ਗਿੱਲ’ ਦਾ ਤਹੇਦਿਲ ਤੋਂ ਧੰਨਵਾਦ ਕਰਦੇ ਹਨ, ਜਿੰਨ੍ਹਾਂ ਇਸ ਮਾਇਲ ਸਟੋਨ ਨਾਲ ਜੁੜਨ ਦਾ ਅਵਸਰ ਉਨਾਂ ਦੀ ਝੋਲੀ ਪਾਇਆ।

ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਲਈ ‘ਰਾਜਸਥਾਨ’ ਦੇ ‘ਸੂਰਤਗੜ੍ਹ’ ਅਤੇ ‘ਰੋਪੜ’ ਨੇੜਲੇ ਕਈ ਵਿਸ਼ਾਲ ਸੈੱਟਸ ਤਿਆਰ ਕੀਤੇ ਗਏ , ਜਿੰਨ੍ਹਾਂ ਵਿਚ 1980 ਦਹਾਕੇ ਨੂੰ ਪ੍ਰਤੀਬਿੰਬ ਕਰਦੇ , ਪੁਰਾਣੇ ਪੰਜਾਬ ਅਤੇ ਉਸ ਸਮੇਂ ਦੇ ਜਨ ਜੀਵਨ ਨੂੰ ਮੁੜ ਜੀਵੰਤ ਕੀਤਾ ਗਿਆ । ਉਨ੍ਹਾ ਦੱਸਿਆ ਕਿ , ਇਸ ਫ਼ਿਲਮ ਲਈ ‘ਰੋਪੜ੍ਹ’ ਨੇੜੇ ਇਕ ਪਹਾੜ੍ਹੀ ਲੈਂਡ ਤੇ ਮਾਤਾ ‘ਨੈਣਾਂ ਦੇਵੀ ਮੰਦਰ’ ਨੂੰ ਦਰਸਾਉਂਦੇ , ਇਕ ਮੰਦਰ ਦੀ ਸਿਰਜਨਾ ਕੀਤੀ , ਜਿਸ ਵੱਲ ਜਾਣ ਲਈ ਕੋਈ ਰਸਤਾ ਤੱਕ ਨਹੀਂ ਸੀ, ਪਰ ਫ਼ਿਰ ਵੀ ਪੂਰੀ ਟੀਮ ਨੇ ਇਕ ਨਵੇਂ ਰਸਤੇ ਨੂੰ ਵਜ਼ੂਦ ਦਿੰਦਿਆਂ ਕੜ੍ਹੀ ਮਿਹਨਤ ਨਾਲ , ਇਸ ਸੈੱਟ ਨੂੰ ਅਮਲੀਜਾਮਾ ਪਹਿਨਾਇਆ , ਜਿਸ ਤੋਂ ਇਲਾਵਾ ‘ਸੂਰਤਗੜ੍ਹ’ ਨੇੜ੍ਹੇ ਟਿੱਬਿਆਂ ਵਿਚ ਇਕ ਪੂਰੇ ਦੇ ਪੂਰੇ ਪਿੰਡ ਦੀ ਸਥਾਪਨਾ ਕੀਤੀ ਗਈ , ਜਿਸ ਲਈ ਉੱਚੇ ਨੀਵੇਂ ਰੇਤੀਲੇ ਟਿੱਬਿਆਂ ਨੂੰ ਜੇ. ਸੀ. ਬੀ ਅਤੇ ਆਰਟ ਟੀਮਾਂ ਨਾਲ ਕਈ ਕਈ ਦੀ ਮਿਹਨਤ ਕਰਕੇ ਪੱਧਰਾ ਕਰਨਾ ਪਿਆ, ਫ਼ਿਰ ਜਾ ਕੇ ਇਸ ਉਪਰ ਵਿਸ਼ਾਲ ਪਿੰਡ ਦਾ ਸੈਟਸ ਤਿਆਰ ਕੀਤਾ ਜਾ ਸਕਿਆ।

ਸ਼ੂਟਿੰਗ ਤੋਂ ਪਹਿਲਾ ਕੀਤੀ ਲੰਮੇਰ੍ਹੀ ਮਿਹਨਤ , ਉਨ੍ਹਾਂ ਦੱਸਿਆ ਕਿ , ਇਸ ਫ਼ਿਲਮ ਦੇ ਸ਼ੂਟ ਦੇ ਸ਼ੁਰੂ ਹੋਣ ਤੋਂ ਤਕਰੀਬਨ ਦੋ ਮਹੀਨੇ ਪਹਿਲਾ , ਉਨਾਂ ਵੱਲੋਂ ਉਸ ਸਮੇਂ ਦੇ ਮੰਜ਼ਰ ਨੂੰ ਦਰਸਾਉਣ ਲਈ ਮਿਹਨਤ ਅਤੇ ਡਰਾਇੰਗ ਆਰਟ ਵਰਕ ਸ਼ੁਰੂਆਤ ਕੀਤੀ ਗਈ, ਜਿਸ ਵਿਚ ਨਿਰਮਾਤਾ ‘ਕਾਰਜ਼ ਗਿੱਲ’ ਦਾ ਵੀ ਉਮਦਾ ਸਹਿਯੋਗ ਅਤੇ ਮਾਰਗਦਰਸ਼ਨ ਰਿਹਾ । ਉਪਰੰਤ ਕਰੀਬ 200 ਲੋਕਾਂ ਦੀ ਆਰਟ ਟੀਮ ਨਾਲ ਖੂਨ ਪਸੀਨਾ ਇਕ ਕਰਕੇ , ਉਨਾਂ ਇਸ ਫ਼ਿਲਮ ਦੇ ਕਲਾ ਨਿਰਦੇਸ਼ਕ ਕਾਰਜਾਂ ਨੂੰ ਪੂਰਾ ਕੀਤਾ , ਜਿਸ ਨੂੰ ਜੋ ਹੁੰਗਾਰਾਂ ਅਤੇ ਪਿਆਰ ਮਿਲ ਰਿਹਾ ਹੈ, ਉਸ ਨਾਲ ਆਉਣ ਵਾਲੇ ਸਿਨੇਮਾਂ ਖੇਤਰ ਵਿਚ ਹੋਰ ਚੰਗੇਰ੍ਹਾ ਕਰਨ ਲਈ ਯਤਨਸ਼ੀਲ ਰਹਿਣ ਦਾ ਬਲ ਮਿਲਿਆ ਹੈ।

ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ :- 9855155392

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿੱਕਾ ਜਿਹਾ ਬਾਲ
Next articleਵਿਆਹਾਂ ‘ਚ ਖ਼ਤਮ ਹੁੰਦੀ ਜਾ ਰਹੀ ਦਿਖਾਵਾ ਦਿਖਾਉਣ ਦੀ ਰਸਮ