(ਸਮਾਜ ਵੀਕਲੀ)
ਨੰਨ੍ਹੇ ਮੁੰਨੇ ਪਿਆਰੇ ਜਿਹੇ ਬੱਚੇ,
ਲੱਗਦੇ ਬਹੁਤ ਸਿਆਣੇ ਸੱਚੇ।
ਖ਼ਿਆਲ ਇਹਨਾਂ ਦੇ ਛੋਟੇ-ਛੋਟੇ,
ਲੱਗਦੇ ਨੇ ਪਰ ਬਹੁਤ ਹੀ ਅੱਛੇ।
ਨੰਨ੍ਹੇ ਮੁੰਨੇ…..
ਹੱਸਦੇ, ਨੱਚਦੇ ਰਹਿੰਦੇ ਇਹ,
ਟਿਕ ਕੇ ਕਦੇ ਨਾ ਬਹਿੰਦੇ ਇਹ।
ਫ਼ਰਕ ਦਿਲਾਂ ਵਿੱਚ ਰੱਖਦੇ ਨਾ,
ਸੱਭ ਨੂੰ ਆਪਣਾ ਕਹਿੰਦੇ ਇਹ।
ਪਹਿਨਣ ਰੰਗ ਬਿਰੰਗੇ ਕੱਪੜੇ,
ਸੱਭ ਕੁੱਝ ਇਹਨਾਂ ਦੇ ਉੱਤੇ ਜੱਚੇ।
ਨੰਨ੍ਹੇ ਮੁੰਨੇ……
ਮੌਰਾਂ ਉੱਤੇ ਹੁੰਦੇ ਭਾਰੇ ਬਸਤੇ,
ਫ਼ਿਰ ਵੀ ਹਰ ਪਲ ਰਹਿੰਦੇ ਮਸਤੇ।
ਜਿੱਧਰ ਤੋਰੋ ਤੁਰ ਜਾਂਦੇ ਨੇ,
ਸਿੱਧੇ ਚਾਹੇ ਹੋਣ ਟੇਢੇ ਰਸਤੇ।
ਕੋਰੇ ਕਾਗਜ਼ ਵਾਂਗਰ ਲੱਗਦੇ,
ਦਿਲ ਇਹਨਾਂ ਦੇ ਕੱਚੇ-ਕੱਚੇ।
ਨੰਨ੍ਹੇ ਮੁੰਨੇ…..
ਮਨਾਂ ਦੇ ਵਿੱਚ ਮੈਲ਼ ਕੋਈ ਨਾ,
ਇਨਸਾਨੀਅਤ ਵੀ ਕਦੇ ਮੋਈ ਨਾ।
ਵੰਡ-ਵੰਡਾਂ ਕੇ ਖਾ ਜਾਂਦੇ ਨੇ,
ਇੱਕ ਦੂਜੇ ਤੋਂ ਚੀਜ਼ ਲਕੋਈ ਨਾ।
ਖੁਸ਼ੀ ਜਹਾਨ ਦੀ ਸਾਰੀ ਦੇਖੋ,
ਬੁੱਕਲ ਦੇ ਵਿੱਚ ਇਹਨਾਂ ਦੀ ਨੱਚੇ।
ਨੰਨ੍ਹੇ ਮੁੰਨੇ….
ਨਹਿਰੂ ਜੀ ਨੇ ਨਾਲ਼ ਮਨਾਇਆ,
ਜਨਮ ਦਿਨ ਇਹਨਾਂ ਵਿੱਚ ਸਮਾਇਆ।
ਯੁੱਗ-ਯੁੱਗ ਕਰਨ ਤਰਕੀਆਂ ‘ਮਨਜੀਤ’ ,
ਦੇਸ਼ ਮੇਰੇ ਦਾ ਇਹ ਸਰਮਾਇਆ।
ਅੱਗੇ ਵੱਧਣ ਦਾ ਇਹ ਨੇ ਜ਼ਰੀਆ,
ਉੱਚੇ ਉੱਡਣ ਨੂੰ ਇਹਨਾਂ ਖੰਭ ਰੱਖੇ।
ਨੰਨ੍ਹੇ ਮੁੰਨੇ ਪਿਆਰੇ ਜਿਹੇ ਬੱਚੇ ,
ਲੱਗਦੇ ਬਹੁਤ ਸਿਆਣੇ ਸੱਚੇ।
ਨੰਨ੍ਹੇ ਮੁੰਨੇ…..
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly