
(ਸਮਾਜ ਵੀਕਲੀ) ਅੱਜ ਵਿਸ਼ਵ ਮਾਂ ਬੋਲੀ ਦਿਵਸ਼ ਤੇ ਕੇਂਦਰੀ ਲੇਖਕ ਸਭਾ ਸੇਖੋਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ “ਸਾਹਿਤ ਕਲਾ ਮੰਚ ਰਾਜਪੁਰਾ” ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰ.ਰਾਜਪੁਰਾ ਦੇ ਸਹਿਯੋਗ ਨਾਲ “ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ” ਮਨਾਇਆ । ਜਿਸ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਪ੍ਰਤੀ ਜਾਗਰੂਕ ਕੀਤਾ ਗਿਆ ਜਿਸ ਵਿੱਚ ਸਾਹਿਤ ਕਲਾ ਮੰਚ ਰਾਜਪੁਰਾ ਦੇ ਸਾਹਿਤਕਾਰਾਂ ਡਾ. ਹਰਜੀਤ ਸਿੰਘ ਸੱਧਰ, ਹਰਜਿੰਦਰ ਕੌਰ ਸੱਧਰ, ਦਰਸ਼ਨ ਸਿੰਘ ਬਨੂੰੜ, ਦਰਸ਼ਨ ਸਿੰਘ ਮਿੱਠਾ, ਅਲੀ ਰਾਜਪੁਰਾ, ਸੁਖਵਿੰਦਰ ਬਾਜਵਾ, ਕੁਲਦੀਪ ਸਿੰਘ ਸਾਹਿਲ ਅਤੇ ਭਿੰਦਰ ਖੜੌਲੀ ਨੇ ਪੰਜਾਬੀ ਮਾਂ ਬੋਲੀ ਬਾਰੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਦੇ ਬੱਚਿਆਂ ਵੱਲੋਂ ਵੀ ਪੰਜਾਬੀ ਮਾਂ ਬੋਲੀ ਬਾਰੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਹਨ। ਸਕੂਲ ਦੇ ਪ੍ਰਿੰਸੀਪਲ ਨਰਿੰਦਰ ਕੌਰ, ਅਧਿਆਪਕ ਡਾ. ਅਸ਼ਵਨੀ ਅਤੇ ਹੋਰ ਅਧਿਆਪਕਾਂ ਵੱਲੋਂ ਵੀ ਪੰਜਾਬੀ ਮਾਂ ਬੋਲੀ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਅਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਇਸ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



