ਸਾਹਤਿਕ ਹਲਕਿਆਂ ‘ਚ ਫ਼ੈਲੀ ਰੋਸ ਦੀ ਲਹਿਰ.
ਜਲੰਧਰ -(ਰਮੇਸ਼ਵਰ ਸਿੰਘ) ਪੰਜਾਬੀ ਜ਼ੁਬਾਨ ਦੇ ਵੱਡੇ ਸਾਹਿਤਕਾਰ ਤੇ ਪੱਤਰਕਾਰ ਦੇਸ ਰਾਜ ਕਾਲੀ 52 ਵਰ੍ਹਿਆਂ ਦੀ ਉਮਰ ਭੋਗ ਕੇ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।ਉਹ ਪਿਛਲੇ ਦੋ ਮਹੀਨਿਆਂ ਤੋਂ ਲੀਵਰ ਦੀ ਸਮੱਸਿਆਂ ਨਾਲ਼ ਜੂਝ ਰਹੇ ਸਨ ਤੇ ਅੱਜ ਪੀ ਜੀ ਆਈ ਚੰਡੀਗੜ੍ਹ ਵਿਖੇ ਸਦਾ ਦੀ ਨੀਂਦ ਸੌਂ ਗਏ।ਉਨ੍ਹਾਂ ਦੇ ਆਕਾਲ ਚਲਾਣਾ ਕਰ ਜਾਣ ਦੀ ਖ਼ਬਰ ਫੈਲਦਿਆਂ ਹੀ ਪੰਜਾਬੀ ਸਾਹਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਰਪ੍ਰਸਤ ਡਾ. ਤੇਜਵੰਤ ਸਿੰਘ ਮਾਨ, ਪ੍ਰਧਾਨ ਪਵਨ ਹਰਚੰਦਪੁਰੀ, ਜਨ ਸਕੱਤਰ ਪ੍ਰੋ ਸੰਧੂ ਵਰਿਆਣਵੀ,
ਸਕੱਤਰ ਜਗਦੀਸ਼ ਰਾਣਾ, ਅਤੇ ਪ੍ਰਸਿੱਧ ਲੇਖਕ ਮੱਖਣ ਸਿੰਘ ਮਾਨ, ਪ੍ਰੋ ਸੁਰਜੀਤ ਜੱਜ, ਅਮੋਲਕ ਸਿੰਘ,ਪ੍ਰਿੰਸੀਪਲ ਜਸਪਾਲ ਸਿੰਘ ਰੰਧਾਵਾ ਆਦਿ ਨੇ ਕਿਹਾ ਕਿ ਦੇਸ ਰਾਜ ਕਾਲੀ ਦੇ ਅਚਾਨਕ ਤੁਰ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਦੇਸ ਰਾਜ ਕਾਲੀ ਦਾ ਜਨਮ ਮਿੱਠਾ ਪੁਰ ਜਲੰਧਰ ਵਿਖੇ ਹੋਇਆ ਤੇ ਉਨ੍ਹਾਂ ਨੇ ਆਪਣੀ ਲੇਖਣੀ ਰਾਹੀਂ ਦੁਨੀਆ ਭਰ ਵਿਚ ਨਾਮ ਕਮਾਇਆ।
ਦਰਜ਼ਨ ਤੋਂ ਜਿਆਦਾ ਜਿੱਥੇ ਕਿਤਾਬਾਂ ਲਿਖੀਆਂ ਓਥੇ ਹੀ ਉਨ੍ਹਾਂ ਦਾ ਨਾਮ ਇੱਕ ਨਿਡਰ ਤੇ ਨਿਰਪੱਖ ਪੱਤਰਕਾਰ ਦੇ ਤੌਰ ਤੇ ਵੀ ਸਤਿਕਾਰ ਨਾਲ਼ ਲਿਆ ਜਾਂਦਾ ਹੈ।
ਉਨ੍ਹਾਂ ਗ਼ਦਰ ਲਹਿਰ ਅਣਗੌਲੇ ਨਾਇਕ, ਤਸੀਹੇ ਕਦੇ ਬੁੱਢੇ ਨਹੀਂ ਹੁੰਦੇ,ਅਸੀਂ ਸਾਰੇ ਯੁੱਧ ਸਾਥੀ ਹਾਂ, ਜਪੁ ਜੀ ਨਿਰਗੁਣ ਸ਼ਬਦ ਵਿਚਾਰ, ਪ੍ਰਥਮ ਪੌਰਾਣ, ਸ਼ਾਂਤੀ ਪਰਵ, ਸ਼ਹਿਰ ਵਿਚ ਸ਼ਾਨ੍ਹ ਹੋਣ ਦਾ ਮਤਲਬ, ਅੰਤਹੀਣ, ਯਹਾਂ ਚਾਏ ਅੱਛੀ ਨਹੀਂ ਬਨਤੀ, ਪਰਣੇਸ਼ਵਰੀ, ਕੱਥ ਕਾਲੀ, ਫ਼ਕੀਰੀ, ਗ਼ਦਰੀ ਭਾਈ ਰਣਧੀਰ ਸਿੰਘ, ਗ਼ਦਰੀ ਸ਼ਹੀਦ ਬੰਤਾ ਸਿੰਘ ਸੰਘਵਾਲ ਅਤੇ ਗ਼ਦਰੀ ਰਾਮ ਸ਼ਰਨ ਦਾਸ ਤਲਵਾੜ ਆਦਿ ਦਰਜ਼ਨ ਤੋਂ ਵੱਧ ਪੁਸਤਕਾਂ ਲਿਖੀਆਂ ।
ਦੇਸ ਰਾਜ ਕਾਲੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਮੀਤ ਪ੍ਰਧਾਨ ਅਤੇ ਸਾਹਤਿਕ ਅਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਦੇ ਵੀ ਮੀਤ ਪ੍ਰਧਾਨ ਸਨ।
ਦੇਸ ਰਾਜ ਕਾਲੀ ਦੇ ਅਕਾਲ ਚਲਾਣਾ ਕਰ ਜਾਣ ਤੇ ਰਾਜੇਸ਼ ਬਾਘਾ ਜਨ ਸਕੱਤਰ ਭਾਜਪਾ ਪੰਜਾਬ, ਅਜੇ ਯਾਦਵ ਸੰਪਾਦਕ ਆਪਣੀ ਮਿੱਟੀ, ਡਾ.ਲਖਵਿੰਦਰ ਜੌਹਲ ਪ੍ਰਧਾਨ ਸਾਹਿਤ ਅਕਾਦਮੀ ਲੁਧਿਆਣਾ, ਕੁਲਦੀਪ ਸਿੰਘ ਬੇਦੀ ,ਸਰਬਜੀਤ ਕੌਰ ਸੋਹਲ ਪ੍ਰਧਾਨ ਸਾਹਿਤ ਅਕਾਦਮੀ ਚੰਡੀਗੜ੍ਹ, ਰਵੇਲ ਸਿੰਘ ਜਨ ਸਕੱਤਰ,ਸਤਨਾਮ ਸਿੰਘ ਮਾਣਕ,ਦੀਪਕ ਬਾਲੀ, ਪਾਲ ਸਿੰਘ ਨੌਲੀ, ਭਗਵੰਤ ਰਸੂਲਪੁਰੀ, ਸਰੋਜ,ਸੰਗਤ ਰਾਮ ਉਪ ਚੇਅਰਮੈਨ ਵਿਰਸਾ ਵਿਹਾਰ, ਡਾ.ਬਲਦੇਵ ਬੱਦਨ, ਡਾ. ਭੁਪਿੰਦਰ ਕੌਰ, ਡਾ. ਕੰਵਲ ਭੱਲਾ ਪ੍ਰਧਾਨ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ, ਪ੍ਰੋ ਮੋਹਨ ਸਪਰਾ, ਪ੍ਰੋ ਅਕਵੀਰ ਕੌਰ, ਸਵਿੰਦਰ ਸੰਧੂ, ਸ਼ਸ਼ੀ ਮਹੇ ਮਿੱਠਾਪੁਰ , ਮੱਖਣ ਲੁਹਾਰ ,ਕੁਲਵੰਤ ਸਿੰਘ ਸੇਖੋਂ, ਖੁਸ਼ਵਿੰਦਰ ਬਿੱਲਾ, ਨੱਕਾਸ਼ ਚਿੱਤੇਵਾਣੀ,
ਹਰਵਿੰਦਰ ਸਿੰਘ ਭੰਡਾਲ, ਡਾ. ਸ਼ੈਲੇਸ਼, ਤਸਕੀਨ, ਸ਼ਿਵਦੀਪ, ਰਕੇਸ਼ ਸ਼ਾਂਤੀਦੂਤ, ਕੇਵਲ ਸਿੰਘ ਪਰਵਾਨਾ , ਗੁਰਦੀਪ ਸਿੰਘ ਸੈਣੀ, ਜਸਵਿੰਦਰ ਸਿੰਘ ਜੱਸੀ ਆਦਿ ਲੇਖਕਾਂ ਕਵੀਆਂ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਸ ਰਾਜ ਕਾਲੀ ਦੇ ਨਜ਼ਦੀਕੀ ਲੇਖਕ ਮੱਖਣ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਦਿਨ ਮੰਗਲਵਾਰ 29 ਅਗਸਤ ਨੂੰ ਹਰਨਮਦਾਸ ਪੁਰਾ ਦੇ ਸ਼ਮਸ਼ਾਨ ਘਾਟ ਨੇੜ੍ਹੇ ਕਪੂਰਥਲਾ ਚੌਂਕ ਵਿਚ ਦੁਪਹਿਰ ਇੱਕ ਵਜੇ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly