ਸਪਕੀਰ ਸੰਧਵਾਂ ਵੱਲੋਂ ਕੋਟਕਪੂਰਾ ਦੇ ਵਿਕਾਸ ਕੰਮਾਂ ਲਈ  ਲਗਭਗ 7.35 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ

ਫਰੀਦਕੋਟ/ਭਲੂਰ  (ਬੇਅੰਤ ਗਿੱਲ ਭਲੂਰ) ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੇ ਨਿਰਦੇਸ਼ਾਂ ਤੇ ਆਪ ਨੁਮਾਇੰਦਿਆ ਨੇ ਨਗਰ ਕੌਂਸਲ ਦਫਤਰ ਕੋਟਕਪੂਰਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਵਿਭਾਗਾਂ ਨੂੰ ਜਲਦੀ ਹੱਲ ਲਈ ਨਿਰਦੇਸ਼ ਜਾਰੀ ਕੀਤੇ।ਉਨ੍ਹਾਂ ਦੱਸਿਆ ਕਿ ਸਪੀਕਰ ਸਾਹਿਬ ਦੇ ਨਿਰੇਦਸ਼ਾਂ ਤੇ ਉਨ੍ਹਾਂ ਵੱਲੋਂ ਦਫਤਰ ਨਗਰ ਕੌਂਸਲ ਕੋਟਕਪੂਰਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਹੀ ਸਬੰਧਤ ਵਿਭਾਗਾਂ ਨੂੰ ਦੇ ਕੇ ਇਸ ਦੇ ਜਲਦੀ ਹੱਲ ਲਈ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ।ਇਸ ਮੌਕੇ ਆਪ ਨੁਮਾਇੰਦਿਆ ਨੇ ਦੱਸਿਆ ਕਿ ਸਪੀਕਰ ਸ. ਸੰਧਵਾਂ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਪੀਕਰ ਸੰਧਵਾਂ ਵੱਲੋਂ ਹਲਕਾ ਕੋਟਕਪੂਰਾ ਦੀ ਦਸ਼ਾ ਸੁਧਾਰਨ ਲਈ ਲਗਭਗ 7.35 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਜਿਸ ਤਹਿਤ ਮਾਲ ਗੋਦਾਮ ਰੋਡ ਕੋਟਕਪੂਰਾ ਵਿਖੇ ਇੰਟਰਲਾਕਿੰਗ ਦੇ ਕੰਮ ਲਈ 98.56 ਲੱਖ, ਬਾਲਮੀਕਿ ਚੌਂਕ ਤੋਂ ਆਟਾ ਚੱਕੀ ਜਲਾਲੇਆਣਾ ਕੋਟਕਪੂਰਾ ਦੀ ਉਸਾਰੀ ਲਈ 1 ਕਰੋੜ 93 ਲੱਖ ਰੁਪਏ, ਕੋਟਕਪੂਰਾ ਦੇ ਸਾਰੇ ਵਾਰਡਾਂ ਵਿੱਚ 30 ਵਾਟ ਐਲ.ਈ.ਡੀ ਲਾਈਟਾਂ ਦੀ ਫਿਟਿੰਗ ਆਦਿ ਦੇ ਕੰਮ ਲਈ 1 ਕਰੋੜ 32 ਲੱਖ ਰੁਪਏ, ਕੋਟਕਪੂਰਾ ਦੇ ਸਾਰੇ ਰੋਡਾਂ ਉਪਰ 70 ਵਾਟ ਐਲ.ਈ.ਡੀ. ਦੀ ਫਿਟਿੰਗ ਆਦਿ ਦੇ ਕੰਮ ਲਈ 1 ਕਰੋੜ 56 ਲੱਖ ਰੁਪਏ, ਬਠਿੰਡਾ ਰੋਡ ਸ਼ਹੀਦ ਭਗਤ ਸਿੰਘ ਕਾਲਜ, ਹਰਜਿੰਦਰ ਮਾਸਟਰ ਸਟਰੀਟ ਬਰਾਂਚ ਸਟਰੀਟ ਨੰਬਰ 1,2 ਅਤੇ 3 ਵਿਖੇ ਇੰਟਰਲਾਕਿੰਗ ਦੇ ਕੰਮ ਲਈ 29.35 ਲੱਖ ਰੁਪਏ, ਡੇਰਾ ਫਰਮਾਹ ਵਾਰਡ ਨੰਬਰ 16 ਵਿਖੇ ਇੰਟਰਲਾਕਿੰਗ ਲਈ 13.27 ਲੱਖ ਰੁਪਏ, ਗਲੀ ਨੰਬਰ 4 ਖੱਬੇ ਅਤੇ ਸੱਜੇ ਦੇਵੀ ਵਾਲਾ ਰੋਡ ਅਤੇ ਸਟਰੀਟ ਬਲਵੰਤ ਐਸ.ਡੀ.ਓ ਵਾਲੀ ਮੋਗਾ ਰੋਡ ਵਾਰਡ ਨੰਬਰ 8 ਵਿਖੇ ਇਟੰਰਲਾਕਿੰਗ ਟਾਈਲਾਂ ਦੇ ਕੰਮ ਲਈ 34 ਲੱਖ ਰੁਪਏ, ਗਿਆਨੀ ਲਾਲ ਸਿੰਘ ਵਾਰਡ ਨੰਬਰ 6 ਵਿੱਚ ਇੰਟਰਲਾਕਿੰਗ ਟਾਈਲਾਂ ਲਈ 12 ਲੱਖ ਰੁਪਏ, ਰਾਅ ਬਿਲਡਿੰਗ ਮਟੀਰੀਅਲ ਦੁਆਰੇਆਣਾ ਦੇ ਸਾਹਮਣੇ ਗਲੀ ਵਿੱਚ ਇੰਟਰਲਾਕਿੰਗ ਟਾਈਲਾ ਲਈ 71 ਹਜ਼ਾਰ ਰੁਪਏ, ਕਾਲੀ ਮਾਤਾ ਮੰਦਰ, ਧਾਰੀ ਸਟਰੀਟ, ਪੱਤਰਕਾਰ ਸੁਭਾਸ਼ ਸਟਰੀਟ, ਦੀਪੂ ਬਰਾੜ ਸਟਰੀਟ ਅਤੇ ਮਹਾਰਾਜਾ ਰਣਜੀਤ ਸਿੰਘ ਨਗਰ ਵਾਰਡ ਨੰਬਰ 25 ਦੀ ਸਵੀਪਰ ਸਟਰੀਟ ਵਿੱਚ ਇੰਟਰਲਾਕਿੰਗ ਟਾਈਲਾਂ ਲਈ 64.34 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਨ੍ਹਾਂ ਥਾਵਾਂ ‘ਤੇ ਕੰਮ ਸ਼ੁਰੂ ਹੋ ਜਾਵੇਗਾ।ਇਸ ਮੌਕੇ ਐਡਵੋਕੋਟ ਬੀਰਇੰਦਰ ਸਿੰਘ ਸੰਧਵਾ, ਮਨਪ੍ਰੀਤ ਸਿੰਘ ਧਾਲੀਵਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹੀਂ ਰਹੇ ਸਾਹਿਤਕਾਰ,ਪੱਤਰਕਾਰ ਦੇਸ ਰਾਜ ਕਾਲੀ.
Next articleਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ‘ਚ ਸਟਾਫ਼ ਮੈਂਬਰਾਂ ਲਈ ਸੈਮੀਨਾਰ